Oxford University Covid-19 vaccine: ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਨੂੰ ਕਾਬੂ ਕਰਨ ਲਈ ਦੁਨੀਆ ਭਰ ਵਿੱਚ ਟੀਕਿਆਂ ਦੀ ਖੋਜ ‘ਤੇ ਤੇਜ਼ੀ ਨਾਲ ਕੰਮ ਜਾਰੀ ਹੈ। ਇਸ ਦੌਰਾਨ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕੇ ‘ਤੇ ਸ਼ੁਰੂਆਤੀ ਸਫਲਤਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਮਨੁੱਖੀ ਪੱਧਰ ‘ਤੇ ਟੈਸਟਿੰਗ ਦੇ ਦੂਜੇ ਲੈਵਲ ਵੱਲ ਵੱਧ ਰਹੇ ਹਨ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾ ਦੂਜੇ ਪੜਾਅ ਦੇ ਟੈਸਟ ਲਈ 10,000 ਤੋਂ ਵੱਧ ਲੋਕਾਂ ਦੀ ਭਰਤੀ ਕਰਨਾ ਸ਼ੁਰੂ ਕਰਦੇ ਹੋਏ ਅਗਲੇ ਪੱਧਰ ਵੱਲ ਵੱਧ ਰਹੇ ਹਨ ।
ਦਰਅਸਲ, ਟੀਕੇ ‘ਤੇ ਟੈਸਟਿੰਗ ਦਾ ਪਹਿਲਾ ਪੜਾਅ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ, ਜਿਸ ਵਿੱਚ 1000 ਤੰਦਰੁਸਤ ਬਾਲਗਾਂ ਅਤੇ 55 ਸਾਲ ਤੋਂ ਘੱਟ ਉਮਰ ਦੇ ਵਾਲੰਟੀਅਰਾਂ ‘ਤੇ ਟ੍ਰਾਈਲ ਗਿਆ ਸੀ । ਹੁਣ ਉਨ੍ਹਾਂ ਦੇ ਇਮਿਊਨ ਸਿਸਟਮ ‘ਤੇ ਪੈਣ ਵਾਲੇ ਪ੍ਰਭਾਵ ਨੂੰ ਵੇਖਣ ਲਈ 70 ਸਾਲ ਤੋਂ ਵੱਧ ਅਤੇ 5 ਤੋਂ 12 ਸਾਲ ਦੇ ਬੱਚਿਆਂ ਸਮੇਤ 10,200 ਤੋਂ ਵੱਧ ਲੋਕਾਂ ਨੂੰ ਅਧਿਐਨ ਲਈ ਦਾਖਿਲ ਕੀਤਾ ਜਾਵੇਗਾ । ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਕਿ ChAdOx1 nCoV-19 ਨਾਮਕ ਟੀਕੇ ਨੇ ਬਾਂਦਰਾਂ ਦੇ ਨਾਲ ਛੋਟੇ ਅਧਿਐਨਾਂ ਵਿੱਚ ਕੁਝ ਉਮੀਦ ਭਰੇ ਨਤੀਜੇ ਦਰਸਾਏ ਹਨ।
ਯੂਨੀਵਰਸਿਟੀ ਦੇ ਜੇਨੇਰ ਇੰਸਟੀਚਿਊਟ ਵਿੱਚ ਟੀਕਾ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਕਿਹਾ, “COVID-19 ਟੀਕਾ ਟ੍ਰਾਈਲ ਟੀਮ ChAdOx1 nCoV-19 ਦੀ ਸੁਰੱਖਿਆ ਅਤੇ ਇਮਿਊਨੋਜੇਨੇਸਿਟੀ ਅਤੇ ਟੀਕਾਕਰਣ ਕਾਰਜਕੁਸ਼ਲਤਾ ਦਾ ਮੁਲਾਂਕਣ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ ।
ਉਸਨੇ ਕਿਹਾ ਕਿ ਅਸੀਂ ਪਹਿਲਾਂ ਹੀ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਜੋ ਖੋਜ ਦੇ ਪਹਿਲੇ ਪੜਾਅ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਸਨ, ਅਤੇ ਹੁਣ ਅਸੀਂ ਟੀਕਾਕਰਣ ਜਾਰੀ ਰੱਖਣ ਲਈ ਬਜ਼ੁਰਗ ਉਮਰ ਸਮੂਹਾਂ ਨੂੰ ਸ਼ਾਮਿਲ ਕਰਨ ਦੇ ਯੋਗ ਹੋਵਾਂਗੇ । ਅਸੀਂ ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਅਧਿਐਨ ਦੀਆਂ ਵਧੇਰੇ ਥਾਵਾਂ ਨੂੰ ਵੀ ਸ਼ਾਮਿਲ ਕਰਾਂਗੇ ।