ਚੰਡੀਗੜ੍ਹ ਦੇ ਚਾਰ ਵੱਡੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਮਿਲੀ ਹੈ। ਆਪ੍ਰੇਸ਼ਨ ਸੈੱਲ ਅਤੇ ਬਚਾਅ ਟੀਮ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ, ਅਤੇ ਬੱਚਿਆਂ ਦੀ ਸਕੂਲਾਂ ਵਿੱਚ ਐਂਟਰੀ ਨੂੰ ਰੋਕ ਦਿੱਤਾ ਗਿਆ ਹੈ। ਬੰਬ ਸਕੁਐਡ ਟੀਮ ਅਤੇ ਪੁਲਿਸ ਦੀਆਂ ਗੱਡੀਆਂ ਸਕੂਲਾਂ ਵਿੱਚ ਪਹੁੰਚ ਗਈਆਂ ਅਤੇ ਬੱਚਿਆਂ ਨੂੰ ਬਾਹਰ ਕੱਢਣ ਤੋਂ ਬਾਅਦ, ਇਮਾਰਤ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਸੈਕਟਰ 16, 19, 22 ਅਤੇ 47 ਦੇ ਸਰਕਾਰੀ ਸਕੂਲ, ਸੈਕਟਰ 49 ਦਾ ਰਿਆਨ ਸਕੂਲ, ਸੈਕਟਰ 45 ਦਾ ਸੇਂਟ ਸਟੀਫਨ ਸਕੂਲ ਅਤੇ ਸੈਕਟਰ 7 ਦਾ ਕੇਬੀ ਡੀਏਵੀ ਸਕੂਲ ਸ਼ਾਮਲ ਹਨ। ਧਮਕੀ ਭਰੀ ਈਮੇਲ ਸਵੇਰੇ 5:21 ਵਜੇ ਆਈ।
ਇਹ ਵੀ ਪੜ੍ਹੋ : ਸੁਨਹਿਰੀ ਮੌਕਾ! ਡਾਕ ਵਿਭਾਗ ‘ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਨੇ Apply
ਅਹਿਮ ਗੱਲ ਇਹ ਹੈ ਕਿ ਗੁਰੂਗ੍ਰਾਮ ਦੇ ਕਈ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਇਸ ਦੌਰਾਨ ਗੁਰੂਗ੍ਰਾਮ ਵਿੱਚ ਬੁੱਧਵਾਰ ਸਵੇਰੇ, ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਅਤੇ ਤਲਾਸ਼ੀ ਲੈ ਰਹੀਆਂ ਹਨ। ਧਮਕੀ ਭਰੇ ਈਮੇਲ ਕੁੰਸਕਪਾਲਨ ਸਕੂਲ, ਡੀਐਲਐਫ ਫੇਜ਼ 1, ਲੈਂਸਰ ਸਕੂਲ, ਸੈਕਟਰ 53, ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ, ਸੈਕਟਰ 64 ਅਤੇ ਪਾਥਵੇਅਜ਼ ਵਰਲਡ ਸਕੂਲ, ਬਾਦਸ਼ਾਹਪੁਰ ਨੂੰ ਭੇਜੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























