PSEB prepares to retake : ਕੋਰੋਨਾ ਵਾਇਰਸ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਬਹੁਤ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਪਰ ਹੁਣ ਦੁਬਾਰਾ ਤੋਂ ਇਹ ਪ੍ਰੀਖਿਆਵਾਂ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਲਈ ਸਾਰੇ ਜਿਲ੍ਹੇ ਦੇ ਅਧਿਕਾਰੀਆਂ ਕੋਲੋਂ ਪਹਿਲਾਂ ਤੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆ ਲਈ ਜਾ ਸਕੇ।
ਜਿਹੜੇ ਰਾਜਾਂ ਵਿਚ ਕੋਵਿਡ-19 ਦੇ ਕੇਸ ਵਧ ਹਨ ਅਤੇ ਉਨ੍ਹਾਂ ਨੂੰ ਰੈੱਡ ਜੋਨ ਖੇਤਰਾਂ ਵਿਚ ਰੱਖਿਆ ਗਿਆ ਹੈ ਉਥੇ ਪਹਿਲਾਂ ਤੋਂ ਬਣੇ ਪ੍ਰੀਖਿਆ ਕੇਂਦਰਾਂ ਨੂੰ ਤਬਦੀਲ ਕੀਤਾ ਜਾਵੇ ਤੇ ਨਾਲ ਹੀ ਉਥੋਂ ਦੀ ਬਦਲ ਕੇ ਪ੍ਰੀਖਿਆ ਕੇਂਦਰ ਕਿਹੜੇ ਦੂਸਰੇ ਰਾਜਾਂ ਵਿਚ ਬਣਾਏ ਜਾਣਗੇ ਇਸ ਸਬੰਧੀ ਪੂਰੀ ਜਾਣਕਾਰੀ ਸਿੱਖਿਆ ਬੋਰਡ ਵਲੋਂ ਮੰਗੀ ਗਈ ਹੈ। PSEB ਵਲੋਂ ਅੱਜ ਈ-ਮੇਲ ਰਾਹੀਂ ਸਾਰੀ ਸੂਚਨਾ ਦੇਣ ਨੂੰ ਕਿਹਾ ਗਿਆ ਹੈ ਤੇ ਨਾਲ ਹੀ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਲ੍ਹੇ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੀ ਕੋਈ ਫੈਸਲਾ ਲਿਆ ਜਾਵੇ ਤਾਂ ਜੋ ਵਿਦਿਆਰਥੀ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
PSEB ਨੇ ਸਾਰੇ ਸਬੰਧਤ ਜਿਲ੍ਹਾ ਸਿੱਖਿਆ ਅਫਸਰਾਂ ਤੋਂ ਉਨ੍ਹਾਂ ਜਿਲ੍ਹਿਆਂ ਸਬੰਧੀ ਪੂਰੀ ਜਾਣਕਾਰੀ ਮੰਗੀ ਹੈ ਜਿਨ੍ਹਾਂ ਨੂੰ ਕੰਟੇਨਮੈਂਟ ਜੋਨ ਵਿਚ ਰੱਖਿਆ ਗਿਆ ਹੈ ਤੇ ਨਾਲ ਹੀ ਇਹ ਵੀ ਯਕੀਨੀ ਬਣਾਉਣ ਨੂੰ ਕਿਹਾ ਕਿ ਜਿਹੜੇ ਖੇਤਰਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਹੈ ਉਨ੍ਹਾਂ ਤੋਂ ਸਿੱਖਿਆ ਕੇਂਦਰ ਤਬਦੀਲ ਕਰਕੇ ਦੂਜੇ ਰਾਜਾਂ ਵਿਚ ਸ਼ਿਫਟ ਕੀਤੇ ਜਾਣ।