ammy virk birthday special:ਗਾਇਕ ਅਤੇ ਪੰਜਾਬੀ ਇੰਡਸਟਰੀ ਦੇ ਨਿੱਕੇ ਜ਼ੈਲਦਾਰ ਯਾਨੀ ਕਿ ਐਮੀ ਵਿਰਕ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਜੀ ਹਾਂ ਐਮੀ ਵਿਰਕ ਦਾ ਜਨਮ 11 ਮਈ 1992 ਵਿੱਚ ਹੋਇਆ ਸੀ। ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਤੇ ਆਪਣੀ ਗਾਇਕੀ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ , ਇਹ ਹੀ ਨਹੀਂ ਐਮੀ ਵਿਰਕ ਨੇ ਪੰਜਾਬੀ ਇੰਡਸਟਰੀ ਵਿੱਚ ਅਦਾਕਾਰੀ ਦੀ ਸ਼ੁਰੂਆਤ ਵੀ ਕੀਤੀ ‘ਤੇ ਹੁਣ ਐਮੀ ਵਿਰਕ ਇੱਕ ਵੱਡੇ ਅਦਾਕਾਰ ਬਣ ਗਏ ਹਨ। ਉਨਾਂ ਨੇ ਆਪਣੀ ਪੜਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ।
ਇਸ ਤੋਂ ਬਾਅਦ ਉਨਾਂ ਨੇ ਮਿਊਜ਼ਿਕ ‘ਚ ਆਪਣਾ ਕੈਰੀਅਰ ਬਨਾਉਣ ਦਾ ਫੈਸਲਾ ਲਿਆ। ਐਮੀ ਵਿਰਕ ਜਿੰਨੇ ਖੂਬਸੂਰਤ ਹਨ ਉਸ ਤੋਂ ਵੀ ਜਿਆਦਾ ਖੂਬਸੂਰਤ ਅਵਾਜ਼ ਦੇ ਉਹ ਮਾਲਕ ਹਨ । ਉਨਾਂ ਦੀ ਸੋਹਣੀ ਪੋਚਵੀਂ ਪੱਗ ਜੋ ਹਰ ਕਿਸੇ ਦੇ ਦਿਲ ਨੂੰ ਟੁੰਬਦੀ ਹੈ । ਆਪਣੇ ਛੋਟੇ ਜਿਹੇ ਕੈਰੀਅਰ ‘ਚ ਜਿਸ ਤਰਾਂ ਉਨਾਂ ਨੇ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਸਰ ਕੀਤਾ ਹੈ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।ਸਿੱਖ ਜੱਟ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਐਮੀ ਵਿਰਕ ਲੋਕ ਗਾਇਕ ਵਜੋਂ ਜਾਣੇ ਜਾਂਦੇ ਹਨ ।
ਉਨਾਂ ਨੇ 2013 ‘ਚ ਪੰਜਾਬੀ ਮਿਉਜ਼ਿਕ ਇੰਡਸਟਰੀ ‘ਚ ਕਦਮ ਰੱਖਿਆ । ਉਨਾਂ ਦੇ ਪਹਿਲੇ ਗੀਤ ਨੇ ਹੀ ਪੰਜਾਬੀ ਮਿਉਜ਼ਿਕ ਇੰਡਸਟਰੀ ‘ਚ ਧੁੰਮਾ ਪਾ ਦਿੱਤੀਆਂ ।ਉਨਾਂ ਦੀ ਐਲਬਮ ‘ਬੁਲੇਟ’ ਦਾ ਗੀਤ ‘ਆਪਾਂ ਛਮਕ ਛੱਲੋ ਹੀ ਛੱਡ ਤੀ’ ਲੋਕਾਂ ‘ਚ ਬਹੁਤ ਪਸੰਦ ਕੀਤਾ ਗਿਆ ।ਜੇਕਰ ਐਮੀ ਵਿਰਕ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਐਮੀ ਵਿਰਕ ਨੇ ਇੰਡਸਟਰੀ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ। ਜੇਕਰ ਐਮੀ ਵਿਰਕ ਦੀਆਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਅੰਗਰੇਜ਼, ਅਰਦਾਸ, ਬੰਬੂਕਾਟ ਫਿਲਮਾਂ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਕੀਤੀ ਤੇ ਕਈ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਐਮੀ ਵਿਰਕ ਦੀ ਨਿੱਕਾ ਜ਼ੈਲਦਾਰ ਤੇ ਨਿੱਕਾ ਜ਼ੈਲਦਾਰ-2 ਵੀ ਲੋਕਾਂ ਨੂੰ ਬੇਹੱਦ ਪਸੰਦ ਆਈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ ਦੀ ਬਾਲੀਵੁਡ ਫਿਲਮ 83 ਵੀ ਰਿਲੀਜ਼ ਹੋਣ ਦੇ ਲਈ ਤਿਆਰ ਹੈ।