rishi kapoor pakistan connection:ਮਹਾਨ ਅਦਾਕਾਰ ਰਿਸ਼ੀ ਕਪੂਰ ਨੇ ਵੀਰਵਾਰ ਮਤਲਬ ਕਿ ਤੀਹ ਅਪਰੈਲ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਕਪੂਰ ਖਾਨਦਾਨ ਦੀ ਤੀਸਰੀ ਪੀੜ੍ਹੀ ਦੇ ਇਸ ਚਹੇਤੇ ਸਿਤਾਰੇ ਦੀਆਂ ਹੁਣ ਯਾਦਾਂ ਹੀ ਸਾਡੇ ਕੋਲ ਹਨ।ਕਪੂਰ ਖਾਨਦਾਨ ਕਦੀ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇਸੇ ਕਾਰਨ ਰਿਸ਼ੀ ਦੇ ਦਿਲ ਵਿੱਚ ਪਾਕਿਸਤਾਨ ਦੇ ਲਈ ਹਮੇਸ਼ਾ ਜਗ੍ਹਾ ਰਹੀ। ਉਹ ਮਰਨ ਤੋਂ ਪਹਿਲਾਂ ਪਾਕਿਸਤਾਨ ਜਾਣਾ ਚਾਹੁੰਦੇ ਸਨ। ਉਨ੍ਹਾਂ ਦੀ ਇਹ ਇੱਛਾ ਅਧੂਰੀ ਰਹਿ ਗਈ। ਰਿਸ਼ੀ ਖੁਦ ਨੂੰ ਕਸ਼ਮੀਰ ਦਾ ਕਰਜ਼ਦਾਰ ਵੀ ਕਹਿੰਦੇ ਸਨ।
1970-80 ਦੇ ਦਹਾਕੇ ਵਿੱਚ ਲੋਕਾਂ ਨੂੰ ਰੁਮਾਂਸ ਸਿਖਾਉਣ ਵਾਲੇ ਰਿਸ਼ੀ ਕਪੂਰ ਹਮੇਸ਼ਾ ਆਪਣੇ ਦਿਲ ਦੀ ਸੁਣਦੇ ਅਤੇ ਕਹਿੰਦੇ ਸਨ। ਇਸ ਲਈ ਕਈ ਵਾਰ ਉਹ ਵਿਵਾਦਾਂ ਵਿੱਚ ਘਿਰੇ। ਪਾਕਿਸਤਾਨ ਦੇ ਕਸ਼ਮੀਰ ‘ਤੇ ਵੀ ਉਨ੍ਹਾਂ ਨੇ ਆਪਣੀ ਰਾਏ ਖੁੱਲ੍ਹ ਕੇ ਰੱਖੀ। ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਕਪੂਰ ਖਾਨਦਾਨ ਦਾ ਰਿਸ਼ਤਾ ਪਾਕਿਸਤਾਨ ਦੇ ਪੇਸ਼ਾਵਰ ਨਾਲ ਰਿਹਾ ਹੈ। ਪ੍ਰਿਥਵੀ ਰਾਜ ਕਪੂਰ ਆਪਣੇ ਪਰਿਵਾਰ ਅਤੇ ਰਿਸ਼ਤੇ ਦਾਰਾਂ ਦੇ ਨਾਲ ਭਾਰਤ ਆਏ ਅਤੇ ਫਿਰ ਮੁੰਬਈ ਵਿੱਚ ਰਹਿਣ ਲੱਗੇ।
ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।