Acidity control tips: ਖਾਣ-ਪੀਣ ਅਤੇ ਲਾਈਫ ਸਟਾਈਲ ਦੀਆਂ ਗ਼ਲਤ ਆਦਤਾਂ ਕਾਰਨ ਘੱਟ ਉਮਰ ‘ਚ ਹੀ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਐਸੀਡਿਟੀ ਵੀ ਉਨ੍ਹਾਂ ‘ਚੋਂ ਇਕ ਹੈ। ਜਿਸ ਨੂੰ ਜ਼ਿਆਦਾਤਰ ਲੋਕ ਇਗਨੋਰ ਕਰ ਦਿੰਦੇ ਹਨ ਪਰ ਜੇਕਰ ਸਮਾਂ ਰਹਿੰਦੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਲੈ ਸਕਦੀ ਹੈ। ਪੇਟ ਦੀਆਂ ਅੰਦਰੂਨੀ ਸੈੱਲ ਤੋਂ ਹਾਈਡ੍ਰੋਕਲੋਰਿਕ ਐਸਿਡ ਦਾ ਡਿਸਚਾਰਜ ਹੁੰਦਾ ਹੈ। ਇਹ ਪਾਚਨ ਤੰਤਰ ਦੀ ਸੁਭਾਵਿਕ ਅਤੇ ਨਿਯਮਿਤ ਪ੍ਰਕਿਰਿਆ ਹੈ ਅਤੇ ਇਹੀ ਐਸਿਡ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਪਰ ਕਈ ਵਾਰ ਸਾਡਾ ਪੇਟ ਲੋੜ ਤੋਂ ਵੱਧ ਮਾਤਰਾ ‘ਚ ਐਸਿਡ ਬਣਾਉਣ ਲੱਗਦਾ ਹੈ, ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ।
ਐਸੀਡਿਟੀ ਦੇ ਲੱਛਣ
- ਸੀਨੇ ‘ਚ ਜਲਣ
- ਪੇਟ ਦੇ ਉਪਰੀ ਹਿੱਸੇ ‘ਚ ਦਰਦ
- ਜੀ ਮਚਲਾਉਣਾ ਅਤੇ ਉਲਟੀਆਂ ਆਉਣੀਆਂ
- ਗਲਾ ਸੁੱਕਣਾ
- ਖੱਟੇ ਡਕਾਰ ਆਉਣੇ
- ਪੇਟ ‘ਚ ਭਾਰੀਪਨ ਅਤੇ ਕਬਜ਼
- ਬੇਚੈਨੀ ਅਤੇ ਸਾਹ ਲੈਣ ‘ਚ ਤਕਲੀਫ
ਕੀ ਹਨ ਕਾਰਨ ?
- ਨਾਸ਼ਤਾ ਨਾ ਕਰਨਾ, ਲੰਬੇ ਸਮੇਂ ਤਕ ਖ਼ਾਲੀ ਪੇਟ ਰਹਿਣਾ ਜਾਂ ਓਵਰ ਡਾਇਟਿੰਗ
- ਚਾਵਲ, ਘੀ-ਤੇਲ, ਮੈਦਾ ਅਤੇ ਮਿਰਚ-ਮਸਾਲੇ ਦਾ ਵੱਧ ਪ੍ਰਯੋਗ ਕਰਨਾ
- ਜ਼ਿਆਦਾ ਮਾਨਸਿਕ ਤਣਾਅ ਅਤੇ ਗੁੱਸੇ ਕਾਰਨ ਅੰਤੜੀਆਂ ‘ਚ ਵੱਧ ਮਾਤਰਾ ‘ਚ ਐਸਿਡ ਦਾ ਡਿਸਚਾਰਜ
- ਚਾਹ, ਕਾਫੀ, ਅਲਕੋਹਲ ਅਤੇ ਸਿਗਰੇਟ ਦਾ ਵੱਧ ਮਾਤਰਾ ‘ਚ ਸੇਵਨ
- ਭੋਜਨ ਚੰਗੀ ਤਰ੍ਹਾਂ ਚਬਾ ਕੇ ਨਾ ਖਾਣਾ
- ਖਾਣ-ਪੀਣ ਦੀ ਅਨਿਯਮਿਤ ਆਦਤ ਅਤੇ ਸਹੀ ਨੀਂਦ ਨਾ ਲੈਣਾ
- ਐਕਸਰਸਾਈਜ ਅਤੇ ਸਰੀਰਕ ਗਤੀਵਿਧੀਆਂ ‘ਚ ਕਮੀ
- ਦਰਦ ਨਿਵਾਰਕ ਦਵਾਈਆਂ ਦਾ ਲਗਾਤਾਰ ਅਤੇ ਵੱਧ ਮਾਤਰਾ ‘ਚ ਸੇਵਨ
ਐਸੀਡਿਟੀ ਲਈ ਘਰੇਲੂ ਨੁਸਖ਼ੇ
ਜੇਕਰ ਤੁਸੀਂ ਲਗਾਤਾਰ ਬੈਠ ਕੇ ਕੰਮ ਕਰਨਾ ਹੈ ਤਾਂ ਹਰ ਦੋ-ਤਿੰਨ ਘੰਟਿਆਂ ਵਿਚਕਾਰ ਆਪਣੀ ਸੀਟ ਤੋਂ ਉੱਠ ਕੇ 5 ਮਿੰਟ ਲਈ ਟਹਿਲੋ। ਜਦੋਂ ਵੀ ਹੋਵੇ ਪੈਦਲ ਚੱਲਣ ਦੀ ਕੋਸ਼ਿਸ਼ ਕਰੋ। ਲਿਫਟ ਦੀ ਥਾਂ ਪੌੜੀਆਂ ਦਾ ਪ੍ਰਯੋਗ ਕਰੋ।
ਜੇਕਰ ਫੀਲਡ ਜਾਬ ਹੋਵੇ ਤਾਂ ਫਲ਼, ਬਿਸਕੁੱਟ, ਸੈਂਡਵਿਚ ਅਤੇ ਜੂਸ ਵਰਗੀਆਂ ਚੀਜ਼ਾਂ ਹਮੇਸ਼ਾ ਆਪਣੇ ਨਾਲ ਰੱਖੋ, ਤਾਂਕਿ ਜੇਕਰ ਕਰਦੇ ਲੰਚ ਦਾ ਸਮਾਂ ਨਾ ਹੋਵੇ ਤਾਂ ਬਾਹਰ ਦੀਆਂ ਹਾਨੀਕਾਰਕ ਚੀਜ਼ਾਂ ਨਾ ਖਾਣੀਆਂ ਪੈਣ। ਆਪਣੇ ਭੋਜਨ ‘ਚ ਤਰਲ ਪਦਾਰਥਾਂ ਜਿਵੇਂ ਜੂਸ, ਸੂਪ, ਲੱਸੀ ਵਰਗੀਆਂ ਚੀਜ਼ਾਂ ਦੀ ਮਾਤਰਾ ਵਧਾਓ।
ਇਕ ਹੀ ਵਾਰ ਜ਼ਿਆਦਾ ਖਾਣਾ ਖਾਣ ਦੀ ਥਾਂ ਹਰ ਦੋ ਘੰਟਿਆਂ ਵਿਚਕਾਰ ਥੋੜ੍ਹਾ-ਥੋੜ੍ਹਾ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਖਾਓ। ਆਮ ਤੌਰ ‘ਤੇ ਇਸ ਦੌਰਾਨ ਡਾਕਟਰ ਐਸੀਡਿਟੀ ਦੂਰ ਰਰਨ ਦੀਆਂ ਦਵਾਈਆਂ ਵੀ ਦਿੰਦੇ ਹਨ। ਅਜਿਹੀਆਂ ਦਵਾਈਆਂ ਦਾ ਨਿਯਮਿਤ ਰੂਪ ਨਾਲ ਸੇਵਨ ਕਰਨਾ ਚਾਹੀਦਾ ਹੈ।