ਹੁਸ਼ਿਆਰਪੁਰ : ਮੁਕੇਰੀਆਂ ਦੇ ਪਿੰਡ ਉਮਰਪੁਰ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਦੇਖਿਆ ਤਾਂ ਸੂਈ ਉਸ ਦੇ ਬਾਂਹ ਵਿਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਕਪੂਰਥਲਾ ਦੇ ਨੱਥੂਪੁਰ ਵਿਖੇ 2 ਬੱਚਿਆਂ ਦੇ ਪਿਤਾ ਦੀ ਭੇ.ਦਭਰੇ ਹਾਲਾਤਾਂ ‘ਚ ਮੌ.ਤ, ਪਰਿਵਾਰ ਨੇ ਕ.ਤ.ਲ ਦਾ ਜਤਾਇਆ ਖਦਸ਼ਾ
ਨੌਜਵਾਨ ਦੀ ਪਛਾਣ ਅਜੇ ਗਿੱਲ ਵਜੋਂ ਹੋਈ ਹੈ। ਮ੍ਰਿਤਕ ਅਜੇ ਦੀ ਮਾਂ ਦਾ ਕਹਿਣ ਹੈ ਕਿ ਅਜੇ ਮੇਰਾ ਵੱਡਾ ਮੁੰਡਾ ਹੈ। ਜਦੋਂ ਮੈਂ ਦੇਖਿਆ ਤਾਂ ਉਹ ਬੇਹੋਸ਼ ਪਿਆ ਸੀ ਤੇ ਸੂਈ ਉਸ ਦੀ ਬਾਂਹ ਵਿਚ ਲੱਗੀ ਹੋਈ ਸੀ। ਇਲਾਜ ਵਿਚ ਨਸ਼ੇ ਦਾ ਕਾਰੋਬਾਰ ਖੂਬ ਵਧ ਰਿਹਾ ਹੈ ਪਰ ਪੁਲਿਸ ਇਸ ਨੂੰ ਰੋਕਣ ਵਿਚ ਅਸਮਰਥ ਹੈ। ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜਿਆ ਜਾਵੇ ਨਹੀਂ ਤਾਂ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
























