ਜਦੋਂ ਕਿਸੇ ਦੇ ਮਨ ਵਿਚ ਕੁਝ ਮੁਕਾਮ ਹਾਸਲ ਕਰਨ ਦਾ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਹੈ। ਮਿਹਨਤ ਤੇ ਦ੍ਰਿੜ ਨਿਸ਼ਚੈ ਸਦਕਾ ਵਿਅਕਤੀ ਜੋ ਚਾਹੇ ਉਹ ਹਾਸਲ ਕਰ ਸਕਦਾ ਹੈ। ਇਹ ਸਭ ਕੁਝ ਸੱਚ ਸਾਬਤ ਕੀਤਾ ਹੈ ਬਠਿੰਡਾ ਦੇ ਰਹਿਣ ਵਾਲੇ ਧਰਮਪ੍ਰੀਤ ਸਿੰਘ ਜੋ ਕਿ ਉਸੇ ਹਸਪਤਾਲ ਵਿਚ ਡਾਕਟਰ ਬਣਿਆ ਹੈ ਜਿਥੇ ਉਸ ਦੇ ਪਿਤਾ ਜੀ ਪਿਛਲੇ 32 ਸਾਲਾਂ ਤੋਂ ਐਂਬੂਲੈਂਸ ਚਲਾ ਰਹੇ ਹਨ।
ਸਰਕਾਰੀ ਬਠਿੰਡਾ ਹਸਪਤਾਲ ਵਿਚ ਐਂਬੂਲੈਂਸ ਡਰਾਈਵਰ ਦਾ ਪੁੱਤ ਜੋ ਕਿ ਪੜ੍ਹਾਈ ਕਰਕੇ ਡਾਕਟਰ ਬਣ ਗਿਆ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਆਪਣੇ ਅਨੁਭਵ ਸਾਂਝੇ ਕਰਦਿਆਂ ਡਾ. ਧਰਮਪ੍ਰੀਤ ਸਿੰਘ ਨੇ ਕਿ ਮੈਂ ਆਪਣੇ ਪਿਤਾ ਜੀ ਨਾਲ ਜੋ ਕਿ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਐਂਬੂਲੈਂਸ ਚਲਾਉਂਦੇ ਹਨ, ਛੋਟੇ ਹੁੰਦੇ ਉਹ ਮੈਨੂੰ ਕਦੇ-ਕਦੇ ਆਪਣੇ ਨਾਲ ਹਸਪਤਾਲ ਲੈ ਕੇ ਆਉਂਦੇ ਸਨ ਤੇ ਮੈਨੂੰ ਦੱਸਦੇ ਸਨ ਕਿ ਕਿਵੇਂ ਲੋਕ ਸੇਵਾ ਨਾਲ ਸਾਨੂੰ ਦਿਲੋਂ ਖੁਸ਼ੀ ਹੁੰਦੀ ਹੈ ਤੇ ਮੈਂ ਉਸੇ ਸਮੇਂ ਇਹ ਨਿਸ਼ਚੈ ਕਰ ਲਿਆ ਸੀ ਕਿ ਮੈਂ ਵੀ ਡਾਕਟਰ ਬਣਾਂਗਾ ਤੇ ਲੋਕਾਂ ਦੀ ਸੇਵਾ ਕਰਾਂਗਾ।
ਇਹ ਵੀ ਪੜ੍ਹੋ : ਸ਼੍ਰੀਨਗਰ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ, CM ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੈਂ ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਤੋਂ MBBS ਕੀਤੀ ਤੇ ਹੁਣ ਮੈਂ ਬਠਿੰਡਾ ਦੇ ਹਸਪਤਾਲ ਵਿਖੇ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਤੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਮੈਂ 5ਵੀਂ ਕਲਾਸ ਵਿਚ ਹੀ ਮੈਂ ਸੋਚ ਲਿਆ ਸੀ ਕਿ ਮੈਂ ਡਾਕਟਰ ਬਣਾਂਗਾ ਤੇ ਅੱਜ ਮਿਹਨਤ ਤੇ ਪਰਿਵਾਰ ਦੇ ਸਹਿਯੋਗ ਸਦਕਾ ਮੈਂ ਮੁਕਾਮ ਹਾਸਲ ਕਰ ਲਿਆ ਹੈ। ਡਾਕਟਰ ਬਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਨੌਜਵਾਨਾਂ ਲਈ ਮੇਰਾ ਸੰਦੇਸ ਹੈ ਕਿ ਬਾਹਰ ਜਾਣ ਦੀ ਬਜਾਏ ਪੰਜਾਬ ਵਿਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰੋ। ਇਥੇ ਵੀ ਉਨ੍ਹਾਂ ਲਈ ਕਾਫੀ ਮੌਕੇ ਹਨ। ਨਸ਼ੇ ਤੋਂ ਦੂਰ ਰਹੋ ਤੇ ਮਿਹਨਤ ਕਰਕੇ ਆਪਣਾ ਟੀਚਾ ਹਾਸਲ ਕਰੋ।
ਵੀਡੀਓ ਲਈ ਕਲਿੱਕ ਕਰੋ -:
























