Ashwagandha Covid 19: ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ‘ਚ ਫੈਲੀ ਮਹਾਂਮਾਰੀ ਦਾ ਇਲਾਜ਼ ਲੱਭਣ ਵਿਚ ਲੱਗੇ ਹੋਏ ਹਨ। ਇਸ ਦੇ ਵੈਕਸੀਨ ਬਾਰੇ ਖੋਜ ਅਤੇ ਕਲੀਨਿਕਲ ਟ੍ਰਿਅਲ ਦੇ ਵੀ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪਹਿਲਾਂ ਤੋਂ ਉਪਲਬਧ ਦਵਾਈਆਂ ਅਤੇ ਔਸ਼ਧੀਆਂ ਵਿੱਚ ਵੀ ਇਸ ਦੇ ਇਲਾਜ ਦੀ ਸੰਭਾਵਨਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਔਸ਼ਧੀ ਅਸ਼ਵਗੰਧਾ ਕੋਰੋਨਾ ਵਾਇਰਸ ਸੰਕ੍ਰਮਣ ਦੇ ਵਿਰੁੱਧ ਕਾਰਗਾਰ ਸਾਬਤ ਹੋ ਸਕਦਾ ਹੈ। ਆਈਆਈਟੀ ਦਿੱਲੀ ਅਤੇ ਜਾਪਾਨ ਸਥਿਤ ਇਕ ਤਕਨਾਲੋਜੀ ਸੰਸਥਾ ਦੀ ਖੋਜ ਨੇ ਪਾਇਆ ਹੈ ਕਿ ਅਸ਼ਵਗੰਧਾ ਕੋਵਿਡ-19 ਸੰਕ੍ਰਮਣ ਦੇ ਵਿਰੁੱਧ ਇਲਾਜ ਦੇ ਨਾਲ-ਨਾਲ ਇਸ ਦੀ ਰੋਕਥਾਮ ਕਰਨ ਵਾਲੀ ਪ੍ਰਭਾਵਸ਼ਾਲੀ ਔਸ਼ਧੀ ਸਾਬਤ ਹੋ ਸਕਦੀ ਹੈ।
ਖੋਜਕਰਤਾਵਾਂ ਦੇ ਅਨੁਸਾਰ ਅਸ਼ਵਗੰਧਾ ਅਤੇ ਪ੍ਰੋਪੋਲਿਸ ਯਾਨਿ ਮਧੂ ਮੱਖੀ ਦੇ ਛੱਤੇ ਅੰਦਰ ਪਾਏ ਜਾਣ ਵਾਲੇ ਮੋਮੀ ਗੁੰਦ ਦੇ ਕੁਦਰਤੀ ਮਿਸ਼ਰਣ ‘ਚ ਕੋਵਿਡ -19 ਦੀ ਰੋਕਥਾਮ ਕਰਨ ਵਾਲੀ ਔਸ਼ਧੀ ਬਣਾਉਣ ਦੀ ਸੰਭਾਵਨਾ ਹੈ। ਆਈਆਈਟੀ ਦਿੱਲੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਦੇ ਅਨੁਸਾਰ ਖੋਜ ਟੀਮ ਵਿੱਚ ਸ਼ਾਮਲ ਵਿਗਿਆਨੀਆਂ ਨੇ ਖੋਜ ਵਿੱਚ ਵੱਡੀ ਸੰਭਾਵਨਾ ਵੇਖੀ ਹੈ। ਵਿਗਿਆਨੀਆਂ ਨੇ ਵਾਇਰਸ ਦੀ ਪ੍ਰਤਿਕੀਤੀ ਬਣਾਉਣ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੁੱਖ ਸਾਰਸ-ਕੋਵਿਡ -2 ਐਨਜ਼ਾਈਮ ਨੂੰ ਖੋਜ ਦਾ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਖੋਜ ਨਤੀਜੇ ਐਂਟੀ-ਕੋਵਿਡ-19 ਦਵਾਈਆਂ ਦੀ ਜਾਂਚ ਲਈ ਲੋੜੀਂਦੇ ਸਮੇਂ ਅਤੇ ਕੀਮਤ ਦੀ ਬਚਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਕੋਰੋਨਾ ਮਹਾਂਮਾਰੀ ਦੇ ਪ੍ਰਬੰਧਨ ਵਿਚ ਮਹੱਤਵਪੂਰਣ ਸਿੱਧ ਹੋ ਸਕਦੇ ਹਨ।
ਵਿਗਿਆਨੀਆਂ ਨੂੰ ਪ੍ਰਯੋਗਸ਼ਾਲਾ ਵਿੱਚ ਅਸ਼ਵਗੰਧਾ ਅਤੇ ਪ੍ਰੋਪੋਲਿਸ ਦੇ ਹੋਰ ਕਲੀਨਿਕਲ ਪ੍ਰੀਖਣ ਕਰਨ ਦੀ ਜ਼ਰੂਰਤ ਹੈ। ਮੁਖੀ ਦੇ ਅਨੁਸਾਰ ਦਵਾਈ ਨੂੰ ਵਿਕਸਤ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਸ਼ਵਗੰਧਾ ਅਤੇ ਪ੍ਰੋਪੋਲਿਸ ਮੌਜੂਦਾ ਸਥਿਤੀ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ। ਇਹ ਖੋਜ ਜਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਇੰਡਸਟ੍ਰੀਅਲ ਸਾਇੰਸ ਐਂਡ ਟੈਕਨੋਲੋਜੀ (ਏਆਈਐਸਟੀ) ਨੇ ਆਈਆਈਟੀ ਦਿੱਲੀ ਨਾਲ ਕੀਤੀ ਸੀ। ਆਯੁਸ਼ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਹੋਰ ਦਵਾਈਆਂ ਦੇ ਨਾਲ ਅਸ਼ਵਗੰਧਾ ਵਿਚ ਕੋਰੋਨਾ ਦੀ ਰੋਕਥਾਮ ਦੀ ਉਮੀਦ ਨੂੰ ਲੱਭਣ ਲਈ ਪਹਿਲਾਂ ਖੋਜ ਕੀਤੀ ਜਾ ਰਹੀ ਹੈ।