Twitter reaction manisha actress:ਭਾਰਤ ਅਤੇ ਨੇਪਾਲ ਦੇ ਵਿੱਚ ਲਿੰਪਿਯਾਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਲੈ ਕੇ ਵਿਵਾਦ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ।ਨੇਪਾਲ ਨੇ ਇੱਕ ਨਵਾਂ ਨਕਸ਼ਾ ਜਾਰੀ ਕਰਕੇ ਇਸ ਵਿੱਚ ਦੋ ਖੇਤਰਾਂ ਨੂੰ ਆਪਣੇ ਨਕਸ਼ੇ ਵਿੱਚ ਦਿਖਾਇਆ ਗਿਆ।ਇਸ ਤੋਂ ਬਾਅਦ ਨੇਪਾਲੀ ਮੂਲ ਦੀ ਬਾਲੀਵੁਡ ਅਦਾਕਾਰਾ ਮਨੀਸ਼ਾ ਕੋਈਰਾਲਾ ਨੇ ਨੇਪਾਲ ਸਰਕਾਰ ਦੇ ਇਸ ਕਦਮ ਦਾ ਸਮਰਥਨ ਕਰਦੇ ਹੋਏ ਇੱਕ ਹੋਰ ਟਵੀਟ ਕਰ ਦਿੱਤਾ।ਮਨੀਸ਼ਾ ਦਾ ਇਹ ਟਵੀਟ ਉਨ੍ਹਾਂ ਦੇ ਜਿਆਦਾਤਰ ਫੈਨਜ਼ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਟਵਿੱਟਰ ਤੇ ਜੰਮ ਕੇ ਕਮੈਂਟ ਕੀਤੇ। ਮਨੀਸ਼ਾ ਨੇ ਆਪਣੇ ਟਵੀਟ ਵਿੱਚ ਨੇਪਾਲੀ ਸਰਕਾਰ ਨੂੰ ਧੰਨਵਾਦ ਦਿੱਤਾ ਸੀ ਨਾਲ ਹੀ ਭਾਰਤ, ਨੇਪਾਲ ਅਤੇ ਚੀਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹ ਸਾਰੇ ਮਹਾਨ ਦੇਸ਼ਾਂ ਦੇ ਵਿੱਚ ਸਾਂਤੀਪੂਰਨ ਅਤੇ ਸਨਮਾਣਜਨਕ ਗੱਲਬਾਤ ਦੀ ਉਮੀਦ ਕਰਦੀ ਹਾਂ। ਇਸ ਤੋਂ ਬਾਅਦ ਮਨੀਸ਼ਾ ਦੇ ਇਸ ਟਵੀਟ ਦੇ ਜਵਾਬ ਵਿੱਚ ਟਵਿੱਟਰ ਤੇ ਕਮੈਂਟਜ਼ ਦੀ ਵਰਖਾ ਹੋਣ ਲੱਗ ਪਈ।
ਉਂਝ ਤਾਂ ਅੱਜਕੱਲ ਟਵਿੱਟਰ ਤੇ ਟ੍ਰੋਲ ਕਰਨਾ ਆਮ ਗੱਲ ਹੋ ਚਲੀ ਹੈ ਪਰ ਮਨੀਸ਼ਾ ਤੋਂ ਅਸਹਿਮਤ ਲੋਕਾਂ ਨੇ ਥੋੜਾ ਸਜੰਮ ਦਿਖਾਉਂਦੇ ਹੋਏ ਇਹ ਹੀ ਕਿਹਾ ਕਿ ਨੇਪਾਲ ਨੂੰ ਚੀਨ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।ਨਹੀਂ ਤਾਂ ਨੇਪਾਲ ਦਾ ਵੀ ਹਾਲ ਤਿੱਬਤ ਵਰਗਾ ਨਾ ਹੋ ਜਾਵੇ। ਇੱਕ ਟਵਿੱਟਰ ਯੂਜ਼ਰ ਨੇ ਲਿਖਿਆ-ਤੁਸੀਂ ਆਪਣੀ ਥਾਂ ਤੇ ਸਹੀ ਹੋ, ਅਸੀਂ ਹੀ ਮਹਾਨ ਬਣਨ ਨਿਕਲ ਜਾਂਦੇ ਹਾਂ, ਹੁਣ ਅਸੀਂ ਭਾਰਤੀ ਵੀ ਤੁਹਾਡੀ ਤਰ੍ਹਾਂ ਸੋਚਾਂਗੇ। ਨੇਪਾਲ ਦੇ ਇਸ ਕਦਮ ਨੂੰ ਨਾ ਪਸੰਦ ਕਰਨ ਵਾਲੇ ਇੱਕ ਦੂਜੇ ਸ਼ਖਸ ਨੇ ਥੋੜਾ ਤਿੱਖਾ ਟਵੀਟ ਕੀਤਾ’ ਨੇਪਾਲ ਹਮੇਸ਼ਾ ਤੋਂ ਭਾਰਤ ਵਿਰੋਧੀ ਰਿਹਾ ਹੈ ਉਸਦੀਆਂ ਨਜ਼ਰਾਂ ਹਮੇਸ਼ਾ ਭਾਰਤ ਦੀ ਧਰਤੀ ਤੇ ਰਹੀਆਂ ਹਨ।
ਲਿਪੁਲੇਖ ਵਰਗੇ ਭਾਰਤ ਦੇ ਅਲੱਗ ਅੰਗ ਤੇ ਜਬਰਦਸਤੀ ਦਾਅਵਾ ਨੇਪਾਲ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਚੀਨ ਤੋਂ ਸਾਵਧਾਨ ਰਹਿਣ ਨੂੰ ਕਿਹਾ-ਇੱਕ ਸ਼ਖਸ ਨੇ ਅਗਰੇਜੀ ਵਿੱਚ ਟਵੀਟ ਕਰਦੇ ਹੋਰਏ ਲਿਖਿਆ ਹੈ’ ਨੇਪਾਲ ਨੂੰ ਨਵਾਂ ਦੋਸਤ ਮੁਬਾਰਕ ਹੋ ਭੁੱਲਣਾ। ਕਦੇ ਉਹ ਦੋਸਤ ਸੀ ਪਰ ਉਨ੍ਹਾਂ ਦੇ ਨਾਲ ਧੌਖਾ ਹੋਇਆ। ਨੇਪਾਲ ਦੇ ਨਾਲ ਵੀ ਇੰਝ ਹੀ ਹੋਣਾ ਚਾਹੀਦਾ ਹੈ, ਪਹਿਲਾਂ ਮਾਊਂਟ ਐਵਰੈਸਟ ਜਾਵੇਗਾ , ਉਸ ਤੋਂ ਬਾਅਦ ਕੁੱਝ ਹੋਰ ਖੇਤਰ ਵੀ।ਉਦੋਂ ਅਹਿਸਾਸ ਹੋਵੇਗਾ ਕਿ ਭਾਰਤ ਨੂੰ ਨੇਪਾਲ ਨੂੰ ਭੁੱਲ ਕੇ ਉਸ ਨੂੰ ਮੱਹਤਤਾ ਦੇਣੀ ਬੰਦ ਕਰ ਦੇਣੀ ਚਾਹੀਦੀ।
ਕੁੱਝ ਸਮਰਥਨ ਵਿੱਚ ਆਏ-ਹਾਲਾਂਕਿ ਕੁੱਝ ਲੋਕਾਂ ਨੇ ਮਨੀਸ਼ਾ ਦੇ ਇਸ ਟਵੀਟ ਦੇ ਸਮਰਥਨ ਵਿੱਚ ਲਿਖਿਆ; ਇੱਕ ਯੂਜਰ ਨੇ ਲਿਖਿਆ ‘ ਨੇਪਾਲ ਸਾਡਾ ਭਰਾ ਹੈ, ਸਾਨੂੰ ਆਪਣੇ ਭਰਾ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇੱਕ ਨੇ ਲਿਖਿਆ ਸੱਚ ਹੈ ਨੇਪਾਲ ਭਾਰਤ ਦੇ ਲਈ ਸਰਵਸ਼੍ਰੇਸ਼ਠ ਅਤੇ ਭਾਰਤ ਨੇਪਾਲ ਦੇ ਲਈ।ਇਸ ਰਿਸ਼ਤੇ ਨੂੰ ਹੋਰ ਮਜਬੂਤ ਹੋਣਾ ਚਾਹੀਦਾ।
ਕੀ ਹੈ ਵਿਵਾਦ-ਅੱਜ ਦੇ ਵਿਵਾਦ ਦੀ ਸ਼ੁਰੂਆਤ 1816 ਵਿੱਣ ਹੋਈ ਸੀ ਉਦੋਂ ਬ੍ਰਿਟਿਸ਼ ਦੇ ਹੱਥਾਂ ਨੇਪਾਲ ਦੇ ਰਾਜਾ ਕਈ ਇਲਾਕੇ ਹਾਰ ਗਏ ਸਨ ਜਿਸ ਵਿੱਚ ਲਿਪੁਲੇਖ ਅਤੇ ਕਾਲਾਪਾਣੀ ਸ਼ਾਮਿਲ ਹੈ।ਇਸਦਾ ਸਾਰਾ ਹਾਲ ਸੁਗੌਲੀ ਦੀ ਸੰਧੀ ਵਿੱਚ ਮਿਲਦਾ ਹੈ, ਦੋਵੇਂ ਦੇਸ਼ ਆਪਸੀ ਗੱਲਬਾਤ ਨਾਲ ਸੀਮਾ ਵਿਵਾਦ ਦਾ ਹਲ ਕੱਢਣ ਦੀ ਗੱਲ ਕਰਦੇ ਆਏ ਹਨ ਪਰ ਹੁਣ ਨੇਪਾਲ ਦੇ ਰੁਖ ਵਿੱਚ ਬਦਲਾਅ ਸਾਫ ਦੱਸ ਰਿਹਾ ਹੈ ਕਿ ਚੀਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਨੇਪਾਲ ਨੇ ਹੁਣ ਚਾਂਗਰੂ ਵਿੱਚ ਕਾਲਾਪਾਣੀ ਦੇ ਨੇੜੇ ਆਰਮਡ ਪੁਲਿਸ ਫੋਰਸ ਦਾ ਆਊਟਪੋਸਟ ਬਣਾਇਆ ਹੈ।