Kapoor family second blow:ਬਾਲੀਵੁੱਡ ਦੀ ਸਭ ਤੋਂ ਨੰਬਰ ਵਨ ਫੈਮਿਲੀ ਕਪੂਰ ਪਰਿਵਾਰ ਨੂੰ 2020 ‘ਚ ਦੂਸਰਾ ਝਟਕਾ ਲੱਗਾ ਹੈ। ਕਪੂਰ ਪਰਿਵਾਰ ਨੇ ਮਹਿਜ 4 ਮਹੀਨਿਆਂ ‘ਚ ਦੋ ਮੈਂਬਰਾਂ ਨੂੰ ਗਵਾ ਲਿਆ ਹੈ।ਅਦਾਕਾਰ ਰਿਸ਼ੀ ਕਪੂਰ ਤੋਂ ਪਹਿਲਾਂ ਜਨਵਰੀ ‘ਚ ਉਨ੍ਹਾਂ ਦੀ ਵੱਡੀ ਭੈਣ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ ਸੀ। ਉਥੇ ਹੀ, ਜੇਕਰ ਪਿਛਲੇ ਦਹਾਕੇ ਦੀ ਗੱਲ ਕਰੀਏ ਤਾਂ ਕਪੂਰ ਖ਼ਾਨਦਾਨ ਦੇ 5 ਮੈਂਬਰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।ਦਸ ਦੇਈਏ ਕਿ 67 ਸਾਲ ਦੇ ਰਿਸ਼ੀ ਕਪੂਰ ਦਾ ਦਿਹਾਂਤ 30 ਅਪ੍ਰੈਲ ਨੂੰ ਹੋਇਆ। ਉਹ ਮੁੰਬਈ ਦੇ ਵਿੱਚ ਹਸਪਤਾਲ ‘ਚ ਦਾਖ਼ਲ ਸਨ। ਵੀਰਵਾਰ ਨੂੰ ਹੀ ਸ਼ਾਮ 4 ਵਜੇ ਮੁੰਬਈ ਸ਼ਮਸ਼ਾਨਘਾਟ ‘ਚ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਇਸੇ ਸਾਲ 14 ਜਨਵਰੀ ਨੂੰ ਅਦਾਕਾਰ ਰਿਸ਼ੀ ਕਪੂਰ ਦੀ ਵੱਡੀ ਭੈਣ ਰਿਤੂ ਨੰਦਾ ਦਾ 71 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। ਰਿਤੂ ਦਾ ਦੇਹਾਂਤ ਵੀ ਕੈਂਸਰ ਕਾਰਨ ਹੋਇਆ ਸੀ। ਰਿਤੂ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਹੈ।
ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।