LeT terrorist arrested: ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ । ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਬੜਗਾਮ ਦੇ ਅਰਿਜਲ ਖਾਨਸੈਬ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਹੈ । ਸੁਰੱਖਿਆ ਬਲਾਂ ਨੇ ਇਸ ਟਿਕਾਣੇ ਤੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜਹੂਰ ਵਾਨੀ ਨੂੰ ਗ੍ਰਿਫਤਾਰ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਜਹੂਰ ਵਾਨੀ ਲਸ਼ਕਰ ਦੇ ਇੱਕ ਹੋਰ ਅੱਤਵਾਦੀ ਯੂਸੁਫ ਕਾਂਤਾਰੂ ਦਾ ਕਰੀਬੀ ਸਹਿਯੋਗੀ ਹੈ ।
ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਟਿਕਾਣੇ ਤੋਂ ਹਥਿਆਰਾਂ ਦੇ ਨਾਲ-ਨਾਲ ਗੋਲਾ-ਬਾਰੂਦ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਚਾਰ ਹੋਰ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੱਸਿਆ ਕੇ ਫੜ੍ਹੇ ਗਏ ਅੱਤਵਾਦੀ ਲਸ਼ਕਰ ਦੇ ਅੱਤਵਾਦੀਆਂ ਨੂੰ ਸ਼ਰਨ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਰਸਦ ਸਮੱਗਰੀ ਉਪਲੱਬਧ ਕਰਵਾਉਂਦੇ ਸਨ ।
ਇਸ ਤੋਂ ਅੱਗੇ ਪੁਲਿਸ ਨੇ ਦੱਸਿਆ ਕਿ ਇਹ ਗਰੁੱਪ ਪਿਛਲੇ ਕੁਝ ਮਹੀਨਿਆਂ ਤੋਂ ਇਸ ਇਲਾਕੇ ਵਿੱਚ ਸਰਗਰਮ ਸੀ । ਉਨ੍ਹਾਂ ਨੇ ਦੱਸਿਆ ਕਿ ਸੁਰੰਗ ਵਿੱਚ ਜਿਸ ਹਿਸਾਬ ਨਾਲ ਸਾਮਾਨ ਮਿਲਿਆ ਹੈ, ਉਸਨੂੰ ਦੇਖ ਕੇ ਲੱਗਦਾ ਹੈ ਕਿ ਅੱਤਵਾਦੀ ਕਈ ਦਿਨਾਂ ਤੋਂ ਇੱਥੇ ਰੁਕੇ ਹੋਏ ਸਨ । ਇਹ ਸੁਰੰਗ ਜਹੂਰ ਵਾਨੀ ਦੇ ਘਰੋਂ ਕਰੀਬ 500 ਮੀਟਰ ਦੂਰ ਹੈ । ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਵਾਨੀ ਲੰਬੇ ਸਮੇਂ ਤੋਂ ਅੱਤਵਾਦੀਆਂ ਦੀ ਮਦਦ ਕਰ ਰਿਹਾ ਸੀ ।