ਹਾਈਕੋਰਟ ਨੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖਤ ਰੁਖ਼ ਅਪਣਾਇਆ ਹੈ। ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਤੇ ਭ੍ਰਿਸ਼ਟ ਅਫਸਰਾਂ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ।
ਹਾਈਕੋਰਟ ਦਾ ਕਹਿਣਾ ਹੈ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਅਜੇ ਤੱਕ ਨੌਕਰੀ ਤੋਂ ਬਾਹਰ ਕਿਉਂ ਨਹੀਂ ਕੱਢਿਆ ਗਿਆ ਤੇ ਉਹ ਕਿਸਦੀ ਸਿਫਾਰਿਸ਼ ‘ਤੇ ਕੰਮ ਕਰ ਰਹੇ ਹਨ? ਦੋਸ਼ੀ ਕਰਾਰ ਹੋਣ ਦੇ ਬਾਵਜੂਦ ਵੀ ਉਹ ਨੌਕਰੀ ਕਿਵੇਂ ਕਰ ਰਹੇ ਹਨ? ਇਸ ਨੂੰ ਲੈ ਕੇ ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਫਰਵਰੀ ਤੱਕ ਭ੍ਰਿਸ਼ਟ ਮੁਲਾਜ਼ਮਾਂ ਦੀ ਲਿਸਟ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ : IPS ਡਾ. ਰਵਜੋਤ ਕੌਰ ਹੋਏ ਬਹਾਲ, ਤਰਨਤਾਰਨ ਜ਼ਿਮਣੀ ਚੋਣ ਵੇਲੇ ਕੀਤਾ ਗਿਆ ਸੀ ਸਸਪੈਂਡ
ਹਾਈਕੋਰਟ ਨੇ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਜਿਨ੍ਹਾਂ ‘ਤੇ ਵੱਖ-ਵਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ, ਸਬੰਧੀ ਪੰਜਾਬ ਸਰਕਾਰ ਤੋਂ ਸਵਾਲ ਪੁੱਛਿਆ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਨੌਕਰੀ ਤੋਂ ਬਾਹਰ ਕਿਉਂ ਨਹੀਂ ਕੱਢਿਆ ਗਿਆ। ਮੁੱਖ ਸਕੱਤਰ ਤੋਂ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਦੋਸ਼ੀ ਕਰਾਰ ਹੋਣ ਦੇ ਬਾਵਜੂਦ ਇਹ ਸੇਵਾਵਾਂ ਕਿਵੇਂ ਨਿਭਾ ਰਹੇ ਹਨ। ਕੁਰੱਪਸ਼ਨ ਨੂੰ ਲੈ ਕੇ ਹਾਈਕੋਰਟ ਦਾ ਸਖਤ ਰੁਖ ਦੇਖਣ ਨੂੰ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























