Another employee of the tire factory : ਲੁਧਿਆਣਾ ਜ਼ਿਲੇ ਵਿਚ ਕੋਰੋਨਾ ਦੇ ਇਕ ਹੋਰ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਹੈ। ਇਥੇ ਕੰਗਵਾਲ ਟਾਇਰ ਫੈਕਟਰੀ ਦੇ ਇਕ ਹੋਰ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਜ਼ਿਲੇ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ। ਦੱਸਣਯੋਗ ਹੈ ਕਿ ਇਸ ਨਵੇਂ ਮਾਮਲੇ ਦੇ ਸਾਹਮਣੇ ਆਉਮ ਨਾਲ ਜਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਵੱਧ ਕੇ 147 ਤੱਕ ਪਹੁੰਚ ਗਈ ਹੈ।
ਦੱਸਣਯੋਗ ਹੈ ਕਿ ਟਾਇਰ ਫੈਕਟਰੀ ਤੋਂ ਸਭ ਤੋਂ ਪਹਿਲਾਂ ਬੀਤੀ 6 ਮਈ ਨੂੰ 64 ਸਾਲਾ ਮੈਨੇਜਰ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਜੋਕਿ ਕਬੀਰ ਨਗਰ ਡਾਬਾ ਰੋਡ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ 9 ਮਈ ਨੂੰ ਮੈਨੇਜਰ ਦੀ ਪਤਨੀ, ਫੈਕਟਰੀ ’ਚ ਕੰਮ ਕਰਨ ਵਾਲੇ ਤਿੰਨ ਮੁਲਾਜ਼ਮ ਤੇ ਫਿਰ ਮੈਨੇਜਰ ਦੇ ਬੇਟੇ ਦੀ ਰਿਪੋਰਟ ਵੀ ਪਾਜ਼ੀਟਿਵ ਪਾਈ ਗਈ। 13 ਮਈ ਨੂੰ ਫੈਕਟਰੀ ਵਿਚ ਕੰਮ ਕਰਨ ਵਾਲੇ ਪੰਜ ਹੋਰ ਮੁਲਾਜ਼ਮ ਇਸ ਵਾਇਰਸ ਦੀ ਲਪੇਟ ਵਿਚ ਆ ਗਏ। 14 ਮਈ ਨੂੰ ਫੈਕਟਰੀ ਦੇ ਇਕ ਹੋਰ ਮੁਲਾਜ਼ਮ ਅਤੇ ਪਹਿਲਾਂ ਤੋਂ ਹੀ ਪਾਜ਼ੀਟਿਵ ਪਾਏ ਗਏ ਇਕ ਮੁਲਾਜ਼ਮ ਦੀ ਪਤਨੀ ਵਿਚ ਵੀ ਕੋਰੋਨਾ ਵਾਿਰਸ ਦੀ ਪੁਸ਼ਟੀ ਹੋਈ ਸੀ।
ਦੱਸਣਯੋਗ ਹੈ ਕਿ ਕੱਲ ਸ਼ੁੱਕਵਾਰ ਨੂੰ ਜਿਹੜੇ ਤਿੰਨ ਮਾਮਲੇ ਲੁਧਿਾਣਾ ਤੋਂ ਸਾਹਮਣੇ ਆਏ ਸਨ ਉਨ੍ਹਾਂ ਵਿਚ ਇਕ 44 ਸਾਲਾ ਔਰਤ ਜੋ ਕਿ ਸਾਹਨੇਵਾਲ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਬੁੱਧਵਾਰ ਨੂੰ ਦੋ ਲਾਸ਼ਾਂ ਮਿਲੀਆਂ ਸਨ, ਉਨ੍ਹਾਂ ਦੀ ਰਿਪੋਰਟ ਵਿਚ ਵੀ ਕੱਲ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਇਕ ਲਾਸ਼ ਜਨਕਪੁਰੀ ਦੇਰਹਿਣ ਵਾਲੇ ਕਰਨ ਨਾਂ ਦੇ ਮੁੰਡੇ ਦੀ ਸੀ, ਜਿਸ ਦਾ ਕਤਲ ਹੋਇਆ ਸੀ ਤੇ ਦੂਸਰੀ ਲਾਸ਼ ਜੀਆਰਪੀ ਨੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਸੀ, ਜਿਸ ਦੀ ਅਜੇ ਪਛਾਣ ਨਹੀਂ ਹੋਈ ਹੈ। ਇਨ੍ਹਾਂ ਦੋਹਾਂ ਲਾਸ਼ਾਂ ਦੇ ਸੰਪਰਕ ਵਿਚ ਆਉਣ ਵਾਲੇ 24 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।