Hoshiarpur administration took this : ਲੋਕਡਾਊਨ ਦੇ ਚੱਲਦਿਆਂ ਕਾਮਿਆਂ ਦੀ ਆਰਥਿਕ ਹਾਲਤ ’ਚ ਸੁਧਾਰ ਲਿਆਉਣ ਦੇ ਨਾਲ-ਨਾਲ ਉਦਯੋਗਿਕ ਤੇ ਵਪਾਰਕ ਅਦਾਰਿਆਂ ਵਿਚ ਕਾਮਿਆਂ ਦੀ ਕਮੀ ਪੂਰੀ ਕਰਨ ਦੇ ਮੰਤਵ ਨਾਲ ਹੁਸ਼ਿਆਰਪੁਰ ਪ੍ਰਸ਼ਾਸ਼ਨ ਨੇ ਇਕ ਸ਼ਲਾਘਾਯੋਗ ਪਹਿਲ ਕੀਤੀ ਹੈ, ਜਿਸ ਅਧੀਨ ਘਰ-ਘਰ ਰੋਜ਼ਗਾਰ ਅਭਿਆਨ ਅਧੀਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਰਾਹੀਂ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੁਨਰਵਾਸ ਮਿਸ਼ਨ ਨਾਮ ਤੋਂ ਇਕ ਸ਼ਾਨਦਾਰ ਯਤਨ ਸ਼ੁਰੂ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਵਿੱਚ ਹਰ ਕਾਮਾਂ ਰੋਜ਼ਗਾਰ ਪ੍ਰਾਪਤ ਕਰ ਸਕੇ, ਇਸ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਦੋ ਤਰਾਂ ਦੇ ਲਿੰਕ ਤਿਆਰ ਕੀਤੇ ਗਏ ਹਨ, ਜਿਸ ਵਿੱਚ ਇਕ ਲਿੰਕ ਕਾਮਿਆਂ ਲਈ ਹੈ, ਜੋ ਕਿ ਹਿੰਦੀ ਅਤੇ ਪੰਜਾਬੀ ਵਿੱਚ ਹੈ। ਇਸ ਲਿੰਕ ‘ਤੇ 18 ਤੋਂ 50 ਸਾਲ ਦੀ ਉਮਰ ਦਾ ਕੋਈ ਵੀ ਕਾਮਾ ਅਪਲਾਈ ਕਰ ਸਕਦਾ ਹੈ, ਜਿਸ ਵਿੱਚ ਉਸ ਨੂੰ ਆਪਣਾ ਨਾਮ, ਪਤਾ, ਉਮਰ, ਟੈਲੀਫੋਨ ਨੰਬਰ ਆਦਿ ਦੇਣਾ ਹੋਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੂਸਰਾ ਲਿੰਕ ਉਦਯੋਗਾਂ, ਵਪਾਰਕ ਅਦਾਰਿਆਂ, ਦੁਕਾਨਾਂ, ਸ਼ੋਰੂਮ, ਠੇਕੇਦਾਰਾਂ ਲਈ ਹੋਵੇਗਾ, ਜਿਸ ਵਿੱਚ ਉਹ ਆਪਣੀ ਡਿਮਾਂਡ ਭੇਜ ਸਕਦਾ ਹੈ, ਕਿ ਉਨਾਂ ਨੂੰ ਕਿਸ ਕੈਟਾਗਰੀ ਦੇ ਵਿਅਕਤੀਆਂ ਦੀ ਲੋੜ ਹੈ। ਉਨਾਂ ਕਿਹਾ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਇਸ ਤਰਾਂ ਦੇ ਵੱਖ-ਵੱਖ ਦੋ ਲਿੰਕਾਂ ਦੇ ਮਾਧਿਅਮ ਨਾਲ ਇਕੱਠੀ ਕੀਤੀ ਜਾਣਕਾਰੀ ਦੇ ਹਿਸਾਬ ਨਾਲ ਦੋਨਾਂ ਵਰਗਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਜਾਵੇਗਾ, ਜੋ ਕਿ ਵਿਸ਼ੇਸ਼ ਤੌਰ ‘ਤੇ ਸਾਡੇ ਕਾਮਿਆਂ ਦੀ ਭਲਾਈ ਲਈ ਇਕ ਬੇਹਤਰੀਨ ਯਤਨ ਹੋਵੇਗਾ।
ਡੀਸੀ ਅਪਨੀਤ ਰਿਆਤ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਜਿਥੇ ਕਾਮਿਆਂ ਦੀ ਆਰਥਿਕਤਾ ਵਿੱਚ ਕਮੀ ਆਈ ਹੈ, ਉਥੇ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਕੰਮ ਵੀ ਪ੍ਰਭਾਵਿਤ ਹੋਏ ਹਨ। ਉਨਾਂ ਅਪੀਲ ਕਰਦਿਆਂ ਕਿਹਾ ਕਿ ਰੋਜ਼ਗਾਰ ਪ੍ਰਾਪਤ ਦੇ ਚਾਹਵਾਨ ਕਾਮੇ, ਕਿਰਤੀਆਂ ਤੋਂ ਇਲਾਵਾ ਜਿਨਾਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਨੂੰ ਲੇਬਰ ਅਤੇ ਇਸ ਕੈਟਾਗਰੀ ਦੇ ਲੋਕ ਚਾਹੀਦੇ ਉਹ District Public Relations Office Hoshiarpur ਜਾਂ DBEE Hoshiarpur ਦੇ ਫੇਸਬੁੱਕ ਪੇਜ ‘ਤੇ ਦਿੱਤੇ ਗਏ ਲਿੰਕ ‘ਤੇ ਕਲਿਕ ਕਰਕੇ ਰੋਜਗਾਰ ਪ੍ਰਾਪਤ ਸਬੰਧੀ ਬਿਨੈਪੱਤਰ/ਡਿਮਾਂਡ ਦੇ ਸਕਦੇ ਹਨ। ਇਸ ਸਬੰਧੀ ਉਨਾਂ ਅੱਜ ਮੀਟਿੰਗ ਕਰਕੇ ਜ਼ਿਲੇ ਦੇ ਸਾਰੇ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੁਨਰਵਾਸ ਮਿਸ਼ਨ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ।