The Education Minister will : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਫੇਸਬੁੱਕ ‘ਤੇ ਲਾਈਨ ਹੋ ਕੇ ਅਧਿਆਪਕ, ਮਾਪੇ ਤੇ ਵਿਦਿਆਰਥੀਆਂ ਦੇ ਸਵਾਲਾਂਦਾ ਜਵਾਬ ਦੇਣਗੇ। ਉਹ ਬੁੱਧਵਾਰ ਸ਼ਾਮ ਨੂੰ 4 ਵਜੇ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਲੌਕਡਾਊਨ ਕਾਰਨ ਸਕੂਲ ਬੰਦ ਹਨ ਪਰ ਪਿਛਲੇ ਦਿਨੀਂ ਸਿੱਖਿਆ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਕੂਲ ਸੰਚਾਲਕ ਵਿਦਿਆਰਥੀਆਂ ਤੋਂ ਟਿਊਸ਼ਨ ਫੀਸ ਵਸੂਲਣਗੇ ਪਰ ਮਾਪੇ ਤੇ ਵਿਦਿਆਰਥੀ ਇਸ ਗੱਲ ਤੋਂ ਖੁਸ਼ ਨਹੀਂ ਹਨ ਕਿਉਂਕਿ ਟਿਊਸ਼ਨ ਫੀਸ ਬਹੁਤ ਵਧ ਹੈ ਤੇ ਇਸ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕਮਾਈ ਦਾ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਉਨ੍ਹਾਂ ਲਈ ਇਹ ਫੀਸ ਭਰਨਾ ਇਕ ਚੁਣੌਤੀ ਹੈ। ਇਸ ਨਾਲ ਜੁੜੇ ਸਵਾਲਾਂ ਦੇ ਜਵਾਬ ਵਿਜੈ ਇੰਦਰ ਸਿੰਗਲਾ ਦੇਣਗੇ।
ਜਦੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਫੇਸਬੁੱਕ ‘ਤੇ ਲਾਈਵ ਹੋਣ ਦੀ ਪੋਸਟ ਅਪਲੋਡ ਕੀਤੀ ਤਾਂ ਸਿਰਫ 3 ਘੰਟਿਆਂ ਦੇ ਅੰਦਰ ਹੀ 500 ਤੋਂ ਵਧ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਸਵਾਲ ਸਕੂਲੀ ਫੀਸਾਂ ਨੂੰ ਲੈ ਕੇ ਹਨ। ਇਕ ਪਾਸੇ ਜਿਥੇ ਮਾਪੇ ਸਕੂਲੀ ਫੀਸ ਦੇਣ ਨੂੰ ਤਿਆਰ ਨਹੀਂ ਹਨ ਦੂਜੇ ਪਾਸੇ ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਜੇਕਰ ਮਾਪੇ ਸਕੂਲ ਦੀ ਫੀਸ ਨਹੀਂ ਭਰਨਗੇ ਤਾਂ ਉਹ ਅਧਿਆਪਕਾਂ ਨੂੰ ਤਨਖਾਹ ਕਿਸ ਤਰ੍ਹਾਂ ਦੇਣਗੇ। ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਨੂੰ ਟਿਊਸ਼ਨ ਫੀਸ ਦੇ ਮਾਮਲੇ ‘ਚ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ ਟਿਊਸ਼ਨ ਫੀਸ ਲੈ ਕੇ ਉਹ ਸਾਰੇ ਅਧਿਆਪਕਾਂ ਦੀਆਂ ਤਨਖਾਹਾਂ ਨਹੀਂ ਦੇ ਸਕਦੇ.
ਦੂਜਾ ਮੁੱਦਾ ਜਿਹੜਾ ਸਿੱਖਿਆ ਮੰਤਰੀ ਦੇ ਸਵਾਲਾਂ ‘ਚ ਸਾਹਮਣੇ ਆਇਆ ਉਹ ਸੀ ਕਿ ਸਕੂਲਾਂ ਲਈ ਟਰਾਂਸਪੋਰਟ ਚਲਾਉਣ ਵਾਲੇ ਡਰਾਈਵਰ ਤੇ ਕੰਡਕਟਰਾਂ ਦੀਆਂ ਤਨਖਾਹਾਂ ਬਿਨਾਂ ਚਾਰਜਿਸ ਲਏ ਉਹ ਕਿਸ ਤਰ੍ਹਾਂ ਦੇ ਸਕਣਗੇ। ਇਨ੍ਹਾਂ ਵਿਚੋਂ ਇਲਾਵਾ ਸਕੂਲ ਪ੍ਰਬੰਧਕਾਂ ਵਲੋਂ ਸਕੂਲੀ ਟਰਾਂਸਪੋਰਟ ਲਈ ਜਿਹੜਾ ਕਰਜ਼ਾ ਲਿਆ ਗਿਆ ਹੈ ਉਸ ਦਾ ਭੁਗਤਾਨ ਕਿਸ ਤਰ੍ਹਾਂ ਹੋਵੇਗਾ ਕਿਉਂਕਿ ਲੌਕਡਾਊਨ ਦਰਮਿਆਨ ਉਨ੍ਹਾਂ ਨੂੰ ਵੀ ਕਿਤਿਓਂ ਆਮਦਨ ਦਾ ਸਾਧਨ ਨਹੀਂ ਹੋਇਆ ਤੇ ਉਨ੍ਹਾਂ ਨੂੰ ਵੀ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ।