ਅਸੀਂ ਸਾਰੇ ਲੋਕ ਇਕ ਸਮੱਸਿਆ ਤੋਂ ਖਾਸੇ ਪ੍ਰੇਸ਼ਾਨ ਰਹਿੰਦੇ ਹਨ ਤੇ ਉਹ ਹਨ ਸਾਡੇ ਪੇਟ ਦੀ ਵਧਦੀ ਚਰਬੀ, ਜੋ ਇਕ ਆਮ ਸਮੱਸਿਆ ਬਣ ਚੁੱਕੀ ਹੈ। ਲੋਕ ਇਸ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ ਰੋਜ਼ਾਨਾ ਕਸਰਤ, ਵਰਕਆਊਟ ਤੇ ਯੋਗ ਦਾ ਸਹਾਰਾ ਲੈਂਦੇ ਹਨ, ਜੋ ਸਰੀਰ ਦੀ ਚਰਬੀ ਨੂੰ ਘੱਟ ਕਰਨ ਵਿਚ ਕਾਫੀ ਮਦਦਗਾਰ ਹੈ ਪਰ ਜ਼ਿਆਦਾ ਉਮਰ ਦੇ ਲੋਕ ਯਾਨੀ ਬਜ਼ੁਰਗ ਤੇ ਸਾਡੀ ਬਿਜ਼ੀ ਹੁੰਦੀ ਜੀਵਨਸ਼ੈਲੀ ਦੀ ਵਜ੍ਹਾ ਤੋਂ ਕਈ ਵਾਰ ਵਰਕਆਊਟ ਤੇ ਯੋਗ ਲਈ ਸਮਾਂ ਨਹੀਂ ਕੱਢ ਪਾਉਂਦੇ। ਇਸੇ ਵਜ੍ਹਾ ਤੋਂ ਪੇਟ ਦੀ ਚਰਬੀ ਵਧਦੀ ਜਾਂਦੀ ਹੈ ਜੋ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਵਧਦੀ ਹੋਈ ਚਰਬੀ ਨੂੰ ਖਤਮ ਜਾਂ ਘੱਟ ਕਰਨ ਲਈ ਕਈ ਤਰ੍ਹਾਂ ਦੇ ਡ੍ਰਿੰਕ ਤੁਸੀਂ ਆਪਣੇ ਘਰ ਹੀ ਬਣਾ ਸਕਦੇ ਹੋ। ਇਨ੍ਹਾਂ ਨੂੰ ਖਾਲੀ ਪੇਟ ਯਾਨੀ ਸਵੇਰੇ-ਸਵੇਰੇ ਪੀਣ ਨਾਲ ਪੇਟ ਦੀ ਚਰਬੀ ਤੇ ਵਧਦੇ ਭਾਰ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।
ਜ਼ੀਰੇ ਦਾ ਪਾਣੀ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਭਾਰ ਘੱਟ ਕਰਨ ਤੇ ਵਾਧੂ ਚਰਬੀ ਨੂੰ ਖਤਮ ਕਰਨ ਵਿਚ ਸਹਾਇਕ ਹੁੰਦਾ ਹੈ। ਜੀਰਾ ਐਂਟੀ ਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਮੈਟਾਬਾਲਿਜ਼ਮ ਨੂੰ ਮਜ਼ਬੂਤ ਰੱਖਦਾ ਹੈ। ਰੋਜ਼ ਸਵੇਰੇ ਕੋਸੇ ਜੀਰੇ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਮੇਥੀ ਦਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਸਰੀਰ ਵਿਚ ਜਮ੍ਹਾ ਵਾਧੂ ਚਰਬੀ ਘੱਟ ਹੁੰਦੀ ਹੈ। ਮੇਥੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਵਿਚ ਇੰਸੁਲਿਨ ਨੂੰ ਵਧਣ ਤੋਂ ਰੋਕਦੀ ਹੈ ਜਿਸ ਨਾਲ ਚਰਬੀ ਜਮ੍ਹਾ ਨਹੀਂ ਹੁੰਦੀ।
ਸੇਬ ਦਾ ਸਿਰਕਾ ਯਾਨੀ ਐਪਲ ਸਾਈਡਰ ਵਿਨੇਗਰ ਦੇ ਸੇਵਨ ਨਾਲ ਸਰੀਰ ਵਿਚ ਜਮ੍ਹਾ ਵਾਧੂ ਚਰਬੀ ਘੱਟ ਹੁੰਦੀ ਹੈ ਤੇ ਭਾਰ ਕੰਟਰੋਲ ਵਿਚ ਆਉਂਦਾ ਹੈ। ਜੇਕਰ ਇਸ ਦੇ ਨਾਲ ਦਾਲਚੀਨੀ ਦਾ ਸੇਵਨ ਕੀਤਾ ਜਾਵੇ ਤਾਂ ਇਹ ਕੁਦਰਤੀ ਤੌਰ ਤੋਂ ਚਰਬੀ ਘੱਟ ਕਰਨ ਵਿਚ ਮਦਦ ਕਰਦਾ ਹੈ।
ਗਰਮ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਬੇਕਾਰ ਚਰਬੀ ਘੱਟ ਹੁੰਦੀ ਹੈ। ਇਸ ਨੂੰ ਸਵੇਰੇ ਖਾਲੀ ਪੇਟ ਪੀਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਣ ਨੂੰ ਸਹੀ ਰੱਖਣ ਵਿਚ ਵੀ ਮਦਦ ਕਰਦਾ ਹੈ।
ਤ੍ਰਿਫਲਾ ਦਾ ਪਾਣੀ ਸਰੀਰ ਨੂੰ ਰੋਗਾਂ ਤੋਂ ਦੂਰ ਰੱਖਣ ਵਿਚ ਮਦਦ ਕਰਦਾ ਹੈ। ਇਹ ਤਿੰਨ ਆਯੁਰਵੈਦਿਕ ਫਲਾਂ ਆਂਵਲਾ, ਹਰੀਤਕੀ ਤੇ ਬਿਭੀਤਕੀ ਨਾਲ ਮਿਲ ਕੇ ਬਣਿਆ ਹੁੰਦਾ ਹੈ। ਇਹ ਪਾਚਣ ਸੁਧਾਰਨ, ਕਬਜ਼ ਦੂਰ ਕਰਨ ਤੇ ਸਰੀਰ ਵਿਚ ਟੌਕਸਿਨਸ ਬਾਹਰ ਕੱਢਣ ਵਿਚ ਸਹਾਇਕ ਹੁੰਦਾ ਹੈ। ਇਸ ਨੂੰ ਸਵੇਰੇ ਖਾਲੀ ਪੇਟ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਲਿਆ ਜਾ ਸਕਦਾ ਹੈ। ਗ੍ਰੀਨ ਟੀ ਪੀਣ ਨਾਲ ਸਰੀਰ ਵਿਚ ਜਮ੍ਹਾ ਵਾਧੂ ਚਰੀਬ ਘੱਟ ਹੁੰਦੀ ਹੈ। ਗ੍ਰੀਨ ਟੀ ਵਿਚ ਮੌਜੂਦ ਕੈਟੇਚਿਨ ਤੇ ਐਂਟੀ ਆਕਸੀਡੈਂਟ ਮੇਟਾਬਾਲਿਜ਼ਮ ਨੂੰ ਮਜ਼ਬੂਤ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























