ਸ਼੍ਰੀਨਗਰ ਦੇ ਅਨੰਤ ਨਾਗ ਵਿਖੇ ਤਾਇਨਾਤ ਅੰਮ੍ਰਿਤਸਰ ਦੇ ਰਮਦਾਸ ਨਾਲ ਸਬੰਧਿਤ ਭਾਰਤੀ ਫੌਜ ਦੇ ਜਵਾਨ ਪ੍ਰਗਟ ਸਿੰਘ ਦੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਜੀ ਜਵਾਨ ਦੀ ਸ਼ਹੀਦੀ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਟਵੀਟ ਕਰਦਿਆਂ CM ਮਾਨ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਰਮਦਾਸ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਨਾਇਬ ਸੂਬੇਦਾਰ ਪ੍ਰਗਟ ਸਿੰਘ ਦੇ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਦੁਖਦਾਈ ਖਬਰ ਮਿਲੀ। ਸ਼ਹੀਦ ਜਵਾਨ ਦੇ ਦੇਸ਼ ਖ਼ਾਤਿਰ ਹੌਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ। ਨਾਲ ਹੀ ਪਰਿਵਾਰ ਨਾਲ ਸਾਡੀ ਦਿਲੋਂ ਹਮਦਰਦੀ। ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ। ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : GIG ਵਰਕਰਜ਼ ਨੂੰ ਰਾਹਤ, 90 ਦਿਨ ਕੰਮ ਕਰਨ ‘ਤੇ ਮਿਲੇਗਾ ਸੋਸ਼ਲ ਸਕਿਓਰਿਟੀ ਕਵਰ ਤੇ ਡਿਜ਼ੀਟਲ ਪਛਾਣ
ਦੱਸ ਦੇਈਏ ਕਿ ਪ੍ਰਗਟ ਸਿੰਘ ਦਾ ਜਨਮ 28 ਅਕਤੂਬਰ 1994 ਨੂੰ ਹੋਇਆ ਸੀ ਅਤੇ ਉਹ 23 ਦਸੰਬਰ 2015 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਪ੍ਰਗਟ ਸਿੰਘ ਦਾ ਮ੍ਰਿਤਕ ਸਰੀਰ ਅੱਜ ਬਾਅਦ ਦੁਪਹਿਰ ਹਵਾਈ ਜਹਾਜ਼ ਰਾਹੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇਗਾ। ਜਿਸ ਤੋਂ ਬਾਅਦ ਉਹਨਾਂ ਦਾ ਰਮਦਾਸ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























