ਹੁਸ਼ਿਆਰਪੁਰ ਦਸੂਹਾ ਦੇ ਪਿੰਡ ਖੋਲੇ ਦਾ 24 ਸਾਲਾ ਨੌਜਵਾਨ ਟਵਿੰਕਲ ਰੰਧਾਵਾ ਦੀ ਇਟਲੀ ਦ ਸ਼ਹਿਰ ਲੀਦੋ ਦਾ ਲੇਵਿਨਿਓ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਜਿਸ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਜ਼ਿਆਦਾ ਜਾਣਕਾਰੀ ਦਿੰਦੇ ਹੋਏ ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਮੇਰੇ 2 ਪੁੱਤ ਹਨ ਤੇ ਟਵਿੰਕਲ ਛੋਟਾ ਮੁੰਡਾ ਸੀ। ਪਰਿਵਾਰ ਦੇ ਆਰਥਿਕ ਹਾਲਾਤ ਠੀਕ ਨਹੀਂ ਹਨ ਕਿਉਂਕਿ ਮੈਂ ਡਰਾਈਵਰ ਦਾ ਕੰਮ ਕਰਦਾ ਹਾਂ ਤੇ ਬੜੀ ਮੁਸ਼ਕਲ ਨਾਲ ਕਰਜ਼ਾ ਚੁੱਕ ਕੇ ਟਵਿੰਕਲ ਨੂੰ ਇਟਲੀ ਭੇਜਿਆ ਸੀ। ਅਜੇ ਸਿਰਫ 5 ਮਹੀਨੇ ਹੀ ਹੋਏ ਸਨ।
ਬੀਤੇ 2 ਦਿਨ ਪਹਿਲਾਂ ਇਟਲੀ ਤੋਂ ਮੈਨੂੰ ਫੋਨ ਆਇਆ ਕਿ ਟਵਿੰਕਲ ਦੇ ਨਾਲ ਰਹਿਣ ਵਾਲੇ ਦੂਜੇ ਲੜਕਿਆਂ ਨੇ ਦੱਸਿਆ ਕਿ ਟਵਿੰਕਲ ਦੀ ਮੌਤ ਹੋ ਗਈ ਹੈ। ਇਸ ਖਬਰ ਨਾਲ ਪੂਰਾ ਪਰਿਵਾਰ ਟੁੱਟ ਗਿਆ ਕਿਉਂਕਿ ਟਵਿੰਕਲ ਆਪ ਉਜਵਲ ਭਵਿੱਖ ਬਣਾਉਣ ਲਈ ਗਿਆ ਸੀ। ਪਿਤਾ ਜਗੀਰ ਸਿੰਘ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਟਵਿੰਕਲ ਨਾਲ ਫੋਨ ‘ਤੇ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਸੀ। ਅਚਾਨਕ ਮੌਤ ਦੀ ਖਬਰ ਨਾਲ ਸ਼ੱਕ ਹੈ ਕਿ ਟਵਿੰਕਲ ਨਾਲ ਕੁਝ ਗਲਤ ਹੋਇਆ ਹੈ। ਟਵਿੰਕਲ ਦੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਟਵਿੰਕਲ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਅੰਤਿਮ ਸਸਕਾਰ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























