First Corona Positive patient : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ ਅਤੇ ਪੰਜਾਬ ਨੂੰ ਵੀ ਇਸ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲੈ ਲਿਆ ਹੈ। ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵਧਦੇ ਮਾਮਲਿਆਂ ਦੀਆਂ ਕਬਰਾਂ ਵਿਚਾਲੇ ਮੋਹਾਲੀ ਜ਼ਿਲੇ ਦੇ ਜ਼ੀਰਕਪੁਰ ਵਿਖੇ ਵੀ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੇ ਅਪਾਰਟਮੈਂਟ ’ਚ ਰਹਿਣ ਵਾਲੇ 57 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ। ਇਸ ਨਵੇਂ ਕੇਸ ਦੇ ਆਉਣ ਤੋਂ ਬਾਅਦ ਮੋਹਾਲੀ ਜ਼ਿਲੇ ਅੰਦਰ ਕੁਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 96 ਹੋ ਗਿਆ ਹੈ।
ਹੁਣ ਤੱਕ ਮੋਹਾਲੀ ਜ਼ਿਲੇ ਵਿਚ 43 ਮਰੀਜ਼ ਠੀਕ ਹੋ ਕੇ ਵਾਪਿਸ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦੋਂਕਿ ਐਕਟਿਵ ਕੇਸਾਂ ਦੀ ਗਿਣਤੀ ਇਸ ਸਮੇਂ 51 ਹੈ। ਜ਼ਿਲੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚੋਂ ਹੁਣ ਤੱਕ ਕੁਲ 1700 ਦੇ ਕਰੀਬ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ 2563 ਵਿਅਕਤੀਆਂ ਨੇ ਸਫਲਤਾਪੂਰਵਕ ਆਪਣਾ ਕੁਆਰੰਟੀਨ ਮਿਆਦ ਨੂੰ ਪੂਰਾ ਕਰ ਲਿਆ ਹੈ। ਮੌਜੂਦਾ ਸਮੇਂ ਵਿਚ ਕੁਲ 921 ਵਿਅਕਤੀ ਅਜੇ ਵੀ ਕੁਆਰੰਟਾਈਨ ਮਿਆਦ ਦੇ ਅਧੀਨ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1535 ਤੱਕ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਪੰਜਾਬ ਵਿਚ ਹੁਣ ਤੱਕ ਅੰਮ੍ਰਿਤਸਰ ’ਚ 230, ਲੁਧਿਆਣਾ ’ਚ 155, ਜਲੰਧਰ ’ਚ 137, ਮੋਹਾਲੀ ’ਚ 96, ਪਟਿਆਲਾ ’ਚ 87, ਹੁਸ਼ਿਆਰਪੁਰ ’ਚ 88, ਤਰਨਤਾਰਨ ’ਚ 87, ਪਠਾਨਕੋਟ ’ਚ 27, ਮਾਨਸਾ ’ਚ 19, ਕਪੂਰਥਲਾ ’ਚ 19, ਫਰੀਦਕੋਟ ’ਚ 44, ਸੰਗਰੂਰ ’ਚ 95, ਨਵਾਂਸ਼ਹਿਰ ’ਚ 86, ਰੂਪਨਗਰ ’ਚ 17, ਫਿਰੋਜ਼ਪੁਰ ’ਚ 40, ਬਠਿੰਡਾ ’ਚ 36, ਗੁਰਦਾਸਪੁਰ ’ਚ 79, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 19, ਫਾਜ਼ਿਲਕਾ ’ਚ 39, ਮੋਗਾ ’ਚ 54, ਮੁਕਤਸਰ ਸਾਹਿਬ ’ਚ 66 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਹੁਣ ਤੱਕ ਸੂਬੇ ਵਿਚ ਇਸ ਤੋਂ ਪੀੜਤ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।