ਤਰਨਤਾਰਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਉਨ੍ਹਾਂ ਲਈ ਕਾਲ ਬਣ ਗਈ। ਪਤੀ-ਪਤਨੀ ਜੋ ਕਿ ਅੰਗੀਠੀ ਬਾਲ ਕੇ ਸੁੱਤੇ ਪਏ ਸਨ, ਰਾਤ ਨੂੰ ਧੂੰਆਂ ਚੜ੍ਹਨ ਕਰਕੇ ਦੋਵਾਂ ਦੀ ਜਾਨ ਚਲੀ ਗਈ। ਗੁਰਮੀਤ ਸਿੰਘ ਤੇ ਜਸਬੀਰ ਕੌਰ ਵਜੋਂ ਮ੍ਰਿਤਕਾਂ ਦੀ ਪਛਾਣ ਹੋਈ ਹੈ।
ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਪਤੀ-ਪਤਨੀ ਵਿਚੋਂ ਕੋਈ ਵੀ ਕਮਰੇ ਤੋਂ ਬਾਹਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੜਕਾਇਆ ਪਰ ਫਿਰ ਵੀ ਅੰਦਰੋਂ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ। ਕਿਸੇ ਤਰ੍ਹਾਂ ਖਿੜਕੀ ਤੋੜ ਕੇ ਪਰਿਵਾਰ ਵਾਲੇ ਕਮਰੇ ਅੰਦਰ ਦਾਖਲ ਹੋਏ ਤੇ ਕਮਰੇ ਦੇ ਅੰਦਰ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਬੈੱਡ ਉਪਰ ਦੋਵੇਂ ਪਤੀ-ਪਤਨੀ ਮ੍ਰਿਤਕ ਹਾਲਤ ਵਿਚ ਪਏ ਹੋਏ ਸਨ।
ਇਹ ਵੀ ਪੜ੍ਹੋ : ਕੈਨੇਡਾ ਨੇ ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਲਗਾਈ ਰੋਕ, ਹੁਣ Canada ‘ਚ ਰਹਿਣ ਵਾਲੇ ਪ੍ਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ
ਪਤੀ-ਪਤਨੀ ਦੀ ਮੌਤ ਮਗਰੋਂ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰ ਇਸ ਵੇਲੇ ਸਦਮੇ ਵਿਚ ਹੈ। ਪਰਿਵਾਰ ਵਾਲਿਆਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਉਨ੍ਹਾਂ ਲਈ ਕਾਲ ਬਣ ਜਾਵੇਗੀ ਤੇ ਉਨ੍ਹਾਂ ਦੀ ਜਾਨ ਚਲੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























