Eating Walnuts benefits: ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਾਂ ਦਾ ਰਾਜਾ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਆਦਿ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਓਮੈਗਾ 3 ਦਾ ਬਿਹਤਰੀਨ ਸ੍ਰੋਤ ਹੈ। ਇਸ ਵਿਚ ਟ੍ਰਾਂਸਫੈਟਸ ਕਾਫ਼ੀ ਘੱਟ ਹੁੰਦੇ ਹਨ। ਬੈਡ ਕਲੈਸਟ੍ਰੋਲ ਨੂੰ ਘਟਾ ਕੇ ਗੁੱਡ ਕਲੈਸਟ੍ਰੋਲ ਵਧਾਉਂਦਾ ਹੈ। ਇਸ ਲਈ ਇਕ ਦਿਨ ‘ਚ 5 ਅਖਰੋਟ ਖਾ ਸਕਦੇ ਹਨ ਇਸ ਨਾਲ ਜੋੜਾ ਦੇ ਦਰਦ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਉਂਝ ਤਾਂ ਸਾਰੇ ਡਰਾਈ ਫਰੂਟਸ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਪਰ ਅਸੀ ਤੁਹਾਨੂੰ ਇਨਸਾਨੀ ਦਿਮਾਗ ਦੀ ਤਰ੍ਹਾਂ ਦਿਖਣ ਵਾਲੇ ਅਖਰੋਟ ਨੂੰ ਕਿਨ੍ਹਾਂ ਚੀਜ਼ਾਂ ‘ਚ ਮਿਲਾ ਕੇ ਖਾ ਸਕਦੇ ਹਾਂ ਅਤੇ ਉਸਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਨ।
ਕੇਲਾ, ਦਹੀਂ, ਅਖਰੋਟ ਤੇ ਸ਼ਹਿਦ ਨੂੰ ਬਲੈਂਡਰ ‘ਚ ਪਾ ਕੇ ਪੀਸ ਲਓ। ਇਸ ਨੂੰ ਸਵੇਰੇ ਪੀਣ ਨਾਲ ਪੂਰਾ ਦਿਨ ਐਨਰਜੀ ਬਰਕਰਾਰ ਰਹੇਗੀ।
ਸੁਆਦਲੀ ਸਪ੍ਰੈਡ ਬਣਾਉਣ ਲਈ 1/2 ਕੱਪ ਅਖਰੋਟ ਨੂੰ ਅਵਨ ‘ਚ ਲਗਪਗ 10 ਮਿੰਟ ਲਈ ਰੋਸਟ ਕਰ ਲਓ। ਫਿਰ ਇਸ ਨੂੰ ਕੱਟੇ ਹੋਏ ਲਸਣ ਤੇ ਉਬਲੇ ਛੋਲਿਆਂ ਨਾਲ ਪੀਹ ਲਓ। ਇਸ ਵਿਚ 1 ਨਿੰਬੂ ਦਾ ਰਸ, ਲੂਣ ਤੇ ਕਾਲੀ ਮਿਰਚ ਪਾਊਡਰ ਮਿਲਾਓ।
ਕ੍ਰੀਮ ਡਿਪ ਬਣਾਉਣ ਲਈ ਇਕ ਕੱਪ ਦਹੀਂ ‘ਚ 6-7 ਅਖਰੋਟ, 1 ਲਸਣ, 1 ਟੀ-ਸਪੂਨ ਪਾਰਸਲੇ ਮਿਲਾ ਕੇ ਫੂਡ ਪ੍ਰੋਸੈਸਰ ‘ਚ ਮਿਕਸ ਕਰੋ। ਚੰਗੀ ਤਰ੍ਹਾਂ ਇਕਸਾਰ ਹੋਣ ‘ਤੇ ਇਸਤੇਮਾਲ ਕਰੋ।
ਭੁੱਜੇ ਹੋਏ ਟੋਫੂ ‘ਚ ਰੋਸਟ ਕੀਤੇ ਤੇ ਕੱਟੇ ਹੋਏ ਅਖਰੋਟ, ਕੱਟਿਆ ਹੋਇਆ ਸੇਬ, ਕੱਟਿਆ ਹੋਇਆ ਐਵਾਕੈਡਾ, 1 ਟੀ-ਸਪੂਨ ਕੱਟੀ ਹੋਈ ਸੈਲਰੀ, ਸਵਾਦ ਅਨੁਸਾਰ ਲੂਣ ਤੇ ਨਿੰਬੂ ਦਾ ਰਸ ਮਿਲਾ ਕੇ ਪ੍ਰੋਟੀਨ ਪੰਚ ਤਿਆਰ ਕਰ ਸਕਦੇ ਹੋ।
ਬ੍ਰਾਊਨ ਰਾਈਸ ‘ਚ ਅਖਰੋਟ, ਪੁਦੀਨਾ, ਜੌਂ ਤੇ ਹਰੀਆਂ ਸਬਜ਼ੀਆਂ ਮਿਲਾ ਕੇ ਸਿਹਤਮੰਦ ਖਿੱਚੜੀ ਬਣਾ ਸਕਦੇ ਹੋ।
ਤੁਸੀਂ ਖ਼ੁਦ ਵਾਲਨਟ ਬਟਰ ਤਿਆਰ ਕਰ ਸਕਦੇ ਹੋ- ਅਖਰੋਟ ਨੂੰ ਰੋਸਟ ਕਰ ਕੇ ਫੂਡ ਪ੍ਰੋਸੈਸਰ ‘ਚਬ ਲੈਂਡ ਕਰ ਲਓ। ਫਿਰ ਉਸ ਵਿਚ ਆਪਣੀ ਪਸੰਦ ਅਨੁਸਾਰ ਸ਼ਹਿਦ ਜਾਂ ਦਾਲਚੀਨੀ ਪਾਊਡਰ ਮਿਲਾ ਕੇ ਇਸਤੇਮਾਲ ਕਰੋ।
ਉਬਲੇ ਹੋਏ ਹੋਲ ਗ੍ਰੇਨ ਪਾਸਤਾ ‘ਚ ਗੋਟ ਚੀਜ਼, ਕੱਟੇ ਹੋਏ ਟਮਾਟਰ, ਅਖਰੋਟ ਤੇ ਤਾਜ਼ਾ ਕ੍ਰੀਮ ਮਿਲਾ ਕੇ ਖਾਓ।