ਹਲਕਾ ਲੰਬੀ ਦੇ ਥਾਣਾ ਕਬਰ ਵਾਲੇ ਦੇ ਵਿੱਚ ਅਧੀਨ ਆਉਂਦੇ ਪਿੰਡ ਮਿੱਡੇ ਵਿੱਚ ਅੱਜ ਸਵੇਰੇ ਤੜਕਸਾਰ ਹੀ ਇੱਕ ਪਿਤਾ ਦੇ ਵੱਲੋਂ ਬੇਰਹਿਮੀ ਦੇ ਨਾਲ ਆਪਣੀ 18 ਸਾਲਾ ਦੀ ਧੀ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਲੰਬੀ ਦੇ ਪਿੰਡ ਮਿੱਡਾ ਦੇ ਰਹਿਣ ਵਾਲੇ ਹਰਪਾਲ ਸਿੰਘ ਵੱਲੋਂ ਅੱਜ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਆਪਣੀ ਸੁੱਤੀ ਪਈ ਹੋਈ ਬੇਟੀ ਦੇ ਉੱਪਰ ਜ਼ੋਰਦਾਰ ਕਹੀ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਲੜਕੀ ਦੀ ਪਛਾਣ ਚਮਨਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕਾਂ ਦੀ ਮਾਤਾ ਦੇ ਬਿਆਨਾਂ ਦੇ ਉੱਪਰ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਥਾਣਾ ਕਬਰ ਵਾਲਾ ਦੇ ਐਸ ਐਚ ਓ ਹਰਪ੍ਰੀਤ ਕੌਰ ਦੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਘਟਨਾ ਬਾਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਤੇ ਤੁਰੰਤ ਹੀ ਉਹ ਘਟਨਾ ਸਥਲ ਤੇ ਪਹੁੰਚੇ ਤੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਬਰੀਕੀ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਦਾ ਪਿਤਾ ਨਹੀਂ ਚਾਹੁੰਦਾ ਸੀ ਕਿ ਉਸ ਦੀ ਬੇਟੀ ਹੋਰ ਅੱਗੇ ਪੜ੍ਹਾਈ ਕਰੇ ਜਿਸ ਦੇ ਚਲਦੇ ਇਹ ਕਦਮ ਪਿਤਾ ਨੇ ਚੁੱਕਿਆ। ਮ੍ਰਿਤਕ ਲੜਕੀ ਦੀ ਮਾਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਉੱਪਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਲੜਕੀ ਜੋ ਕਿ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਬੀਕੌਮ ਦੀ ਪੜ੍ਹਾਈ ਕਰ ਰਹੀ ਸੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਦੇ ਲਈ ਮਲੋਟ ਦੇ ਸਿਵਲ ਹਸਪਤਾਲ ਵਿੱਚ ਭਿੱਜਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਵਾਪਰੀ ਵੱਡੀ ਵਾ.ਰਦਾ/ਤ, ਵਿਆਹ ‘ਤੇ ਆਏ ਸਰਪੰਚ ਦਾ ਗੋ.ਲੀ/ਆਂ ਮਾ/ਰ ਕੇ ਕਰ ਦਿੱਤਾ ਕ.ਤ/ਲ
ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਚਮਨਦੀਪ ਕੌਰ ਖੇਡਾਂ ਅਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਅਤੇ ਪਾਵਰ ਲਿਫਟਿੰਗ ਦੇ ਵਿੱਚ ਗੋਲਡ ਮੈਡਲ ਵੀ ਹਾਸਲ ਕਰ ਚੁੱਕੀ ਹੈ ਤੇ ਲੜਕੀ ਪਹਿਲਾਂ ਮੋਹਾਲੀ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਰੋਜ਼ਪੁਰ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਆਪਣੀ ਅਗਲੀ ਪੜ੍ਹਾਈ ਕਰ ਰਹੀ ਸੀ ਤੇ ਛੁੱਟੀਆਂ ਕਰਕੇ ਲੜਕੀ ਘਰ ਆਈ ਹੋਈ ਸੀ
ਵੀਡੀਓ ਲਈ ਕਲਿੱਕ ਕਰੋ -:
























