Crash Diet side effects: ਮੋਟਾਪੇ ਨੂੰ ਕਾਬੂ ਵਿਚ ਰੱਖਣ ਲਈ ਲੋਕ ਨਵੇਂ-ਨਵੇਂ ਡਾਇਟ ਪਲੈਨ ਨੂੰ ਫਾਲੋ ਕਰਦੇ ਹਨ। ਵਜ਼ਨ ਨੂੰ ਘੱਟ ਕਰਨ ਲਈ ਵੇਗਨ, ਕੀਟੋ ਅਤੇ Intermittent fasting ਜਿਹੀਆਂ ਕਈ ਡਾਇਟ ਟਰੈਂਡ ‘ਚ ਰਹਿੰਦੀਆਂ ਹਨ, ਉਨ੍ਹਾਂ ਵਿਚੋਂ ਇਕ ਕਰੈਸ਼ ਡਾਇਟ ਹੈ। ਕਰੈਸ਼ ਡਾਇਟ ‘ਚ ਕੈਲੋਰੀ ਦਾ ਸੇਵਨ ਘੱਟ ਕੀਤਾ ਜਾਂਦਾ ਹੈ, ਜਿਸ ਨਾਲ ਭਾਰ ਘੱਟ ਹੁੰਦਾ ਹੈ। ਇਸ ਡਾਇਟ ਵਿੱਚ ਦਿਨ ਭਰ ਫਲ ਅਤੇ ਜੂਸ ਸ਼ਾਮਲ ਹੁੰਦੇ ਹਨ। ਆਮ ਤੌਰ ‘ਤੇ ਹਰੇਕ ਵਿਅਕਤੀ ਨੂੰ 1200-1500 ਦੇ ਵਿਚਕਾਰ ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਕਰੈਸ਼ ਡਾਇਟ ਵਿਚ ਸਿਰਫ 600-800 ਤੱਕ ਹੀ ਖਾਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਕਰੈਸ਼ ਡਾਇਟ ਲੈਣ ਦੇ ਬਾਅਦ ਵੀ ਉਹਨਾਂ ਦਾ ਭਾਰ ਘੱਟ ਨਹੀਂ ਹੁੰਦਾ। ਦਰਅਸਲ ਕਰੈਸ਼ ਡਾਈਟ ਲੈਂਦੇ ਤੁਸੀਂ ਅਜਿਹੀਆਂ ਗਲਤੀਆਂ ਕਰਦੇ ਹੋ, ਜੋ ਭਾਰ ਘੱਟ ਨਹੀਂ ਹੋਣ ਦਿੰਦੀਆਂ।
ਹਰ ਕਿਸੀ ਨੂੰ ਨਹੀਂ ਕਰਦੀ ਸੂਟ: ਹਰ ਕਿਸੇ ਦੇ ਸਰੀਰ ਦਾ ਸਿਸਟਮ ਅਲੱਗ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਘੱਟ ਕੈਲੋਰੀ ਵਾਲਾ ਭੋਜਨ ਤੁਹਾਡੇ ਲਈ ਲਾਹੇਵੰਦ ਵੀ ਹੋਵੇ। ਇਸ ਲਈ ਕੋਈ ਵੀ ਡਾਇਟ ਲੈਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਨਾਲ ਵੀ ਸੰਪਰਕ ਕਰਨਾ ਚਾਹੀਦਾ ਹੈ।
ਇਮਿਊਨ ਸਿਸਟਮ ਹੋ ਜਾਂਦਾ ਹੈ ਹੌਲੀ: ਦਰਅਸਲ ਇਸ ਡਾਇਟ ਵਿਚ ਘੱਟ ਕੈਲੋਰੀ ਵਾਲੇ ਭੋਜਨ ਖਾਣੇ ਪੈਂਦੇ ਹਨ, ਪਰ ਇਕ ਦਮ ਘੱਟ ਕੈਲੋਰੀ ਵਾਲੀਆਂ ਚੀਜ਼ਾਂ ਖਾਣ-ਪੀਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਇਮਿਊਨ ਸਿਸਟਮ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਤੁਸੀਂ ਡਾਇਟ ਲੈਣ ਤੋਂ ਬਾਅਦ ਵੀ ਭਾਰ ਘਟਾ ਨਹੀਂ ਪਾਉਂਦੇ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਕਰੈਸ਼ ਡਾਇਟ ਲੈਣਾ ਚਾਹੁੰਦੇ ਹੋ, ਤਾਂ ਹੌਲੀ-ਹੌਲੀ ਇਸ ਨੂੰ ਫਾਲੋ ਕਰੋ।
ਜ਼ੀਰੋ ਕਾਰਬੋਹਾਈਡਰੇਟ ਡਾਇਟ ਲੈਣਾ: ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਾਰਬੋਹਾਈਡਰੇਟ ਸਿਰਫ ਉਨ੍ਹਾਂ ਨੂੰ ਮੋਟੇ ਬਣਾਉਂਦੇ ਹਨ, ਇਸ ਲਈ ਉਹ ਜ਼ੀਰੋ ਕਾਰਬੋਹਾਈਡਰੇਟ ਲੈਂਦੇ ਹਨ। ਪਰ ਜੇ ਤੁਸੀਂ ਮੋਟਾਪਾ ਘਟਾਉਣ ਦੀ ਬਜਾਏ ਕਾਰਬੋਹਾਈਡਰੇਟ ਬਿਲਕੁਲ ਨਹੀਂ ਲੈਂਦੇ। ਤੁਸੀਂ ਅਨਹੈਲਥੀ ਦੇ ਬਜਾਏ ਡਾਇਟ ਵਿਚ ਸਿਹਤਮੰਦ ਕਾਰਬਸ ਲੈ ਸਕਦੇ ਹੋ।
ਵਾਰ-ਵਾਰ ਡਾਇਟ ਬਦਲਣਾ: ਬਹੁਤ ਵਾਰ ਲੋਕ ਇਸ ਡਾਇਟ ਨੂੰ ਲੈਂਦੇ ਹੋਏ ਵਿਚਕਾਰ ਵਿੱਚ ਪੁਰਾਣੀ ਡਾਇਟ ਲੈਣ ਲੱਗ ਜਾਂਦੇ ਹਨ। ਉਹ ਸੋਚਦੇ ਹਨ ਕਿ ਅਜਿਹਾ ਕਰਨਾ ਉਨ੍ਹਾਂ ਨੂੰ ਪਤਲਾ ਰੱਖੇਗਾ, ਜੋ ਗਲਤ ਹੈ।
ਮੇਟਾਬੋਲੀਜਿਮ ਨੂੰ ਨੁਕਸਾਨ: ਜਦੋਂ ਤੁਸੀਂ ਅਚਾਨਕ ਕੈਲੋਰੀ ਦੀ ਮਾਤਰਾ ਘਟਾਉਂਦੇ ਹੋ ਤਾਂ ਸਰੀਰ ਤਣਾਅ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਮੇਟਾਬੋਲੀਜਿਮ ਨੂੰ ਹੌਲੀ ਕਰਦਾ ਹੈ ਅਤੇ ਸਰੀਰ ਦੀ ਚਰਬੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਹਾਈਪੋਥਾਇਰਾਇਡ ਹੈ, ਤਾਂ ਤੁਹਾਨੂੰ ਮੋਟਾਪਾ ਘੱਟ ਕਰਨ ਵਿਚ ਮੁਸ਼ਕਲ ਹੋ ਸਕਦੀ ਹੈ।
ਡਾਇਟ ਵਿਚ ਫੈਟ ਨੂੰ ਪੂਰੀ ਤਰ੍ਹਾਂ ਬੰਦ ਕਰਨਾ: ਜ਼ਿਆਦਾ ਫੈਟ ਚੰਗੀ ਨਹੀਂ ਹੁੰਦਾ ਪਰ ਇਸ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਵੀ ਗਲਤ ਹੈ। ਇਹ ਹਾਰਮੋਨਲ ਸਿਸਟਮ ਨੂੰ ਖ਼ਰਾਬ ਕਰਦਾ ਹੈ ਅਤੇ ਭਾਰ ਘਟਾਉਣ ‘ਚ ਪਰੇਸ਼ਾਨੀ ਹੁੰਦੀ ਹੈ। ਰਿਫਾਇੰਡ ਤੇਲ, ਮੱਖਣ ਦਾ ਸੇਵਨ ਘੱਟ ਕਰੋ। ਇਸ ਦੀ ਬਜਾਏ ਚੰਗੀ ਫੈਟ ਜਿਵੇਂ ਦੇਸੀ ਘਿਓ, ਨਾਰੀਅਲ ਤੇਲ, ਬਦਾਮ, ਅਖਰੋਟ ਦਾ ਸੇਵਨ ਕਰੋ।
ਭਰਪੂਰ ਨੀਂਦ ਨਾ ਲੈਣਾ: ਤੁਸੀਂ ਚਾਹੋ ਜਿਨ੍ਹਾਂ ਮਰਜ਼ੀ ਵਧੀਆ ਡਾਇਟ ਪਲੈਨ ਕਿਉਂ ਨਾ ਲੈ ਲਵੋ ਪਰ ਜੇ ਤੁਸੀਂ ਭਰਪੂਰ ਨੀਂਦ ਨਹੀਂ ਲੈਂਦੇ ਤਾਂ ਤੁਹਾਡਾ ਭਾਰ ਨਹੀਂ ਘਟੇਗਾ। ਹਰ ਕਿਸੀ ਲਈ 7 ਤੋਂ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।