ਮਜ਼ਾਕ ਉਡਾਉਣ ਵਾਲੀ ਵੀਡੀਓ ਨੂੰ ਲੈ ਕੇ ਨਛੱਤਰ ਗਿੱਲ ਦਾ ਜਵਾਬ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪਿਛਲੇ ਦਿਨਾਂ ‘ਚ ਸਲੀਮ, ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਕੀਤੀ ਗਲਤੀ ਨਾਲ ਮੇਰਾ ਤੇ ਸਭ ਦਾ ਦਿਲ ਦੁਖੀ ਹੋਇਆ ਪਰ ਮੈਂ ਹੰਸ ਰਾਜ ਹੰਸ ਭਾਅ ਜੀ ਦਾ ਕਦੇ ਵੀ ਦਿਲ ਨਹੀਂ ਦੁਖਾ ਸਕਦਾ। ਉਹਨਾਂ ਦੇ ਮੇਰੇ ‘ਤੇ ਬਹੁਤ ਅਹਿਸਾਨ ਨੇ ਅਤੇ ਪਿਆਰ ਮਿਲਿਆ ਹੈ। ਯੁਵੀ, ਰੌਸ਼ਨ ਪ੍ਰਿੰਸ ਤੇ ਸਲੀਮ ਮੇਰੇ ਭਰਾਵਾਂ ਵਰਗੇ ਨੇ, ਮੈਂ ਉਹਨਾਂ ਲਈ ਕਦੇ ਮਾੜਾ ਨਹੀਂ ਸੋਚ ਸਕਦਾ। ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਡਾ ਦਿਲ ਕਰਕੇ ਮੁਆਫ਼ ਕਰ ਦਿਓ।
ਇਹ ਵੀ ਪੜ੍ਹੋ : ਨਾਲਾਗੜ੍ਹ ਪੁਲਿਸ ਸਟੇਸ਼ਨ ਧ/ਮਾਕਾ ਮਾਮਲਾ : ਪੰਜਾਬ ਤੋਂ BKI ਦੋ ਕਾਰਕੁੰਨ ਗ੍ਰਿਫਤਾਰ, IED ਸਣੇ ਕੀਤਾ ਕਾਬੂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਸੀ।ਉਨ੍ਹਾਂ ਕਿਹਾ ਸੀ ਕਿ ਮਜ਼ਾਕ ਵਾਲੀ ਵੀਡੀਓ ਦੇਖ ਕੇ ਮੇਰਾ ਮਨ ਦੁਖੀ ਹੋਇਆ। ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਬਹੁਤ ਸੋਚ-ਵਿਚਾਰ ਕਰ ਕੇ ਬੋਲਣਾ ਚਾਹੀਦਾ ਹੈ। ਲੋਕ ਤਮਾਸ਼ਾ ਵੇਖਣ ਲਈ ਤਿਆਰ ਰਹਿੰਦੇ ਹਨ। ਮੈਂ ਲੋਕਾਂ ਨੂੰ ਕਹਿੰਦਾ ਕਿ ਇਨ੍ਹਾਂ ਨੂੰ ਮੁਆਫ਼ ਕਰ ਦਿਓ। ਉਨ੍ਹਾਂ ਦੇ ਵੱਲੋਂ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ। ਬੱਚੇ ਨਿਆਣੇ ਨੇ, ਉਨ੍ਹਾਂ ਤੋਂ ਗਲਤੀ ਹੋ ਗਈ। ਨਛੱਤਰ ਬਹੁਤ ਪਿਆਰੀ ਰੂਹ ਹੈ।- ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ, ਨਛੱਤਰ ਮੁਆਫ਼ ਕਰ ਦੇਵੇ। ਸਾਡਾ ਆਪਸ ‘ਚ ਬਹੁਤ ਪਿਆਰ ਹੈ ਤੇ ਅਸੀਂ ਇੱਕ-ਦੂਜੇ ਦੇ ਹਿੱਸੇ ਹਾਂ। ਇਸ ਮਗਰੋਂ ਨਛੱਤਰ ਗਿੱਲ ਨੇ ਪੋਸਟ ਰਾਹੀਂ ਵਿਵਾਦ ਨੂੰ ਖਤਮ ਕਰਦਿਆਂ ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਤਿੰਨਾਂ ਨੂੰ ਮਾਫ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
























