ਚੰਡੀਗੜ੍ਹ ਵਿਚ ਪਿਤਾ ਦੇ ਕਤਲ ਦੇ ਦੋਸ਼ ਵਿਚ 2 ਸਾਲ ਦੀ ਜੇਲ੍ਹ ਕੱਟ ਚੁੱਕੀ ਉਸ ਦੀ ਧੀ ਆਸ਼ਾ ਨੂੰ ਡਿਸਟ੍ਰਿਕਟ ਕੋਰਟ ਨੇ ਬਰੀ ਕਰ ਦਿੱਤਾ। ਆਸ਼ਾ ਨੂੰ ਗਵਾਹ ਦੇ ਮੁਕਰਣ ਕਾਰਨ ਬਰੀ ਕੀਤਾ ਗਿਆ ਤੇ ਚੰਡੀਗੜ੍ਹ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਇਆ ।
ਕੋਰਟ ਨੇ ਫਟਕਾਰ ਲਗਾਉਂਦੇ ਕਿਹਾ ਕਿ ਜਾਂਚ ਦੌਰਾਨ ਤੱਥਾਂ ਨੂੰ ਸਹੀ ਤਰੀਕੇ ਨਾਲ ਪਰਖਣਾ ਜ਼ਰੂਰੀ ਹੁੰਦਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਅਜਿਹਾ ਨਹੀਂ ਕੀਤਾ, ਇਹ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੋਰਟ ਦੇ ਇਸ ਫੈਸਲੇ ਦੇ ਬਾਅਦ ਸਮਾਜ ਵਿਚ ਪਿਤਾ ਦੇ ਕਤਲ ਦੀ ਮੁਲਜ਼ਮ ਧੀ ਦਾ ਤਾਣਾ ਸੁਣਨ ਵਾਲੀ ਧੀ ਬੇਗੁਨਾਹ ਹੋ ਕੇ ਘਰ ਪਰਤੀ ਤਾਂ ਕਈ ਸਵਾਲ ਉਠ ਰਹੇ ਹਨ। ਸਭ ਤੋਂ ਪਹਿਲਾਂ ਸਵਾਲ ਕਿ ਜੇਕਰ ਧੀ ਨੇ ਪਿਤਾ ਦਾ ਕਤਲ ਨਹੀਂ ਕੀਤਾ ਤਾਂ ਫਿਰ ਕਿਸ ਨੇ ਕੀਤਾ। ਦੂਜਾ ਸਵਾਲ ਕੀ ਪੁਲਿਸ ਨੇ ਸਿਰਫ ਗੁਆਂਢੀ ਦੀ ਗਵਾਹੀ ਨੂੰ ਹੀ ਪੂਰੇ ਕੇਸ ਦਾ ਆਧਾਰ ਬਣਾਇਆ। ਫੋਰੈਂਸਿਕ ਰਿਪੋਰਟ ਤੋਂ ਲੈ ਕੇ ਪੋਸਟਮਾਰਟਮ ਰਿਪੋਰਟ ਤੱਕ ਮਰਡਰ ਕਰਨ ਵਾਲੇ ਹਥਿਆਰ ਤੋਂ ਲੈ ਕੇ ਵਾਰ ਕਰਨ ਦੀ ਗਿਣਤੀ ਤੱਕ ਕਿਸੇ ਵੀ ਪਹਿਲੂ ਨੂੰ ਚੰਗੀ ਤਰ੍ਹਾਂ ਨਹੀਂ ਪਰਖਿਆ।
ਇਹ ਵੀ ਪੜ੍ਹੋ : GIG ਵਰਕਰਜ਼ ਨੂੰ ਰਾਹਤ, 90 ਦਿਨ ਕੰਮ ਕਰਨ ‘ਤੇ ਮਿਲੇਗਾ ਸੋਸ਼ਲ ਸਕਿਓਰਿਟੀ ਕਵਰ ਤੇ ਡਿਜ਼ੀਟਲ ਪਛਾਣ
ਇਸ ਦਾ ਜਵਾਬ ਧੀ ਦੇ ਨਿਰਦੋਸ਼ ਸਾਬਤ ਹੋ ਕੇ ਘਰ ਪਰਤ ਆਉਣ ‘ਤੇ ਉਸ ਦੀ ਮਾਂ ਮਾਲਤੀ ਦੇਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਪੂਰੇ ਕੇਸ ਨੂੰ ਸਿਰਫ ਇਕ ਹੀ ਥੀਓਰੀ ‘ਤੇ ਖੜ੍ਹਾ ਕਰ ਦਿੱਤਾ ਤੇ ਉਹ ਵੀ ਗੁਆਂਢੀ ਗੁਲਾਬ ਸਿੰਘ ਦੀ ਗਵਾਹੀ। ਜਦੋਂ ਕਿ ਉਸ ਦੇ ਪਤੀ ਦੀ ਮੌਤ ਹੱਤਿਆ ਨਹੀਂ, ਇਕ ਹਾਦਸਾ ਸੀ। ਮੈਂ ਤੇ ਮੇਰੀ ਧੀ ਆਸ਼ਾ ਸਣੇ ਚਾਰ ਬੱਚੇ ਪੁਲਿਸ ਦੇ ਸਾਹਮਣੇ ਗਿੜਗਿੜਾਏ ਕਿ ਇਹ ਹਾਦਸਾ, ਕਤਲ ਨਹੀਂ ਹੈ ਪਰ ਪੁਲਿਸ ਨੇ ਇਕ ਨਹੀਂ ਸੁਣੀ।
ਵੀਡੀਓ ਲਈ ਕਲਿੱਕ ਕਰੋ -:
























