ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਹੀ ਪਰਿਵਾਰ ਦੇ 7 ਲੋਕਾਂ ਵਿਚ ਰੇਬੀਜ਼ ਦੇ ਲੱਛਣ ਦਿਖਣ ਲੱਗੇ ਹਨ। ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਓਂ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਰਿਵਾਰ ਦੇ ਇਕ ਮੈਂਬਰ ਨੂੰ ਲਗਭਗ 1 ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ ਤੇ ਉਦੋਂ ਉਨ੍ਹਾਂ ਨੇ ਐਂਟੀ ਰੇਬੀਜ਼ ਇੰਜੈਕਸ਼ਨ ਨਹੀਂ ਲਗਾਇਆ। ਕੱਟਣ ਦੇ ਨਿਸ਼ਾਨ ਮਿਟੇ ਤਾਂ ਕਿਸੇ ਨੇ ਧਿਆਨ ਨਹੀਂ ਦਿੱਤੇ। ਕੁਝ ਦਿਨ ਤੋਂ ਪੂਰੇ ਪਰਿਵਾਰ ਵਿਚ ਰੇਬੀਜ਼ ਦੇ ਲੱਛਣ ਦਿਖਮ ਲੱਗੇ।
ਜਾਣਕਾਰੀ ਮੁਤਾਬਕ ਜਿਸ ਪਰਿਵਾਰ ਵਿਚ ਰੇਬੀਜ਼ ਦੇ ਲੱਛਣ ਪਾਏ ਗਏ ਹਨ ਉਹ ਜਗਰਾਓਂ ਦੇ ਸ਼ੇਰਪੁਰਾ ਚੌਕ ਕੋਲ ਰਹਿੰਦਾ ਹੈ। ਪਰਿਵਾਰ ਦਾ ਮੁਖੀਆ ਇ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਵਿਚ, ਉਸ ਦੀ ਪਤਨੀ ਤੇ 3 ਬੱਚਿਆਂ ਤੋਂ ਇਲਾਵਾ ਉਸ ਦੀ ਸਾਲੀ ਦੇ ਦੋ ਬੱਚਿਆਂ ਵਿਚ ਇਹ ਲੱਛਣ ਪਾਏ ਗਏ। ਸਾਲੀ ਦੇ ਬੱਚੇ ਵੀ ਇਕ ਸਾਲ ਤੋਂ ਉੁਸ ਦੇ ਨਾਲ ਰਹਿ ਰਹੇ ਹਨ।
ਡਾ. ਗੁਰਵਿੰਦਰ ਕੌਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਾਲ ਪਹਿਲਾਂ ਕੁੱਤੇ ਨੇ ਕੱਟਿਆ ਸੀ। ਉਸ ਦੇ ਬਾਅਦ ਉਸ ਨੇ ਟੀਕਾ ਨਹੀਂ ਲਗਵਾਇਆ। ਜਿਸ ਨੂੰ ਕੱਟਿਆ ਸੀ ਪਹਿਲਾਂ ਉਸ ਵਿਚ ਰੇਬੀਜ਼ ਵਧਦਾ ਗਿਆ ਤੇ ਉਸ ਤੋਂ ਹੀ ਹੋਰ ਮੈਂਬਰਾਂ ਨੂੰ ਇੰਫੈਕਸ਼ਨ ਹੋ ਗਿਆ। ਉਨ੍ਹਾਂ ਕਿਹਾ ਕਿ ਰੇਬੀਜ਼ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਟੈਸਟ ਦੇ ਬਾਅਦ ਹੋਵੇਗੀ ਪਰ ਲੱਛਣ ਰੇਬੀਜ਼ ਦੇ ਹੀ ਹਨ।
ਇਹ ਵੀ ਪੜ੍ਹੋ :ਪੀ.ਟੀ. ਊਸ਼ਾ ਦੇ ਪਤੀ ਸ਼੍ਰੀਨਿਵਾਸਨ ਦਾ ਹੋਇਆ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
ਡਾਕਟਰ ਨੇ ਦੱਸਿਆ ਕਿ ਜਿਹੜੇ 7 ਮਰੀਜ਼ਾਂ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਮੂੰਹ ਤੋਂ ਜ਼ਿਆਦਾ ਲਾਰ ਨਿਕਲ ਰਹੀ ਸੀ। ਉਹ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਪਾ ਰਹੇ ਸਨ। ਇਹ ਦੋਵੇਂ ਲੱਛਣ ਰੇਬੀਜ਼ ਦੇ ਹੀ ਹਨ। ਫਿਲਹਾਲ ਸਾਰਿਆਂ ਨੂੰ ਪੀਜੀਆਈ ਚੰਡੀਗੜ੍ਹ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























