Surprising thing came : ਖਰੜ ਵਿਖੇ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਥੇ 2 ਵਿਆਹੁਤਾ ਔਰਤਾਂ ਕੋਰੋਨਾ ਪਾਜੀਟਿਵ ਪਾਈਆਂ ਗਈਆਂ ਪਰ ਉਨ੍ਹਾਂ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਹੁਣ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਜੇਕਰ ਕਿਸੇ ਦੇ ਸੰਪਰਕ ਵਿਚ ਆਉਣ ਨਾਲ ਇਹ ਵਾਇਰਸ ਫੈਲਦਾ ਹੈ ਤਾਂ ਪਤੀ-ਪਤਨੀ ਤੇ ਉਸ ਦੇ ਦੂਜੇ ਪਰਿਵਾਰਕ ਮੈਂਬਰ ਜੋ ਇਕੱਠੇ ਘਰ ਵਿਚ ਰਹਿ ਰਹੇ ਹਨ ਉਨ੍ਹਾਂ ਵਿਚੋਂ ਕਿਸੇ ਇਕ ਦੀ ਰਿਪੋਰਟ ਪਾਜੀਟਿਵ ਤੇ ਬਾਕੀਆਂ ਦੀ ਰਿਪੋਰਟ ਨੈਗੇਟਿਵ ਕਿਉਂ ਆਈ?
ਜਾਣਕਾਰੀ ਅਨੁਸਾਰ ਵਿਨੀਤਾ ਨਾਂ ਦੀ ਔਰਤ ਜੋ ਕਿ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਦਸੰਬਰ ’ਚ ਹੋਇਆ ਸੀ ਉਸ ਦੀ ਰਿਪੋਰਟ ਅੱਜ ਪਾਜੀਟਿਵ ਆਈ ਹੈ। ਵਿਨੀਤ ਦੀ ਰਿਪੋਰਟ ਪਾਜੀਟਿਵ ਆਉਣ ’ਤੇ ਉਸ ਦੇ ਪਤੀ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਸੈਂਪਲ ਲੈਬ ਵਿਚ ਟੈਸਟ ਕਰਨ ਲਈ ਭੇਜ ਦਿੱਤੇ ਗਏ ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸੇ ਤਰ੍ਹਾਂ ਦੂਜਾ ਕੇਸ ਵਿਚ ਵੀ ਪਤੀ ਤੇ ਪਤਨੀ ਵਿਚੋਂ ਔਰਤ ਦੀ ਰਿਪੋਰਟ ਪਾਜੀਟਿਵ ਪਾਈ ਗਈ ਤੇ ਜਦੋਂ ਪਤੀ ਦਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਨੈਗੇਟਿਵ ਆਈ। ਖਰੜ ਵਿਖੇ ਇਕੋ ਜਿਹੇ ਦੋ ਕੇਸਾਂ ਦੇ ਆਉਣ ਨਾਲ ਸਿਹਤ ਵਿਭਾਗ ਵਿਚ ਦੁਚਿੱਤੀ ਵਾਲੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਲਈ ਇਹ ਸਪੱਸ਼ਟ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਇਕੱਠੇ ਰਹਿਣ ਦੇ ਬਾਵਜੂਦ ਪਤੀ-ਪਤਨੀ ਵਿਚੋਂ ਇਕ ਦੀ ਰਿਪੋਰਟ ਪਾਜੀਟਿਵ ਤੇ ਇਕ ਦੀ ਰਿਪੋਰਟ ਨੈਗੇਟਿਵ ਕਿਵੇਂ ਆਈ।