kareena work out trainer:ਕਰੀਨਾ ਕਪੂਰ ਖਾਨ ਦੀ ਯੋਗ ਟ੍ਰੇਨਰ ਰੂਪਲ ਨੇ ਇੱਕ ਥ੍ਰੋਅਬੈਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵਿੱਚ ਕਰੀਨਾ ਕਪੂਰ ਦੀ ਸੂਰਜ ਨਮਸਕਾਰ ਕਰਦੇ ਹੋਏ ਵੇਖਿਆ ਗਿਆ ਹੈ। ਪੋਸਟ ਕੀਤੇ ਗਏ ਕਲਿੱਪ ਵਿੱਚ ਕਰੀਨਾ ਨੂੰ ਸੂਰਜ ਨਮਸਕਾਰ ਦੇ ਅਲੱਗ-ਅੱਲਗ ਆਸਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਕਲਿੱਪ ਨੂੰ ਰਿਕਾਰਡ ਕਰਦੇ -ਕਰਦੇ ਕਰੀਨਾ ਦੀ ਟ੍ਰੇਨਰ ਉਨ੍ਹਾਂ ਨੂੰ ਮੋਟੀਵੇਟ ਵੀ ਕਰਦੀ ਜਾ ਰਹੀ ਹੈ। ਇਸ ਵੀਡੀਓ ਦੇ ਨਾਲ ਰੂਪਲ ਨੇ ਲਿਖਿਆ ਹੈਕਿ ਕਰੀਨਾ ਦੇ ਨਾਲ ਟਰੈਵਲ ਕਰਦੇ ਸਮੇਂ ਟ੍ਰੇਨਿੰਗ ਦੀ ਸ਼ੁਰੂਆਤ ਵਿੱਚ ਉਹ ਕਰੀਨਾ ਨੂੰ ਕਈ ਵਾਰ ਸੂਰਜ ਨਮਸਤਕਾਰ ਕਰਵਾਉਂਦੀ ਸੀ।
ਕੀ ਹੈ ਸੂਰਜ ਨਮਸਕਾਰ- ਸੂਰਜ ਨਮਸਤਾਰ ਵਿੱਚ 12 ਪਾਵਰਫੁਲ ਯਿਗ ਦੇ ਪੋਜ ਹੁੰਦੇ ਹਨ, ਇਹ ਇੱਕ ਚੰਗਾ ਕਾਰਡਿਓਵੈਸਕੁਲਰ ਵਰਕਆਊਟ ਹੋਣ ਦੇ ਨਾਲ-ਨਾਲ ਇਹ ਤੁਹਾਡੇ ਸ਼ਰੀਰ ਅਤੇ ਦਿਮਾਗ ਦੀ ਸੇਹਤ ਦੇ ਲਈ ਇੱਕ ਚੰਗਾ ਯੋਗਾਸਾਨ ਹੈ।ਜੇਕਰ ਤੁਸੀਂ ਲਾਕਡਾਊਨ ਵਿੱਚ ਹੁਣ ਤੱਕ ਕੋਈ ਐਕਸਰਸਾਈਜ ਨਹੀਂ ਕਰ ਪਾ ਰਹੇ ਹੋ ਤਾਂ ਘੱਟ ਤੋਂ ਘੱਟ ਕੇਵਲ ਸੂਰਜ ਨਮਸਕਾਰ ਤੋਂ ਹੀ ਇੱਕ ਚੰਗੀ ਸ਼ੁਰੂਆਤ ਕਰ ਸਕਦੇ ਹੋ।
ਕਦੋਂ ਕਰਨਾ ਚਾਹੀਦਾ ਹੈ ਸੂਰਜ ਨਮਸਕਾਰ? ਇਸ ਨੂੰ ਸਵੇਰੇ ਖਾਲੀ ਪੇਟ ਕਰਨਾ ਸਭ ਤੋਂ ਚੰਗਾ ਹੁੰਦਾ ਹੈ।ਸੂਰਜ ਨਮਸਕਾਰ ਦੇ ਹਰ ਰਾਊਂਡ ਵਿੱਚ 2 ਸੈੱਟ ਹੁੰਦੇ ਹਨ ਅਤੇ ਹਰ ਸੈੱਟ ਵਿੱਚ 12 ਯੋਗਾ ਪੋਜ ਹੁੰਦੇ ਹਨ। ਸੂਰਜ ਨਮਸਕਾਰ ਦੇ ਅੱਲਗ-ਅਲੱਗ ਵਰਜਨ ਵੀ ਹੁੰਦੇ ਹਨ।ਇਸ ਵਿੱਚ ਕੁੱਝ ਬਦਲਾਅ ਕਰ ਕੇ ਤੁਸੀਂ ਇਸ ਵਿੱਚ ਆਪਣੀ ਐਕਸਰਸਾਈਜ ਵੀ ਜੋੜ ਸਕਦੇ ਹੋ।ਹਾਲਾਂਕਿ ਤੁਸੀਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਕਰ ਲਓ ਕਿ ਤੁਸੀਂ ਇਸ ਦਾ ਕਹਿੜਾ ਵਰਜਨ ਚਾਹੁੰਦੇ ਹੋ ਅਤੇ ਫਿਰ ਇਸ ਹੀ ਵਰਜਨ ਤੇ ਟਿੱਕੇ ਰਹੋ, ਸਹੀ ਨਤੀਜੇ ਦੇ ਲਈ ਇੰਤਜ਼ਾਰ ਕਰੋ।