ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਐਕਟਿਵਾ ਸਵਾਰ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਸੈਕਟਰ 37 ਵਿੱਚ ਭਾਜਪਾ ਦਫ਼ਤਰ ਨੇੜੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ। ਜ਼ਖਮੀ ਵਿਅਕਤੀ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਸੁਮਿਤ ਵਜੋਂ ਹੋਈ ਹੈ, ਜੋ ਮੌਲੀ ਜਾਗਰਣ (ਚੰਡੀਗੜ੍ਹ) ਦਾ ਰਹਿਣ ਵਾਲਾ ਹੈ। ਸੁਮਿਤ ਐਨਡੀਪੀਐਸ (ਨਸ਼ੀਲੇ ਪਦਾਰਥਾਂ) ਦੇ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸਦਾ ਵਿਆਹ ਦੋ ਹਫ਼ਤੇ ਪਹਿਲਾਂ ਹੀ ਹੋਇਆ ਸੀ।
ਪਰਿਵਾਰ ਮੁਤਾਬਕ ਦੋਸ਼ੀ ਦਾਦੂਮਾਜਰਾ ਕਾਲੋਨੀ ਦੇ ਰਹਿਣ ਵਾਲੇ ਹਨ, ਜੋਕਿ ਇੱਕ ਸਾਲ ਤੋਂ ਉਨ੍ਹਾਂ ਦੇ ਪੁੱਤਰ ਨੂੰ ਧਮਕੀਆਂ ਦੇ ਰਹੇ ਸਨ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਕੋਲ ਇੱਕ ਵੀਡੀਓ ਵੀ ਆਇਆ ਹੈ ਜਿਸ ਵਿੱਚ ਕੁਝ ਨੌਜਵਾਨ ਹਥਿਆਰ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਪੁਲਿਸ ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰ ਰਹੀ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਦੋ ਨੌਜਵਾਨ ਬੁਲੇਟ ‘ਤੇ ਆਏ ਸਨ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿਚ ਹਥਿਆਰ ਸੀ ਅਤੇ ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ। ਪੁਲਿਸ ਮੁਤਾਬਕ ਸੈਕਟਰ 37 ਵਿੱਚ ਭਾਜਪਾ ਦਫ਼ਤਰ ਨੇੜੇ ਪੈਟਰੋਲ ਪੰਪ ਦੇ ਨੇੜੇ ਨੌਜਵਾਨ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੋਸ਼ੀ ਨੇ ਉਸ ਦੀ ਪਿੱਠ ਅਤੇ ਹੋਰ ਥਾਵਾਂ ‘ਤੇ ਚਾਕੂ ਨਾਲ ਵਾਰ ਕੀਤੇ। ਜ਼ਿਆਦਾ ਖੂਨ ਵਹਿਣ ਕਾਰਨ ਉਹ ਆਪਣੀ ਐਕਟਿਵਾ ਸਮੇਤ ਲਗਭਗ 50 ਮੀਟਰ ਦੂਰ ਡਿੱਗ ਪਿਆ।
ਉਸ ਨੇ ਆਪਣਾ ਹੈਲਮੇਟ ਉਤਾਰਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਿਰਫ਼ 20 ਕਦਮ ਤੁਰ ਸਕਿਆ। ਪੁਲਿਸ ਨੇ ਮ੍ਰਿਤਕ ਦੀ ਸਕੂਟੀ ਅਤੇ ਬੂਟ ਮੌਕੇ ਤੋਂ ਬਰਾਮਦ ਕੀਤੇ ਹਨ। ਘਟਨਾ ਵਾਲੀ ਦੇ ਨੇੜੇ ਹੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਪ੍ਰਮੁੱਖ ਦਫ਼ਤਰ ਸਥਿਤ ਹਨ। ਇਸ ਸੜਕ ‘ਤੇ 24 ਘੰਟੇ ਭਾਰੀ ਆਵਾਜਾਈ ਹੁੰਦੀ ਹੈ।
ਮ੍ਰਿਤਕ ਦੀ ਮਾਂ ਨੀਨਾ ਨੇ ਕਿਹਾ ਕਿ ਸੁਮਿਤ ਨਸ਼ੇ ਦਾ ਆਦੀ ਸੀ। ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਮੰਨਦਾਸੀ। ਇਸ ਲਈ ਉਨ੍ਹਾਂ ਨੇ ਖੁਦ ਪੁਲਿਸ ਨੂੰ ਇਸ ਬਾਰੇ ਦੱਸ ਕੇ ਸੁਮਿਤ ਨੂੰ ਫਰਵਾਇਆ ਸੀ। ਮਾਂ ਦਾ ਕਹਿਣਾ ਹੈ ਕਿ ਇਸੇ ਮਾਮਲੇ ਵਿਚ ਉਹ ਜੇਲ੍ਹ ਗਿਆ ਸੀ।
ਮ੍ਰਿਤਕ ਸੁਮਿਤ ਦੀ ਭੈਣ ਨੇ ਦੱਸਿਆ ਕਿ ਅੱਜ ਉਸ ਦੀ ਚੰਡੀਗੜ੍ਹ ਵਿੱਚ ਅਦਾਲਤ ਵਿੱਚ ਪੇਸ਼ੀ ਸੀ। ਉਹ ਆਪਣੀ ਮਾਂ ਨਾਲ ਘਰੋਂ ਆਇਆ ਸੀ। ਪੇਸ਼ੀ ਤੋਂ ਬਾਅਦ ਉਸ ਨੇ ਮਾਂ ਨੂੰ ਘਰ ਭੇਜ ਦਿੱਤਾ ਅਤੇ ਆਪਣਾ ਸਮਾਨ ਲੈਣ ਚਲਾ ਗਿਆ। ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ‘ਤੇ ਹਮਲਾ ਹੋ ਜਾਵੇਗਾ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਬਣਾਈ ਰੀਲ ‘ਤੇ ਵਿਵਾਦ! ਮੁਸਲਿਮ ਨੌਜਵਾਨ ਨੇ ਪਵਿੱਤਰ ਸਰੋਵਰ ‘ਚ ਕੀਤੀ ਕੁਰਲੀ
ਥਾਣਾ 39 ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਰਾਣੀ ਦੁਸ਼ਮਣੀ ਸਾਹਮਣੇ ਆਈ ਹੈ। ਪਰਿਵਾਰ ਵੱਲੋਂ ਇੱਕ ਵੀਡੀਓ ਵੀ ਦਿੱਤਾ ਗਿਆ ਹੈ, ਜਿਸ ਵਿਚ ਕੁਝ ਨੌਜਵਾਨ ਦਿਖਾਈ ਦੇ ਰਹੇ ਹਨ। ਪੁਲਿਸ ਨੌਜਵਾਨਾਂ ਦ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























