5th death due to corona : ਪੰਜਾਬ ਦੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਅੱਜ ਜਿਲ੍ਹਾ ਜਲੰਧਰ ਵਿਖੇ ਕੋਰੋਨਾ ਵਾਇਰਸ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਹ ਪੰਜਾਬ ਵਿਚ ਹੋਣ ਵਾਲੀ 26ਵੀਂ ਮੌਤ ਹੈ। ਜਲੰਧਰ ਵਿਖੇ ਕਾਜੀ ਮੰਡੀ ਦੇ ਮਰੀਜ਼ ਨਰੇਸ਼ ਚਾਵਲਾ ਨੇ ਇਲਾਜ ਦੌਰਾਨ ਪੀ. ਜੀ. ਆਈ. ਵਿਖੇ ਆਪਣੇ ਆਖਰੀ ਸਾਹ ਲਏ। ਇਹ ਨੌਜਵਾਨ ਕਾਫੀ ਦੇਰ ਤੋਂ ਪੀ. ਜੀ. ਆਈ. ਵਿਚ ਦਾਖਲ ਸੀ ਤੇ ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਸਨ।
ਅੱਜ ਜਲੰਧਰ ਵਿਖੇ ਇਕ ਹੋਰ ਕੋਵਿਡ-19 ਦਾ ਮਰੀਜ ਦੀ ਪੁਸ਼ਟੀ ਹੋਈ ਹੈ। ਮਰੀਜ਼ ਦੀ ਪਛਾਣ 56 ਸਾਲਾ ਅਮਰੀਕ ਸਿੰਘ ਦੇ ਤੌਰ ’ਤੇ ਹੋਈ ਹੈ। ਇਸ ਤਰ੍ਹਾਂ ਜਿਲ੍ਹਾ ਜਲੰਧਰ ਵਿਚ ਮਰੀਜਾਂ ਦੀ ਗਿਣਤੀ 137 ਹੋ ਗਈ ਹੈ ਜਿਨ੍ਹਾਂ ਵਿਚੋਂ ਲਗਭਗ 12 ਲੋਕ ਠੀਕ ਹੋ ਚੁੱਕੇ ਹਨ। ਜਿਲ੍ਹਾ ਜਲੰਧਰ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5 ਤਕ ਪਹੁੰਚ ਗਈ ਹੈ। ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਣ ਕਾਰਨ ਪੂਰਾ ਜਿਲ੍ਹਾ ਸਹਿਮਿਆ ਪਿਆ ਹੈ।
ਜਿਲ੍ਹੇ ਵਿਚ ਨਵੇਂ ਮਰੀਜ਼ ਮਿਲਣ ਦਾ ਸਿਲਿਸਲਾ ਜਾਰੀ ਹੈ ਹਾਲਾਂਕਿ ਪਿਛਲੇ ਦੋ ਦਿਨਾਂ ਵਿਚ ਰਫਤਾਰ ਕੁਝ ਘੱਟ ਹੋਈ ਹੈ। ਸੋਮਵਾਰ ਸਵੇਲੇ ਵੀ ਪੰਜ ਮਰੀਜ਼ ਮਿਲੇ। ਇਨ੍ਹਾਂ ਵਿਚੋਂ ਤਿੰਨ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਸ ਤੋਂ ਇਲਾਵਾ ਇਕ ਵਿਅਕਤੀ ਉੱਤਰ ਪ੍ਰਦੇਸ਼ ਤੇ ਇਕ ਮੱਧ ਪ੍ਰਦੇਸ਼ ਤੋਂ ਪਰਤਿਆ ਹੈ। ਦੂਜੇ ਪਾਸੇ ਗੁਰੂ ਅਮਰਦਾਸ ਨਗਰ ਵਿਚ ਪਿਛਲੇ ਦਿਨੀਂ ਇਕ ਇੰਫੈਕਟਿਡ ਮਰੀਜ਼ ਦੇ ਮਿਲਣ ਤੋਂ ਬਾਅਦ ਲਗਭਗ 30 ਲੋਕਾਂ ਦੇ ਸੈਂਪ ਲੈ ਕੇ ਜਾਂਚ ਲਈ ਭੇਜੇ ਗਏ ਹਨ। ਮੰਗਲਵਾਰ ਨੂੰ ਸਿਹਤ ਵਿਭਾਗ ਜਲੰਧਰ ਨੂੰ ਅੰਮ੍ਰਿਤਸਰ ਤੋਂ ਆ ਰਿਪੋਰਟ ਵਿਚ 9 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਜਲੰਧਰ ਦੇ 5 ਮਰੀਜ਼ ਤੋਂ ਇਲਾਵਾ ਗੁਰਦਾਸਪੁਰ ਦੇ 2 ਅਤੇ ਕਪੂਰਥਲਾ ਤੇ ਸੁਨਾਮ ਦੇ 1-2 ਮਰੀਜ਼ ਹਨ। ਸਾਰਿਆਂ ਨੂੰ ਮੈਰੀਟੋਰੀਅਸ ਸਕੂਲ ਵਿਖੇ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਤੇ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।