ਇਸ ਸਬੰਧੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਵੱਲੋਂ ਵੀ ਟਵੀਟ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਮੌਜੂਦਾ ਸੈਸ਼ਨ ਤੋਂ CBSE ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਆਰਟ ਬੇਸਡ ਪ੍ਰੋਜੈਕਟ ਦਾ ਕੰਮ ਸ਼ਾਮਿਲ ਕੀਤਾ ਜਾ ਰਿਹਾ ਹੈ । ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਮੌਜੂਦਾ ਸੈਸ਼ਨ ਤੋਂ ਸਾਰੇ CBSE ਸਕੂਲਾਂ ਵਿੱਚ 1-10 ਦੇ ਵਿਦਿਆਰਥੀਆਂ ਲਈ ਕਲਾ ਆਧਾਰਿਤ ਪ੍ਰੋਜੈਕਟ ਦਾ ਕੰਮ ਸ਼ਾਮਿਲ ਕੀਤਾ ਜਾ ਰਿਹਾ ਹੈ ।
ਇਸ ਦੇ ਨਾਲ ਹੀ CBSE ਨੇ ਪਿਛਲੇ ਦਿਨ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਸੀ । ਸੀਬੀਐਸਈ ਨੇ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਜੇਕਰ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਕਿਸੇ ਵੀ ਪ੍ਰੀਖਿਆ ਵਿੱਚ ਫੇਲ੍ਹ ਹੋ ਗਏ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਪ੍ਰੀਖਿਆਵਾਂ ਨੂੰ ਮੁੜ ਲੈਣ ਦਾ ਮੌਕਾ ਦਿੱਤਾ ਜਾਵੇਗਾ ।
ਦੱਸ ਦੇਈਏ ਕਿ CBSE ਨੋਟੀਫਿਕੇਸ਼ਨ ਅਨੁਸਾਰ, “ਕੋਵਿਡ -19 ਦੇ ਕਾਰਨ ਪੂਰਾ ਦੇਸ਼ ਚੁਣੌਤੀ ਭਰੇ ਸਮੇਂ ਦਾ ਸਾਹਮਣਾ ਕਰ ਰਿਹਾ ਹੈ । ਇਹ ਇੱਕ ਬੇਮਿਸਾਲ ਸਥਿਤੀ ਹੈ । ਬੱਚੇ ਘਰਾਂ ਵਿੱਚ ਬੰਦ ਹਨ । ਉਨ੍ਹਾਂ ਦੇ ਸਕੂਲ ਬੰਦ ਹਨ । ਉਹ ਮਾਨਸਿਕ ਤਣਾਅ ਅਤੇ ਬੇਚੈਨੀ ਮਹਿਸੂਸ ਕਰ ਰਹੇ ਹਨ । ਅਜਿਹੇ ਮੁਸ਼ਕਿਲ ਸਮੇਂ ਵਿੱਚ ਸਕੂਲ ਦੀਆਂ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ ਹਨ, ਉਹ ਹੋਰ ਵੀ ਦੁਖੀ ਹੋਣਗੇ ।