ਠੰਡ ਵਿਚਾਲੇ ਜਿਥੇ ਤਾਪਮਾਨ ਲਗਾਤਾਰ ਹੇਠਾਂ ਡਿੱਗ ਰਿਹਾ ਹੈ ਉਥੇ ਸਕੂਲਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸਕੂਲਾਂ ‘ਚ ਛੁੱਟੀਆਂ ਮੁੜ ਵਧਾਈਆਂ ਗਈਆਂ ਹਨ ਤੇ ਹੁਣ 19 ਜਨਵਰੀ ਨੂੰ ਸਕੂਲ ਖੋਲ੍ਹੇ ਜਾਣਗੇ।
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਹਨ ਜਿਥੇ ਠੰਡ ਲਗਾਤਾਰ ਵਧ ਰਹੀ ਹੈ। ਧੁੰਦ ਪੈ ਰਹੀ ਹੈ ਤੇ ਸਕੂਲਾਂ ਦੀ ਸਿਹਤ ਨੂੰ ਧਿਆਨਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸਵਾਰੀਆਂ ਨਾਲ ਭਰੀ ਬੱਸ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱ.ਕ.ਰ, ਕਈ ਫੱ.ਟ.ੜ, ਮਚੀ ਹਫੜਾ-ਦਫੜੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸੀ। ਨਵੇਂ ਹੁਕਮਾਂ ਮੁਤਾਬਕ ਸਕੂਲ 17 ਜਨਵਰੀ ਤੱਕ ਬੰਦ ਹਨ ਪਰ 18 ਜਨਵਰੀ ਨੂੰ ਐਤਵਾਰ ਹੋਣ ਕਰਕੇ ਬੱਚਿਆਂ ਨੂੰ ਇਕ ਦਿਨ ਦੀ ਹੋਰ ਰਾਹਤ ਮਿਲੀ ਹੈ ਤੇ ਵਿਦਿਆਰਥੀ 19 ਜਨਵਰੀ ਤੋਂ ਸਕੂਲ ਜਾਣਾ ਸ਼ੁਰੂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























