Uttar Ramayana TRP List: ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ‘ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜੀ ਹਾਂ ਹੁਣ ਉੱਤਰ ਰਾਮਾਇਣ ਯਾਨੀ ਲਵ-ਕੁਸ਼ ਸੀਰੀਅਲ ਦਾ ਵੀ ਜਲਵਾ ਦਿਖ ਰਿਹਾ ਹੈ। ਰਾਮਾਇਣ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਇਸ ਸੀਰੀਅਲ ਨੂੰ ਵੀ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ ਜਿਸ ਕਾਰਨ ਇਹ ਸ਼ੋਅ ਟਾਪ-5 ‘ਚ ਸ਼ਾਮਲ ਹੋ ਚੁੱਕਾ ਹੈ। ਉੱਥੇ ਹੀ ਮਹਾਭਾਰਤ ਨੇ ਵੀ ਟੀਆਰਪੀ ਚਾਰਟਸ ‘ਚ ਆਪਣੀ ਜਗ੍ਹਾ ਪੱਕੀ ਕੀਤੀ ਹੋਈ ਹੈ।
ਪਹਿਲਾਂ ‘ਰਮਾਇਣ’ ਨੇ 2015 ਤੋਂ ਬਾਅਦ ਹੁਣ ਤਕ ਸਭ ਤੋਂ ਵੱਧ ਟੀਆਰਪੀ ਬਣਾਉਣ ਵਾਲੇ ਪ੍ਰੋਗਰਾਮ ਹੋਣ ਦਾ ਰਿਕਾਰਡ ਬਣਾਇਆ ਅਤੇ ਹੁਣ ‘ਰਾਮਾਇਣ’ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪ੍ਰੋਗਰਾਮ ਬਣ ਚੁੱਕਾ ਹੈ। ਬਾਰਕ ਨੇ 2020 ਦੇ 16ਵੇਂ ਹਫ਼ਤੇ ਦੀ ਰੇਟਿੰਗ ਜਾਰੀ ਕੀਤੀ ਹੈ। 18-25 ਅਪ੍ਰੈਲ ਦੇ ਵੀਕ ‘ਚ ਜਿਨ੍ਹਾਂ ਸ਼ੋਅਜ਼ ਨੇ ਟਾਪ-5 ‘ਚ ਜਗ੍ਹਾ ਬਣਾਈ ਹੈ, ਉਨ੍ਹਾਂ ਦੀ ਲਿਸਟ ਇਸ ਤਰ੍ਹਾਂ ਹੈ-
1. ਪਹਿਲੇ ਨੰਬਰ ‘ਤੇ ਰਾਮਾਇਣ
2. ਦੂਸਰੇ ਨੰਬਰ ‘ਤੇ ਉੱਤਰ ਰਾਮਾਇਣ
3. ਤੀਸਰੇ ਨੰਬਰ ‘ਤੇ ਦੰਗਲ ਚੈਨਲ ਦਾ ਸ਼ੋਅ ‘ਬਾਬਾ ਐਸੋ ਵਰ ਢੂੰਢੋ’
4. ਚੌਥੇ ਨੰਬਰ ‘ਤੇ ਦੰਗਲ ਦਾ ‘ਮਹਿਮਾ ਸ਼ਨੀਦੇਵ ਕੀ’
5. ਪੰਜਵੇਂ ਨੰਬਰ ‘ਤੇ ਡੀਡੀ ਭਾਰਤੀ ‘ਤੇ ਪ੍ਰਸਾਰਿਤ ਹੋ ਰਿਹਾ ਸ਼ੋਅ ਮਹਾਭਾਰਤ ਹੈ।
ਗੱਲ ਕੀਤੀ ਜਾਏ ਰਾਮਾਇਣ’ ਤੋਂ ਇਲਾਵਾ ਡੀਡੀ ਨੈਸ਼ਨਲ ‘ਤੇ ‘ਮਹਾਭਾਰਤ’ ‘ਸ਼ਕਤੀਮਾਨ’, ‘ਬੋਮੋਮਕੇਸ਼ ਬਖਸ਼ੀ’, ‘ਫੌਜੀ’, ‘ਸਰਕਸ’, ‘ਵੇਖ ਭਾਈ ਵੇਖ’ ਅਤੇ ‘ਸ਼੍ਰੀਮਾਨ ਸ਼੍ਰੀਮਤੀ’ ਵਰਗੇ ਸ਼ੋਅਜ਼ ਦੀ ਤਾਂ ਉਹਨਾ ਦੀ ਵੀ ਵਾਪਸੀ ਹੋਈ ਹੈ ਪਰ ਜ਼ਿਆਦਾ ਪ੍ਰਸਿੱਧ ਸੀਰੀਅਲ ਰਾਮਾਇਣ ਹੀ ਹੋਇਆ ਹੈ।