ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER), ਚੰਡੀਗੜ੍ਹ ਦੇ ਨਿਊਰੋਲੋਜਿਸਟਸ ਅਤੇ ENT ਸਰਜਨਾਂ ਦੀ ਇੱਕ ਟੀਮ ਨੇ ਇੱਕ ਗੁੰਝਲਦਾਰ ਆਪ੍ਰੇਸ਼ਨ ਕੀਤਾ। ਪਹਿਲੀ ਵਾਰ ਇੱਕ 2 ਸਾਲ ਦੇ ਬੱਚੇ ਵਿੱਚ ਐਂਡੋਸਕੋਪੀ ਦੀ ਵਰਤੋਂ ਕਰਕੇ ਇੱਕ ਵਿਸ਼ਾਲ 7 ਸੈਂਟੀਮੀਟਰ ਸਕਲ ਬੇਸ ਮੇਨਿਨਜੀਓਮਾ (ਖੋਪੜੀ ਦੇ ਹੇਠਲੇ ਹਿੱਸੇ ਵਿੱਚ ਪੈਦਾ ਹੋਣ ਵਾਲਾ ਇੱਕ ਦੁਰਲੱਭ ਦਿਮਾਗੀ ਟਿਊਮਰ) ਨੂੰ ਨੱਕ ਰਾਹੀਂ ਪੂਰੀ ਤਰ੍ਹਾਂ ਸਫਲਤਾਪੂਰਵਕ ਹਟਾ ਦਿੱਤਾ ਗਿਆ।
ਇਹ ਆਪ੍ਰੇਸ਼ਨ ਲਗਭਗ 9 ਘੰਟੇ ਚੱਲਿਆ। ਇਹ ਸਰਜਰੀ ਨਾ ਸਿਰਫ਼ ਭਾਰਤ ਲਈ ਮਾਣ ਵਾਲੀ ਗੱਲ ਹੈ ਬਲਕਿ ਦੁਨੀਆ ਭਰ ਵਿੱਚ ਘੱਟੋ-ਘੱਟ ਇਨਵੇਸਿਵ ਪੀਡੀਆਟ੍ਰਿਕ ਨਿਊਰੋਸਰਜਰੀ ਦੀ ਇੱਕ ਨਵੀਂ ਮਿਸਾਲ ਬਣ ਗਈ ਹੈ।

ਬੱਚਾ ਸੋਨੀਪਤ, ਹਰਿਆਣਾ ਦਾ ਰਹਿਣ ਵਾਲਾ ਸੀ। ਸ਼ੁਰੂ ਵਿੱਚ, ਉਸਨੂੰ ਖੱਬੀ ਅੱਖ ਦਾ ਬਾਹਰ ਨਿਕਲਣਾ (ਪ੍ਰੋਪਟੋਸਿਸ), ਅੱਖਾਂ ਦੀ ਹਲਚਲ ਵਿੱਚ ਕਮਜ਼ੋਰੀ, ਘੁਰਾੜੇ, ਨੱਕ ਵਿੱਚ ਇੱਕ ਗੰਢ ਦਿਸਣਾ ਅਤੇ ਅੱਖਾਂ ਵਿੱਚੋਂ ਬਹੁਤ ਜ਼ਿਆਦਾ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਸਨ। ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ 7 ਸੈਂਟੀਮੀਟਰ ਦਾ ਵੱਡਾ ਟਿਊਮਰ ਨੱਕ, ਸਾਈਨਸ, ਦਿਮਾਗ ਅਤੇ ਔਰਬਿਟ ਵਿੱਚ ਫੈਲ ਗਿਆ ਸੀ। ਇੱਕ ਬਾਇਓਪਸੀ ਨੇ ਇਸ ਨੂੰ ਮੈਨਿਨਜੀਓਮਾ (ਬੱਚਿਆਂ ਵਿੱਚ ਬਹੁਤ ਘੱਟ) ਹੋਣ ਦੀ ਪੁਸ਼ਟੀ ਕੀਤੀ। ਹਾਲਾਂਕਿ, ਪੀਜੀਆਈਐਮਈਆਰ ਦੇ ਪ੍ਰੋਫੈਸਰ, ਪ੍ਰੋਫੈਸਰ ਢੰਡਪਾਨੀ (ਨਿਊਰੋਸਰਜਰੀ) ਅਤੇ ਪ੍ਰੋਫੈਸਰ ਅਨੁਰਾਗ (ਈਐਨਟੀ) ਦੀ ਅਗਵਾਈ ਵਾਲੀ ਇੱਕ ਬਹੁ-ਅਨੁਸ਼ਾਸਨੀ ਟੀਮ ਨੇ ਇੱਕ ਫੈਲਿਆ ਹੋਇਆ ਐਂਡੋਨੇਜਲ ਐਂਡੋਸਕੋਪਿਕ ਤਰੀਕਾ ਚੁਣਿਆ। ਕਈ ਤਕਨੀਕਾਂ ਦੀ ਵਰਤੋਂ ਕਰਕੇ ਨੱਕ ਰਾਹੀਂ ਟਿਊਮਰ ਤੱਕ ਪਹੁੰਚਿਆ ਗਿਆ।
ਟਿਊਮਰ ਬਹੁਤ ਵੈਸਕੂਲਰ (ਖੂਨ ਨਾਲ ਭਰਪੂਰ) ਸੀ, ਜੋ ਹੱਡੀਆਂ ਅਤੇ ਡੂੰਘੀਆਂ ਥਾਵਾਂ ਵਿੱਚ ਫੈਲਿਆ ਹੋਇਆ ਸੀ। ਹਾਲਾਂਕਿ, ਨੌਂ ਘੰਟਿਆਂ ਦੀ ਮਿਹਨਤ ਤੋਂ ਬਾਅਦ ਇਸਨੂੰ ਐਂਡੋਸਕੋਪੀ ਰਾਹੀਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ। ਇੱਕ ਓਪਨ ਕ੍ਰੈਨੀਓਟੋਮੀ ਦੀ ਲੋੜ ਨਹੀਂ ਪਈ। ਸਕਲ ਬੇਸ ਦਾ ਵੱਡਾ ਡਿਫੈਕਟ ਮਲਟੀਪਲ ਲੇਅਰਸ ਨਾਲ ਰਿਪੇਅਰ ਕੀਤਾ ਗਿਆ। ਸਰਜਰੀ ਤੋਂ ਬਾਅਦ ਬੱਚੇ ਦੀ ਹਾਲਤ ਸੁਧਰ ਗਈ ਅਤੇ MRI ਨਾਲ ਟੋਟਲ ਐਕਸੀਜਨ ਕਨਫਰਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ : Air India ਦੇ ਜਹਾਜ਼ ਦੀ ਹੋ ਗਈ ਟੱਕਰ! ਸੰਘਣੀ ਧੁੰਦ ਕਰਕੇ ਵਾਪਰਿਆ ਹਾਦਸਾ
ਅਜਿਹਾ ਹੀ ਇੱਕ ਕੇਸ 2020 ਵਿਚ ਸਪੇਨ ਦੀ ਇੱਕ 12 ਸਾਲ ਦੀ ਕੁੜੀ ਦਾ ਸੀ, ਪਰ ਉਸ ਦੀ ਓਪਨ ਸਰਜਰੀ ਕਰਨੀ ਪਈ ਸੀ। ਇੰਨੇ ਛੋਟੇ ਬੱਚੇ ਵਿਚ ਇਹ ਆਪ੍ਰੇਸ਼ਨ ਬਹੁਤ ਹੀ ਜੋਖਮ ਭਰਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























