Garlic Health benefits: ਆਯੁਰਵੈਦ ਵਿਚ ਲੱਸਣ ਨੂੰ ਮਹਾਂਔਸ਼ਧੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਲਸਣ ਦਾ ਆਚਾਰ ਸਵਾਦਲਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਕਾਫੀ ਲਾਭਦਾਇਕ ਹੁੰਦਾ ਹੈ। ਲਸਣ ਐਂਟੀਸੈਪਟਿਕ, ਐਂਟੀ ਆਕਸੀਡੈਂਟ, ਐਂਟੀ ਬੈਕਟਰੀਆ, ਐਂਟੀ ਵਾਇਰਲ ਅਤੇ ਐਂਟੀਫੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਯੁਰਵੈਦ ਵਿਚ ਲਸਣ ਕਈ ਬਿਮਾਰੀਆਂ ਦਾ ਇਲਾਜ ਕਰਦਾ ਹੈ। ਭਾਰਤ ‘ਚ ਲਸਣ ਦੋ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਪਹਿਲਾ ਦਾਲ ‘ਚ ਤੜਕਾ ਲਾਉਣ ਵੇਲੇ ਤੇ ਦੂਸਰਾ ਸਬਜ਼ੀ ਬਣਾਉਣ ਵੇਲੇ। ਇਸ ਦੇ ਨਾਲ ਹੀ ਕੁਝ ਲੋਕ ਲਸਣ ਦੀ ਚਟਨੀ ਵੀ ਬਣਾ ਕੇ ਖਾਂਦੇ ਹਨ। ਕੁਝ ਲੋਕ ਸਵੇਰੇ ਖ਼ਾਲੀ ਪੇਟ ਇਸ ਨੂੰ ਖਾਂਦੇ ਹਨ, ਉੱਥੇ ਹੀ ਕੁਝ ਲੋਕ ਸਿਹਤਮੰਦ ਰਹਿਣ ਲਈ ਇਸ ਨੂੰ ਭੁੰਨ ਕੇ ਖਾਂਦੇ ਹਨ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ…
ਘਟਾਉਂਦਾ ਹੈ ਹਾਈ ਬਲੱਡ ਪ੍ਰੈਸ਼ਰ: ਲਸਣ ਨੂੰ ਕੁਦਰਤੀ ਔਸ਼ਧੀ ਕਿਹਾ ਗਿਆ ਹੈ, ਜਿਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਜਾਂ ਕਈ ਮੌਕਿਆਂ ‘ਤੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਘਟਾਉਂਦਾ ਹੈ। ਨਾਲ ਹੀ ਲਸਣ ਪਲੇਟਲੈੱਟਸ ਵਧਾਉਣ ‘ਚ ਵੀ ਸਹਾਇਕ ਹੈ ਜਿਸ ਨਾਲ ਥਰੋਮਬੋਸਿਸ (“hrombosis) ਨਾਲ ਲੜਨ ‘ਚ ਮਦਦ ਮਿਲਦੀ ਹੈ।
ਕੈਂਸਰ ‘ਚ ਫ਼ਾਇਦੇਮੰਦ: ਇਕ ਖੋਜ ਅਨੁਸਾਰ ਲਸਣ ਪ੍ਰੋਸਟੈਟ, ਐਸੋਫੈਗਲ ਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਘਟਾਉਣ ‘ਚ ਵੀ ਕਾਫ਼ੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਸਰੀਰ ‘ਚੋਂ ਕਾਰਸਿਨੋਜੈਨਿਕ ਯੋਗਿਕਾਂ ਦੀ ਨਿਕਾਸੀ ਨਹੀਂ ਹੁੰਦੀ।
ਮਜ਼ਬੂਤ ਪਾਚਨ ਤੰਤਰ: ਲਸਣ ਦੇ ਨਿਯਮਿਤ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਪੇਟ ‘ਚ ਹੋਣ ਵਾਲੀ ਹਰ ਤਰ੍ਹਾਂ ਦੀ ਬਿਮਾਰੀ ਜਿਵੇਂ ਸੋਜ਼ਿਸ਼, ਜਲਨ, ਗੈਸਟ੍ਰਿਕ ਆਦਿ ਖ਼ਤਮ ਹੋ ਜਾਂਦੀ ਹੈ।
ਖ਼ੂਨ ਕਰੇ ਸਾਫ਼: ਆਯੁਰਵੈਦ ਲਸਣ ਦੀ ਚਟਨੀ ਖਾਣ ਦੀ ਸਲਾਹ ਦਿੰਦਾ ਹੈ। ਇਸ ਦੇ ਸੇਵਨ ਨਾਲ ਬਲੱਡ ਪਿਊਰੀਫਾਈ ਹੁੰਦਾ ਹੈ। ਲਸਣ ਦੇ ਸੇਵਨ ਨਾਲ ਸਰੀਰ ‘ਚ ਮੌਜੂਦ ਸਾਰੇ ਗ਼ੈਰ-ਜ਼ਰੂਰੀ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਕੋਲੈਸਟ੍ਰੋਲ ਨੂੰ ਕਰੇ ਕਾਬੂ: ਲਸਣ ‘ਚ ਯੌਗਿਕ ਐਲਿਸਿਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜਿਹੜੀ ਹਾਨੀਕਾਰਕ ਐੱਲਡੀਐੱਲ ਕੋਲੈਸਟ੍ਰੋਲ ਨੂੰ ਆਕਸੀਕਰਨ ਤੋਂ ਬਚਾਉਂਦਾ ਹੈ, ਨਾਲ ਹੀ ਇਹ ਸਰੀਰ ਨੂੰ ਸ਼ੁੱਧ ਕਰਦਾ ਹੈ ਤੇ ਸਰੀਰ ਤੋਂ ਐੱਲਡੀਐੱਲ ਕੋਲੈਸਟ੍ਰੋਲ ਨੂੰ ਵੀ ਖ਼ਤਮ ਕਰਦਾ ਹੈ।