ronaldinho closing : ਬ੍ਰਾਜ਼ੀਲ ਦੇ ਦਿੱਗਜ ਖਿਡਾਰੀ ਰੋਨਾਲਡੀਨਹੋ ਦੇ ਵਕੀਲ ਨੇ ਇਹ ਉਮੀਦ ਜਤਾਈ ਹੈ ਕਿ ਜਾਅਲੀ ਪਾਸਪੋਰਟ ਕਾਰਨ ਸਾਬਕਾ ਫੁੱਟਬਾਲਰ ਨੂੰ ਪੈਰਾਗੁਏ ਵਿੱਚ ਦੋ ਮਹੀਨੇ ਤੋਂ ਵੱਧ ਹਿਰਾਸਤ ‘ਚ ਬਿਤਾਉਣ ਤੋਂ ਬਾਅਦ ਘਰ ਪਰਤਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਬਚਾਅ ਪੱਖ ਦੇ ਸੂਤਰਾਂ ਨੇ ਦੱਸਿਆ, “ਅਸੀਂ ਮੁਕੱਦਮਾ ਦਰਜ਼ ਕਰਨ ਵਾਲੇ ਪੱਖ ਨੂੰ ਸਮਝਾਉਣ ਦੀ ਉਮੀਦ ਕਰ ਰਹੇ ਹਾਂ ਕਿ ਰੋਨਾਲਡੀਨਹੋ ਅਤੇ ਉਸ ਦੇ ਭਰਾ ਨੂੰ ਘਰ ਪਰਤਣ ਦੀ ਇਜ਼ਾਜ਼ਤ ਦਿੱਤੀ ਜਾਵੇ।” ਅਸੀਂ ਜਾਂਚ ਦੇ ਖਤਮ ਹੋਣ ਦੀ ਉਡੀਕ ਤੋਂ ਇਲਾਵਾ ਕੁੱਝ ਨਹੀਂ ਕਰ ਸਕਦੇ।”
ਰੋਨਾਲਡੀਨਹੋ ਅਤੇ ਉਸ ਦੇ ਭਰਾ, ਜਿਨ੍ਹਾਂ ਨੂੰ ਕਦੇ ਸਾਲ ਦਾ ਸਰਬੋਤਮ ਫੁੱਟਬਾਲਰ ਸਨਮਾਨ ਨਾਲ ਸਨਮਾਨਿਤ ਕੀਤਾ ਜਾਂਦਾ ਸੀ, ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਦੋਵੇਂ ਭਰਾ ਇੱਕ ਜਾਅਲੀ ਪਾਸਪੋਰਟ ‘ਤੇ ਪੈਰਾਗੁਏ ਵਿੱਚ ਦਾਖਲ ਹੋਣ ‘ਤੇ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਜੇਲ੍ਹ ਵਿੱਚ ਰਹੇ ਹਨ। ਇਸ ਤੋਂ ਬਾਅਦ ਦੋਵਾਂ ਨੇ 16 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ ਜਮ੍ਹਾ ਕੀਤੀ ਸੀ। ਉਨ੍ਹਾਂ ਨੂੰ 7 ਅਪ੍ਰੈਲ ਤੋਂ ਪਰਾਗੁਏ ਦੀ ਰਾਜਧਾਨੀ ਅਸੂਨਸੀਅਨ ਦੇ ਪਾਲਮਰੋਗਾ ਹੋਟਲ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਰੋਨਾਲਡੀਨਹੋ, ਜਿਸ ਨੇ ਬਾਰਸੀਲੋਨਾ, ਏ ਸੀ ਮਿਲਾਨ ਅਤੇ ਪੈਰਿਸ ਸੇਂਟ ਗਰਮੈਨ ਦੀ ਵੀ ਪ੍ਰਤੀਨਿਧਤਾ ਕੀਤੀ ਹੈ, ਉਸ ਨੂੰ 2005 ਵਿੱਚ ਬੈਲਨ ਡੀ ਓਰ ਪੁਰਸਕਾਰ ਵੀ ਮਿਲਿਆ ਹੈ।