actor role mahabharat sudama:ਲਾਕਡਾਊਨ ਦੇ ਦੌਰਾਨ ਮਹਾਭਾਰਤ ਇੱਕ ਵਾਰ ਫਿਰ ਖਾਸਾ ਚਰਚਾ ਵਿੱਚ ਰਿਹਾ।ਇਸ ਧਾਰਮਿਕ ਸੀਰੀਅਲ ਦੇ ਪ੍ਰਸਾਰਣ ਨੇ ਲੋਕਾਂ ਦੇ ਦਿਲਾਂ ਵਿੱਚ ਪੁਰਾਣੀਆਂ ਯਾਦਾਂ ਤਾਜਾ ਕਰ ਦਿੱਤੀਆਂ ਹਨ।ਉੱਥੇ ਹੀ ਇਸ ਵਿੱਚ ਕਿਰਦਾਰ ਨਿਭਾਉਣ ਵਾਲੇ ਅਦਾਕਰਾ ਅਦਾਕਾਰਾ ਵੀ ਇੱਕਾ ਇੱਕ ਚਰਚਾ ਵਿੱਚ ਆ ਗਏ। ਪਰ ਕੁੱਝ ਅਜਿਹੇ ਕਲਾਕਾਰ ਵੀ ਹਨ ਕਿ ਜਿਨ੍ਹਾਂ ਦੇ ਬਾਰਟ ਕੋਈ ਖਾਸ ਚਰਚਾ ਨਹੀਂ ਹੋਈ ਬਲਕਿ ਉਂਝ ਕਹੋ ਕਿ ਜਿਆਦਾਤਰ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਭਾਰਤ ਵਿੱਚ ਕੋਈ ਕਿਰਦਾਰ ਨਿਭਾਇਆ ਸੀ। ਅਜਿਹਾ ਹੀ ਇੱਕ ਕਲਾਕਾਰ ਹੈ ਸੁਮੀਤ ਰਾਘਵਨ, ਸਾਰਾਭਾਈ ਵਰਸੇਸ ਸਾਰਾਭਾਈ ਦੇ ਲਈ ਮਸ਼ਹੂਰ ਅਦਾਕਾਰ ਸੁਮੀਤ ਰਾਘਵਨ ਨੇ ਬੀਆਰ ਚੋਪੜਾ ਦੀ ਮਹਾਭਾਰਤ ਵਿੱਚ ਮੱਹਤਵਪੂਰਨ ਭੂਮਿਕਾ ਨਿਭਾਈ ਸੀ।
ਸੁਮੀਤ ਨੇ ਸ਼ੋਅ ਵਿੱਚ ਇੱਕ ਨੌਜਵਾਨ ਸੁਦਾਮਾ ਦਾ ਰੋਲ ਕੀਤਾ ਸੀ। ਕਿਉਂਕਿ ਸ਼ੋਅ ਫਿਰ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋ ਗਿਆ ਇਸ ਲਈ ਸੁਮੀਤ ਨੇ ਕਿਹਾ ਕਿ ਉਹ ਸਵਾਲਾਂ ਨਾਲ ਘਿਰ ਗਏ ਸਨ ਕਿਉਂਕਿ ਕਿ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਸੁਦਾਮਾ ਦੇ ਰੂਮ ਵਿੱਚ ਦੇਖ ਕੇ ਅਨੁਮਾਨ ਲਗਾ ਲਿਆ ਸੀ। ਅਦਾਕਾਰ ਨੇ ਕਿਹਾ ਕਿ ਇੱਕ ਵਾਰ ਇਹ ਐਪੀਸੋਡ ਪ੍ਰਸਾਰਿਤ ਹੋਣ ਤੋਂ ਬਾਅਦ ਮੇਰੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਝੜੀ ਲੱਗ ਗਈ।
ਲੋਕ ਐਪੀਸੋਡ ਦੇ ਸਕ੍ਰੀਨਸ਼ਾਟ ਲੈਕੇ ਮੈਨੂੰ ਟੈਗ ਕਰ ਰਹੇ ਸਨ ਅਤੇ ਪੁੱਛ ਰਹੇ ਸਨ।ਕੀ ਇਹ ਤੁਸੀਂ ਹੋ? ਕੁੱਝ ਨੇ ਕਿਹਾ ਕਿ ਸਾਨੂੰ ਕਦੇ ਨਹੀਂ ਪਤਾ ਸੀ ਕਿ ਤੁਸੀਂ ਇਸ ਮਹਾਕਾਵਿਆ ਦਾ ਹਿੱਸਾ ਸੀ। ਮੈਨੂੰ ਖੁਸ਼ੀ ਹੈ ਕਿ ਮੈਨੂਂੰ ਅਜਿਹੇ ਮਹਾਨ ਅਦਾਕਾਰਾਂ ਦੇ ਨਾਲ ਕੰਮ ਕਰਨ ਅਤੇ ਮਹਾਭਾਰਤ ਵਰਗੇ ਕਲਾਸਿਕਲ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਦੱਸ ਦੇਈਏ ਕਿ ਮਹਾਭਾਰਤ 80 -90 ਦੇ ਦਹਾਕੇ ਵਿਚੱ ਬਹੁਤ ਵੱਡਾ ਹਿੱਟ ਸੀ ਅਤੇ ਹੁਣ 2020 ਵਿੱਚ ਓਨਾ ਹੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਦੂਰਦਰਸ਼ਨ ਤੇ ਪ੍ਰਸਾਰਿਤ ਹੋਇਆ ਅਤੇ ਰਾਮਾਇਣ ਤੋਂ ਬਾਅਦ ਸਭ ਤੋਂ ਜਿਆਦਾ ਦੇਖੇ ਜਾਣ ਵਾਲਾ ਸ਼ੋਅ ਵਿੱਚੋਂ ਇੱਕ ਹੈ। ਦੱਸ ਦੇਈਏ ਕਿ ਸੁਮਿਤ ਟੀਵੀ ਅਤੇ ਮਰਾਠੀ ਇੰਡਸਟਰੀ ਦਾ ਇੱਕ ਪ੍ਰਸਿੱਧ ਚਿਹਰਾ ਹੈ। ਮਹਾਭਾਰਤ ਵਿੱਚ ਭੀਸ਼ਮ ਦੇ ਰੂਪ ਵਿੱਚ ਮੁਕੇਸ਼ ਖੰਨਾ, ਕਰਣ ਦੇ ਰੂਪ ਵਿੱਚ ਪੰਕਜ ਧੀਰ, ਯੁਧੀਸ਼ਟਰ ਦੇ ਰੂਪ ਵਿੱਚ ਗਜੇਂਦਰ ਚੌਹਾਨ, ਅਰਜੁਨ ਦੇ ਰੂਪ ਵਿੱਚ ਅਰਜੁਨ, ਦ੍ਰੋਪਦੀ ਦੇ ਰੂਪ ਵਿੱਚ ਰੂਪਾ ਗਾਂਗੁਲੀ , ਦੁਰਿਓਦਨ ਦੇ ਰੂਪ ਵਿੱਚ ਪੁਨੀਤ ਇੱਸਰ ਅਤੇ ਕ੍ਰਿਸ਼ਣ ਦੇ ਰੂਪ ਵਿੱਚ ਨੀਤੀਸ਼ ਭਾਰਦਵਾਜ ਸੀ।