ਅਮਰੀਕਾ ਨੇ 75 ਦੇਸ਼ਾਂ ਲਈ 21 ਜਨਵਰੀ ਤੋਂ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ। ਇਸ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਸਣੇ ਭਾਰਤ ਦੇ 6 ਗੁਆਂਢੀ ਦੇਸ਼ ਸ਼ਾਮਲ ਹਨ। ਇਸ ਫੈਸਲੇ ਦਾ ਮਕਸਦ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਨੂੰ ਘੱਟ ਕਰਨਾ ਹੈ।
ਅਮਰੀਕੀ ਵਿਦੇਸ਼ੀ ਮੰਤਰਾਲੇ ਨੇ ਦੱਸਿਆ ਕਿ ਹੁਣ ਉਹ ਆਪਣੀ ਉਸ ਕਾਨੂੰਨੀ ਸ਼ਕਤੀ ਦੀ ਵਰਤੋਂ ਕਰੇਗਾ ਜਿਸ ਤਹਿਤ ਅਜਿਹੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਰੋਕਿਆ ਜਾ ਸਕਦਾ ਹੈ ਜਿਨ੍ਹਾਂ ਬਾਰੇ ਸ਼ੰਕਾ ਹੈ ਕਿ ਉਹ ਅਮਰੀਕਾ ਆ ਕੇ ਸਰਕਾਰੀ ਮਦਦ ਜਾਂ ਵੈਲਫੇਅਰ ਯੋਜਨਾਵਾਂ ‘ਤੇ ਨਿਰਭਰ ਹੋ ਸਕਦੇ ਹਨ। ਅਮਰੀਕੀ ਦੂਤਾਵਾਸ ਤੇ ਕੌਂਸਲਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵੀਜ਼ਾ ਬਿਨੈਕਾਰਾਂ ਨੂੰ ਉਦੋਂ ਤੱਕ ਖਾਰਜ ਕਰੇ ਜਦੋਂ ਤੱਕ ਜਾਂਚ ਦੀ ਪ੍ਰਕਿਰਿਆ ਦੀ ਦੁਬਾਰਾ ਸਮੀਖਿਆ ਨਹੀਂ ਹੋ ਜਾਂਦੀ। ਇਸ ਰੋਕ ਨੂੰ ਕਿੰਨੇ ਸਮੇਂ ਤੱਕ ਲਾਗੂ ਰੱਖਿਆ ਜਾਵੇਗਾ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਟਾਮੀ ਪਿਗਾਟ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੀ ਇਮੀਗ੍ਰੇਸ਼ਨ ਵਿਵਸਥਾ ਦੇ ਗਲਤ ਇਸਤੇਮਾਲ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਉਨ੍ਹਾਂ ਲੋਕਾਂ ਨੂੰ ਰੋਕਣਾ ਚਾਹੁੰਦਾ ਹੈ ਜੋ ਅਮਰੀਕੀ ਲੋਕਾਂ ਦੇ ਪੈਸੇ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ 75 ਦੇਸ਼ਾਂ ਲਈ ਇਮੀਗ੍ਰੇਂਟ ਵੀਜ਼ਾ ਦੀ ਪ੍ਰਕਿਰਿਆ ਉਦੋਂ ਤੱਕ ਰੋਕੀ ਜਾਵੇਗੀ ਜਦੋਂ ਤੱਕ ਵਿਦੇਸ਼ ਮੰਤਰਾਲੇ ਇਹ ਦੁਬਾਰਾ ਜਾਂਚ ਨਹੀਂ ਕਰ ਲੈਂਦਾ ਕਿ ਅਜਿਹੇ ਲੋਕਾਂ ਦੀ ਐਂਟਰੀ ਕਿਵੇਂ ਰੋਕੀ ਜਾਵੇ ਜੋ ਸਰਕਾਰੀ ਮਦਦ ਤੇ ਜਨਤਕ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਮਾਣਹਾਨੀ ਕੇਸ ‘ਚ ਕੰਗਨਾ ਰਣੌਤ ਦੀ ਬਠਿੰਡਾ ਕੋਰਟ ‘ਚ ਸੁਣਵਾਈ ਅੱਜ, ਬੇਬੇ ਮਹਿੰਦਰ ਕੌਰ ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ
ਇਸ ਨਵੇਂ ਫੈਸਲੇ ਦਾ ਅਸਰ ਟੂਰਿਸਟ, ਬਿਜ਼ਨੈੱਸ ਜਾਂ ਹੋਰ ਅਸਥਾਈ ਵੀਜ਼ੇ ‘ਤੇ ਨਹੀਂ ਪਵੇਗਾ ਇਸ ਵਿਚ ਇਸ ਸਾਲ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਨੂੰ ਦੇਖਣ ਆਉਣ ਵਾਲੇ ਲੋਕ ਵੀ ਸ਼ਾਮਲ ਹਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਸਾਰੇ ਵੀਜ਼ਾ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਨ ਦੀ ਵੀ ਗੱਲ ਕਹੀ ਹੈ। ਦੁਨੀਆ ਦੇ ਕਈ ਦੇਸ਼ਾਂ ਨੂੰ ਸ਼ਾਮਲ ਕਰਦੇ ਹੋਏ ਪੂਰੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿਚ ਏਸ਼ੀਆ, ਅਫਰੀਕਾ, ਯੂਰਪ, ਕੈਰੀਬੀਅਨ ਤੇ ਨਾਰਥ ਸਾਊਥ ਅਮਰੀਕਾ ਦੇ ਦੇਸ਼ ਸ਼ਾਮਲ ਹਨ। ਅਫਗਾਨਿਸਤਾਨ, ਅਰਮੀਨੀਆ, ਅਜਰਬੈਜਾਨ, ਬੰਗਲਾਦੇਸ਼, ਭੂਟਾਨ, ਬਰਮਾ (ਮਿਆਂਮਾਰ), ਕੰਬੋਡੀਆ, ਈਰਾਨ, ਇਰਾਕ,ਜਾਰਡਨ, ਕਜਾਕਿਸਤਾਨ, ਕੁਵੈਤ, ਕਿਰਗਿਸਤਾਨ, ਲਾਓਸ, ਲੈਬਨਾਨ, ਮੰਗੋਲੀਆ, ਨੇਪਾਲ, ਪਾਕਿਸਤਾਨ, ਸੀਰੀਆ, ਥਾਈਲੈਂਡ, ਉਜ਼ਬੇਕਿਸਤਾਨ ਤੇ ਯਮਨ ਤੋਂ ਇਲਾਵਾ ਹੋਰ ਵੀ ਕਈ ਦੇਸ਼ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























