Kidney Liver health tips: ਕੀ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਜਲਣ ਜਾਂ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਹਾਂ ਤਾਂ ਇਹ ਤੁਹਾਡੇ ਕਿਡਨੀ ਵਿਚ ਕਿਸੇ ਕਿਸਮ ਦੀ ਖਰਾਬੀ ਯਾਨਿ ਕਿਡਨੀ ਦੀ ਸਿਹਤ ਵਿਚ ਗੜਬੜੀ ਦੇ ਸੰਕੇਤ ਹੋ ਸਕਦੇ ਹਨ। ਯੂਟੀਆਈ ਯਾਨਿ ਪਿਸ਼ਾਬ ਨਾਲੀ ਇੰਫੈਕਸ਼ਨ ਕਿਡਨੀ ‘ਚ ਪੱਥਰੀ ਜਾਂ ਗੁਰਦੇ ਨਾਲ ਸਬੰਧਤ ਕੋਈ ਬਿਮਾਰੀ ਹੋ ਸਕਦੀ ਹੈ। ਜੇ ਕਿਡਨੀ ਦੀ ਸਿਹਤ ਵਿਚ ਕੋਈ ਗੜਬੜ ਹੈ। ਕਿਸੇ ਵੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨ ਤੋਂ ਪਹਿਲਾਂ ਤੁਹਾਨੂੰ ਜਾਗਰੁਕ ਹੋਣ ਦੀ ਜ਼ਰੂਰਤ ਹੈ। ਇੱਥੇ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਹਨ ਜੋ ਕਿਡਨੀ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕਿਡਨੀ ਅਤੇ ਲੀਵਰ ਨੂੰ ਸਿਹਤਮੰਦ ਰੱਖਣ ਦੇ ਤਰੀਕੇ ਦੱਸਾਂਗੇ।
ਤ੍ਰਿਫਲਾ: ਤ੍ਰਿਫਲਾ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਦਾ ਸੁਮੇਲ ਹੈ ਜੋ ਤੁਹਾਡੇ ਭਾਰ ਨੂੰ ਘਟਾਉਣ ਦੇ ਨਾਲ-ਨਾਲ ਕਿਡਨੀ ਦੇ ਕੁਦਰਤੀ ਕਾਰਜ ਨੂੰ ਬਿਹਤਰ ਬਣਾਉਂਦਾ ਹੈ। ਤ੍ਰਿਫਲਾ ਲੈਣ ਨਾਲ ਕਿਡਨੀ ਅਤੇ ਲੀਵਰ ਮਜ਼ਬੂਤ ਹੁੰਦੇ ਹਨ। ਇਸ ਦਾ ਸੇਵਨ ਸਰੀਰ ਦੇ ਨਿਕਾਸ ਨਾਲ ਜੁੜੇ ਕਾਰਜਾਂ ਦੇ ਪ੍ਰਬੰਧਨ ਵਿਚ ਸਹਾਇਤਾ ਕਰਦਾ ਹੈ।
ਧਨੀਆ: ਭਾਰਤੀ ਰਸੋਈ ਵਿਚ ਮਸਾਲਿਆਂ ਵਜੋਂ ਵਰਤਿਆ ਜਾਂਦਾ ਧਨੀਆ ਕਿਡਨੀ ਦੀਆਂ ਸਮੱਸਿਆਵਾਂ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਧਨੀਆ ਗੁਰਦੇ ਅਤੇ ਬਲੈਡਰ ਦੇ ਕਾਰਜਾਂ ਨੂੰ ਨਿਯਮਤ ਕਰਨ ਵਿੱਚ ਮਦਦਗਾਰ ਹੈ।
ਅਦਰਕ: ਅਦਰਕ ਲੀਵਰ ਅਤੇ ਕਿਡਨੀ ਨੂੰ ਸਾਫ ਕਰਨ ਵਿਚ ਬਹੁਤ ਮਦਦਗਾਰ ਹੈ। ਇਸ ਦੀ ਵਰਤੋਂ ਲੀਵਰ ਅਤੇ ਕਿਡਨੀ ਡੀਟੌਕਸ ਹੋ ਜਾਂਦਾ ਹੈ। ਇਸ ‘ਚ ਮੌਜੂਦ ਐਂਟੀ-ਇੰਫਲਾਮੇਟਰੀ ਗੁਣ ਕਿਡਨੀ ਦੇ ਦਰਦ ਅਤੇ ਸੋਜ਼ ਨੂੰ ਘਟਾਉਂਦੇ ਹਨ ਅਤੇ ਯੂਟੀਆਈ ਇੰਫੈਕਸ਼ਨ ਦੀ ਸਮੱਸਿਆ ਤੋਂ ਬਚਾਉਂਦੇ ਹਨ।
ਚੰਦਨ: ਯੂਟੀਆਈ, ਪੇਸ਼ਾਬ ‘ਚ ਜਲਣ ਅਤੇ ਪੇਸ਼ਾਬ ਕਰਨ ‘ਚ ਸਮੱਸਿਆ ਹੋਣ ‘ਤੇ ਆਯੁਰਵੈਦ ਚੰਦਨ ਨੂੰ ਪੀਣ ਦਾ ਸੁਝਾਅ ਦਿੰਦੇ ਹਨ। ਸ਼ਾਂਤ ਅਤੇ ਸੁਖੀ ਸੁਭਾਅ ਦੇ ਚੰਦਨ ਵਿਚ ਐਂਟੀ-ਮਾਈਕਰੋਬਾਇਲ ਗੁਣ ਵੀ ਹੁੰਦੇ ਹਨ। ਇਹ ਯੂ ਟੀ ਆਈ ਇੰਫੈਕਸ਼ਨ ਦੇ ਇਲਾਜ ਦੌਰਾਨ ਕਿਡਨੀ ਫੰਕਸ਼ਨ ਦੇ ਪ੍ਰਬੰਧਨ ਵਿਚ ਮਦਦਗਾਰ ਹੈ।