ਜੰਮੂ-ਕਸ਼ਮੀਰ ਦੇ ਡੋਡਾ ਵਿਚ ਭਿਆਨਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਵਿਚ ਪੰਜਾਬ ਦਾ ਇਕ ਜਵਾਨ ਸ਼ਹੀਦ ਹੋ ਗਿਆ। ਫੌਜ ਦਾ ਵਾਹਨ 200 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ ਜਿਸ ਕਰਕੇ ਘੱਟੋ-ਘੱਟ 10 ਜਵਾਨਾਂ ਦੀ ਮੌਤ ਹੋ ਗਈ।
ਹਾਦਸੇ ‘ਚ ਰੋਪੜ ਦੇ ਪਿੰਡ ਚਨੌਰੀ ਦਾ ਫੌਜੀ ਜਵਾਨ ਦੇਸ਼ ਦੀ ਰੱਖਿਆ ਕਰਦਾ-ਕਰਦਾ ਸ਼ਹੀਦ ਹੋ ਗਿਆ। ਸ਼ਹੀਦ ਦੀ ਪਛਾਣ ਜੋਬਨਜੀਤ ਸਿੰਘ ਵਜੋਂ ਹੋਈ ਹੈ ਤੇ ਉਹ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਨਾਲ ਸਬੰਧਤ ਸੀ। ਜੋਬਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮਿਲੀ ਜਾਣਕਾਰੀ ਮੁਤਾਬਕ ਫੌਜੀ ਜਵਾਨ ਜਿਸ ‘ਤੇ ਸਾਰਾ ਘਰ ਟਿਕਿਆ ਹੋਇਆ ਸੀ ਤੇ ਉਸ ਦੀ ਅਜੇ ਹੀ ਮੰਗਣੀ ਹੋਈ ਸੀ ਤੇ ਅਗਲੇ ਮਹੀਨੇ ਉਸ ਦਾ ਵਿਆਹ ਹੋਣਾ ਸੀ ਪਰ ਪਰਿਵਾਰ ਦੇ ਸਾਰੇ ਸੁਪਨੇ ਅਧੂਰੇ ਹੀ ਰਹਿ ਗਏ। ਜਿਸ ਘਰ ਵਿਚ ਖੁਸ਼ੀਆਂ ਦਾ ਮਾਹੌਲ ਹੋਣਾ ਸੀ ਉਥੇ ਮਾਤਮ ਹੈ।
ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਖੁਦ ਸਾਬਕਾ ਫੌਜੀ ਹੈ ਜਿਸ ਨੇ ਆਪਣਾ ਇਕਲੌਤਾ ਪੁੱਤ ਦੇਸ਼ ਨੂੰ ਸੌਂਪ ਕੇ ਦਰਦ ਤੇ ਫਖਰ ਦੋਵਾਂ ਨੂੰ ਝੱਲ ਰਿਹਾ ਹੈ। ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ। ਇਲਾਕੇ ਲਈ ਕਾਲਾ ਦਿਨ ਹੈ। ਹਰ ਅੱਖ ਨਮ ਭਾਰੀ ਹੈ। ਸ਼ਹੀਦ ਜੋਬਨਜੀਤ ਸਿੰਘ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸ਼ਹੀਦ ਜੋਬਨਜੀਤ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ, ਕੋਰਟ ਨੇ ED ਦੇ ਦੋ ਮਾਮਲਿਆਂ ’ਚ ਕੀਤਾ ਬਰੀ
CM ਭਗਵੰਤ ਮਾਨ ਨੇ ਡੋਡਾ ‘ਚ ਵਾਪਰੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ ਤੇ ਕਿਹਾ ਕਿ 10 ਜਵਾਨਾਂ ਦੇ ਸ਼ਹੀਦ ਤੇ 11 ਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਦੁਖਦ ਸੂਚਨਾ ਮਿਲੀ ਹੈ। ਪਰਮਾਤਮਾ ਅੱਗੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੇ ਜ਼ਖ਼ਮੀ ਜਵਾਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ”
ਵੀਡੀਓ ਲਈ ਕਲਿੱਕ ਕਰੋ -:
























