ਪਟਿਆਲਾ ਵਿਚ ਸ਼ਮਸ਼ਾਨ ਘਾਟ ਤੋਂ ਅਸਥੀਆ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਤਾਂਤ੍ਰਿਕ ਪੂਜਾ ਪਾਠ ਵਿਚ ਇਸ ਦਾ ਇਸਤੇਮਾਲ ਹੋ ਸਕਦਾ ਹੈ। ਹਾਲਾਂਕਿ ਸਫਾਈ ਮੁਲਾਜ਼ਮ ਨੇ ਦੱਸਿਆ ਕਿ ਰਾਤ 12 ਵਜੇ ਦੇ ਬਾਅਦ ਦੀ ਇਹ ਘਟਨਾ ਹੈ। ਪੁਲਿਸ ਹੁਣ ਇਲਾਕੇ ਤੇ ਸ਼ਮਸ਼ਾਨ ਘਾਟ ਵਿਚ ਲੱਗੇ ਕੈਮਰੇ ਦੇਖ ਰਹੀ ਹੈ।
ਜਾਣਕਾਰੀ ਮੁਤਾਬਕ ਇਕ ਪਰਿਵਾਰ ਦੇ ਮੈਂਬਰ ਦੇ ਦੇਹਾਂਤ ਬਾਅਦ ਅੰਤਿਮ ਸਸਕਾਰ ਕੀਤਾ ਗਿਆ ਸੀ। ਐਤਵਾਰ ਨੂੰ ਪਰਿਵਾਰ ਵਾਲੇ ਫੁੱਲ ਚੁਗਣ ਪਹੁੰਚੇ ਤਾਂ ਦੇਖਿਆ ਕਿ ਉਥੋਂ ਅਸਥੀਆ ਗਾਇਬ ਹਨ। ਘਟਨਾ ਦੇ ਬਾਅਦ ਪਰਿਵਾਰ ਵਾਲਿਆਂ ਨੇ ਸ਼ਮਸ਼ਾਨ ਘਾਟ ਦੇ ਸਟਾਫ ਨਾਲ ਗੱਲਬਾਤ ਕੀਤੀ ਤੇ ਸਟਾਫ ਨੇ ਅਸਥੀਆਂ ਦੇ ਗਾਇਬ ਹੋਣ ਦੀ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਜਦੋਂ ਸੁਪਰਵਾਈਜ਼ਰ ਤੋਂ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਰਾਤਾਂ ਤੋਂ ਰਾਤ ਲਗਭਗ 12 ਵਜੇ ਲੋਕ ਇਥੇ ਸ਼ੱਕੀ ਗਤੀਵਿਧੀਆਂ ਕਰ ਰਹੇ ਸਨ। ਸੁਪਰਵਾਈਜ਼ਰ ਨੇ ਖਦਸ਼ਾ ਪ੍ਰਗਟਾਇਆ ਕਿ ਉਹ ਲੋਕ ਹੀ ਅਸਥੀਆਂ ਲੈ ਕੇ ਗਏ ਹੋਣਗੇ। ਇਸ ਦਰਮਿਆਨ ਇਕ ਹੋਰ ਪਰਿਵਾਰ ਨੇ ਵੀ ਅਸਥੀਆ ਚੁਣਨ ਦੌਰਾਨ ਦਸਿਆ ਕਿ ਉਨ੍ਹਾਂ ਦੀਆਂ ਅਸਥੀਆਂ ਵਿਚੋਂ ਖੋਪੜੀ ਗਾਇਬ ਹੈ। ਇਸ ਦੇ ਬਾਅਦ ਦੋਵੇਂ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਹੱਡੀਆਂ ਤੇ ਖੋਪੜੀ ਦਾ ਗਾਇਬ ਹੋਣਾ ਕਿਸੇ ਤਾਂਤ੍ਰਿਕ ਵਿਦਿਆ ਨਾਲ ਜੁੜਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ : GIG ਵਰਕਰਜ਼ ਨੂੰ ਰਾਹਤ, 90 ਦਿਨ ਕੰਮ ਕਰਨ ‘ਤੇ ਮਿਲੇਗਾ ਸੋਸ਼ਲ ਸਕਿਓਰਿਟੀ ਕਵਰ ਤੇ ਡਿਜ਼ੀਟਲ ਪਛਾਣ
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ‘ਤੇ ਲੱਗੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ ਜਿਸ ਨਾਲ ਉੁਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਾ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























