ਜੇਕਰ ਤੁਸੀਂ ਖਾਣੇ ਵਿਚ ਸਿਰਫ 2 ਰੋਟੀ ਖਾਧੇ ਹੋ ਤੇ ਫਿਰ ਵੀ ਭਾਰ ਲਗਾਤਾਰ ਵਧ ਰਿਹਾ ਹੈ ਤਾਂ ਇਸ ਦਾ ਕਾਰਨ ਸਿਰਫ ਰੋਟੀ ਨੂੰ ਮੰਨ ਲੈਣਾ ਸਹੀ ਨਹੀਂ ਹੋਵੇਗਾ। ਭਾਰ ਵਧਣ ‘ਤੇ ਸਭ ਤੋਂ ਪਹਿਲਾਂ ਲੋਕ ਇਹ ਸੋਚਦੇ ਹਨ ਕਿ ਸ਼ਾਇਦ ਇਹ ਜ਼ਿਆਦਾ ਖਾ ਰਹੇ ਹਨ ਪਰ ਸਰੀਰ ਦੇ ਭਾਰ ‘ਤੇ ਖਾਣ-ਪੀਣ ਤੋਂ ਇਲਾਵਾ ਵੀ ਕਈ ਚੀਜ਼ਾਂ ਦਾ ਅਸਰ ਪੈਂਦਾ ਹੈ। ਤਣਾਅ, ਨੀਂਦ ਦੀ ਕਮੀ, ਦਿਨ ਭਰ ਘੱਟ ਐਕਟਿਵ ਰਹਿਣਾ ਤੇ ਕੁਝ ਦਵਾਈਆਂ ਵੀ ਭਾਰ ਵਧਣ ਦੀ ਵਜ੍ਹਾ ਹੋ ਸਕਦੀਆਂ ਹਨ ਪਰ ਜੇਕਰ ਤੁਹਾਡੀ ਡਾਇਟ ਵਿਚ ਰੋਟੀ ਦੀ ਮਾਤਰਾ ਘੱਟ ਹੈ, ਫਿਰ ਵੀ ਭਾਰ ਵਧ ਰਿਹਾ ਹੈ ਤਾਂ ਪੂਰੇ ਦਿਨ ਦੀਆਂ ਖਾਣ ਦੀਆਂ ਆਦਤਾਂ ਤੇ ਲਾਈਫ ਸਟਾਈਲ ‘ਤੇ ਧਿਆਨ ਦੇਣਾ ਜ਼ਰੂਰੀ ਹੈ।
ਸਿਰਫ ਰੋਟੀ ਘੱਟ ਕਰਨਾ ਕਾਫੀ ਨਹੀਂ
ਭਾਰ ਵਧਣ ਦਾ ਸਬੰਧ ਸਿਰਫ ਇਸ ਗੱਲ ਤੋਂ ਨਹੀਂ ਹੈ ਕਿ ਤੁਸੀਂ ਕਿੰਨੀਆਂ ਰੋਟੀਆਂ ਖਾਧੀਆਂ, ਜੇਕਰ ਬਾਕੀ ਖਾਣੇ ਵਿਚ ਜ਼ਿਆਦਾ ਪ੍ਰੋਸੈਸਡ ਫੂਡ, ਮਿੱਠੀਆਂ ਚੀਜ਼ਾਂ ਜਾਂ ਵਧ ਕੈਲੋਰੀ ਵਾਲੀਆਂ ਚੀਜ਼ਾਂ ਸ਼ਾਮਲ ਹਨ ਤਾਂ ਘੱਟ ਖਾਣੇ ਦੇ ਬਾਵਜੂਦ ਭਾਰ ਵਧ ਸਕਦਾ ਹੈ। ਅਲਟਾ ਪ੍ਰੋਸੈਸਡ ਫੂਡ ਵਿਚ ਅਕਸਰ ਕੈਲੋਰੀ ਵਧ ਹੁੰਦੀ ਹੈ ਜਦੋਂ ਕਿ ਪ੍ਰੋਟੀਨ ਤੇ ਫਾਈਬਰ ਵਰਗੇ ਪੋਸ਼ਕ ਤੱਤ ਘੱਟ ਹੁੰਦੇ ਹਨ। ਅਜਿਹੇ ਖਾਣੇ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਨਹੀਂ ਹੁੰਦਾ ਤੇ ਵਿਅਕਤੀ ਲੋੜ ਤੋਂ ਵਧ ਖਾ ਸਕਦਾ ਹੈ। ਪੈਕੇਜਡ ਫੂਡਸ, ਫਾਸਟ ਫੂਡ ਤੇ ਰੈਡੀ ਟੂ ਈਟ ਖਾਣੇ ਇਸ ਦੇ ਉਦਾਹਰਣ ਹਨ।
ਖਾਣੇ ‘ਚ ਲੁਕੀ ਖੰਡ ਵੀ ਬਣ ਸਕਦੀ ਹੈ ਵਜ੍ਹਾ
ਜੇਕਰ ਤੁਸੀਂ 2 ਰੋਟੀਆਂ ਖਾਧੇ ਹੋ ਤੇ ਦਿਨ ਭਰ ਚਾਹ, ਕਾਫੀ, ਮਠਿਆਈ, ਕੋਲਡ ਡ੍ਰਿੰਕ ਜਾਂ ਦੂਜੇ ਮਿੱਠੇ ਡ੍ਰਿੰਕ ਲੈਂਦੇ ਰਹੰਦੇ ਹੋ ਤਾਂ ਫੁੱਲ ਕੈਲੋਰੀ ਕਾਫੀ ਵਧ ਸਕਦੀ ਹੈ। ਜ਼ਿਆਦਾ ਖੰਡ ਵਾਲੇ ਖਾਣੇ ਤੇ ਡ੍ਰਿੰਕਸ ਨੂੰ ਭਾਰ ਵਧਣ ਨਾਲ ਜੋੜਿਆ ਗਿਆ ਹੈ। ਖਾਸ ਕਰਕੇ ਮਿੱਠੇ ਡ੍ਰਿੰਕ ਆਸਾਨੀ ਨਾਲ ਜ਼ਿਆਦਾ ਕੈਲੋਰੀ ਦੇ ਸਕਦੇ ਹਨ ਕਿਉਂਕਿ ਇਨ੍ਹਾਂ ਨੂੰ ਪੀਣ ‘ਤੇ ਓਨੀ ਦੇਰ ਤੱਕ ਪੇਟ ਭਰਿਆ ਮਹਿਸੂਸ ਨਹੀਂ ਹੁੰਦਾ ਜਿੰਨਾ ਠੋਸ ਖਾਣਾ ਖਾਣ ਦੇ ਬਾਅਦ ਹੋ ਸਕਦਾ ਹੈ।
ਦਿਨ ਭਰਾ ਬੈਠੇ ਰਹਿਣਾ ਵੀ ਪੈ ਸਕਦਾ ਹੈ ਭਾਰੀ
ਜੇਕਰ ਤੁਹਾਡਾ ਕੰਮ ਜ਼ਿਆਦਾਤਰ ਬੈਠ ਕੇ ਹੁੰਦਾ ਹੈ, ਆਫਿਸ ਦੇ ਬਾਅਦ ਵੀ ਟੀਵੀ ਜਾਂ ਮੋਬਾਈਲ ਦੇ ਸਾਹਮਣੇ ਸਮੇਂ ਲੰਘਦਾ ਹੈ ਤੇ ਰੋਜ਼ਾਨਾ ਚੱਲਣਾ-ਫਿਰਨਾ ਘੱਟ ਹੈ ਤਾਂ ਸਰੀਰ ਦੀ ਐਕਟੀਵਿਟੀ ਕਾਫੀ ਘੱਟ ਹੋ ਸਕਦੀ ਹੈ। ਇਕ ਸਟੱਡੀ ਵਿਚ ਜ਼ਿਆਦਾ ਭਾਰ ਵਾਲੇ ਲੋਕਾਂ ਦੇ ਵਿਚ ਰੋਜ਼ਾਨਾ ਕਈ ਘੰਟੇ ਬੈਠਣ ਦਾ ਸਮਾਂ ਦੇਖਿਆ ਗਿਆ ਸੀ। ਰਿਸਰਚ ਵਿਚ ਇਹ ਵੀ ਪਾਇਆ ਗਿਆ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਜਗ੍ਹਾ ਕੁਝ ਸਮੇਂ ਖੜ੍ਹੇ ਰਹਿਣ ਨਾਲ ਸਰੀਰ ਦੀ ਫੈਟ ਵਿਚ ਸੁਧਾਰ ਦੇਖਿਆ ਜਾ ਸਕਦਾ ਹੈ।
ਇਸ ਲਈ ਜੇਕਰ ਭਾਰ ਵਧ ਰਿਹਾ ਹੈ ਤਾਂ ਸਿਰਫ ਖਾਣਾ ਘੱਟ ਕਰਨ ਦੀ ਬਜਾਏ ਰੋਜ਼ਾਨਾ ਦੀ ਫਿਜ਼ੀਕਲ ਐਕਟੀਵਿਟੀ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਖਾਣੇ ਦੇ ਬਾਅਦ ਥੋੜ੍ਹੀ ਦੇਰ ਸੈਰ ਕਰਨਾ, ਲੰਚ ਬ੍ਰੇਕ ਵਿਚ ਚੱਲਣਾ ਜਾਂ ਦਿਨ ਭਰ ਬੈਠਣ ਦੇ ਵਿਚ ਛੋਟੇ-ਛੋਟੇ ਬ੍ਰੇਕ ਲੈਣਾ ਮਦਦਗਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ
ਕਈ ਲੋਕ ਭਾਰ ਘੱਟ ਕਰਨ ਲਈ ਅਚਾਨਕ ਬਹੁਤ ਘੱਟ ਖਾਣਾ ਸ਼ੁਰੂ ਕਰ ਦਿੰਦੇ ਹਨ। ਕੁਝ ਸਮੇਂ ਤੱਕ ਭਾਰ ਘੱਟ ਹੁੰਦਾ ਹੈ ਤੇ ਫਿਰ ਸਾਧਾਰਨ ਡਾਇਟ ‘ਤੇ ਆਉਣ ਮਗਰੋਂ ਭਾਰ ਦੁਬਾਰਾ ਵਧ ਜਾਂਦਾ ਹੈ। ਭਾਰ ਘੱਟ ਕਰਨ ਤੇ ਫਿਰ ਵਾਪਸ ਵਧਣ ਦੇ ਇਸ ਚੱਕਰ ਨੂੰ ਯੋ-ਯੋ ਡਾਈਟਿੰਗ ਕਿਹਾ ਜਾਂਦਾ ਹੈ। ਸਖਤ ਡਾਇਟ ਲੰਬੇ ਸਮੇ ਤੱਕ ਬਣਾਏ ਰੱਖਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਭਾਰ ਘੱਟ ਕਰਨ ਲਈ ਅਜਿਹੀਆਂ ਆਦਤਾਂ ਬਣਾਉਣਾ ਜ਼ਿਆਦਾ ਬੇਹਤਰ ਹੈ ਜਿਨ੍ਹਾਂ ਨੂੰ ਲੰਬੇ ਮਸੇਂ ਤੱਕ ਜਾਰੀ ਰੱਖਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








