ਮੋਗਾ ਨੂੰ ਅੱਜ 53 ਦਿਨਾਂ ਬਾਅਦ ਮੇਅਰ ਮਿਲੇਗਾ। ਹਾਈਕੋਰਟ ਦੇ ਹੁਕਮਾਂ ‘ਤੇ ਅੱਜ ਚੋਣਾਂ ਹੋਣਗੀਆਂ। ਕਾਂਗਰਸੀ ਕੌਂਸਲਰਾਂ ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ ਕਿਉਂਕਿ AAP ਨੇ ਮੇਅਰ ਬਲਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੀਤਾ ਸੀ । ਉਨ੍ਹਾਂ ‘ਤੇ ਗੰਭੀਰ ਇਲਜ਼ਾਮ ਲੱਗੇ ਸਨ ਤੇ ਇਸ ਦੇ ਬਾਅਦ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਸੀ।
ਚੋਣ ਪ੍ਰਕਿਰਿਆ ਦੁਪਹਿਰ 2 ਵਜੇ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿਚ ਹੋਵੇਗੀ। ਇਸ ਵਿਚ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਤੈਅ ਹੈ। ਇਸ ਲਈ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਸਾਰੇ ਕੌਂਸਲਰਾਂ ਨੂੰ ਆਪਣੇ ਘਰ ਬੁਲਾਇਆ ਗਿਆ ਹੈ। ਮੇਅਰ ਅਹੁਦੇ ਲਈ ‘ਆਪ’ ਵੱਲੋਂ ਪ੍ਰਵੀਨ ਕੁਮਾਰ ਪੀਨਾ ਨੂੰ ਹੀ ਉਮੀਦਵਾਰ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਮੇਅਰ ਬਣਨਾ ਤੈਅ ਹੈ।
ਇਹ ਵੀ ਪੜ੍ਹੋ : ਕਰਨਲ ਕੁੱਟਮਾਰ ਮਾਮਲੇ ‘ਚ CBI ਕੋਰਟ ਵੱਲੋਂ ਵੱਡਾ ਐਕਸ਼ਨ, 5 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਤਲਬ
ਦੱਸ ਦੇਈਏ ਕਿ 2021 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ ਸੀ ਤੇ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ‘ਆਪ’ ਨੇ ਕਾਂਗਰਸ ਦੀ ਮੇਅਰ ਨਿਤਿਕਾ ਭੱਲਾ ਨੂੰ ਉਤਾਰ ਕੇ ਬਲਜੀਤ ਸਿੰਘ ਚਾਨੀ ਨੂੰ ਪੰਜਾਬ ਵਿਚ ਪਹਿਲਾ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਦਿੱਤਾ ਸੀ। ਉਨ੍ਹਾਂ ਨੂੰ 51 ਵੋਟਾਂ ਵਿਚੋਂ 42 ਵੋਟ ਹਾਸਲ ਹੋਏ ਸਨ। ਆਮ ਆਦਮੀ ਪਾਰਟੀ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ 27 ਨਵੰਬਰ 2025 ਨੂੰ ਆਮ ਆਦਮੀ ਪਾਰਟੀ ਨੇ ਕੱਢ ਦਿੱਤਾ ਸੀ। ਇਸ ਦੌਰਾਨ ਉੁਨ੍ਹਾਂ ਵੱਲੋਂ ਮੇਅਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























