PAU is one of the best agricultural : ਲੁਧਿਆਣਾ ਵਿਖੇ ਸਥਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ ਵਿਚ ਸ਼ਾਮਲ ਕਰ ਲਿਆ ਗਿਆ ਹੈ, ਜੋਕਿ ਬਹੁਤ ਮਾਣ ਵਾਲੀ ਗੱਲ ਹੈ। ਯੂਐਸਨਿਊਜ਼ ਬੈਸਟ ਗਲੋਬਲ ਯੂਨੀਵਰਸਿਟੀ ਰੈਂਕਿੰਗ 2020 ਮੁਤਾਬਕ ਪੀਏਯੂ 192ਵੇਂ ਦਰਜੇ ਨਾਲ ਭਾਰਤ ਦੀ ਇਕੋ-ਇਕ ਖੇਤੀ ਯੂਨੀਵਰਸਿਟੀ ਹੈ, ਜਿਸ ਨੂੰ ਇਸ ਸਰਵੇਅ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਸਰਵੇਖਣ ਵਿਚ 20 ਪੱਮੁੱਖ ਅਕਦਾਮਿਕ ਖੇਤਰਾਂ ਲਈ ਕੀਤੇ ਜਾਂਦੇ ਹਨ, ਜਿਸ ਲਈ ਵੈੱਬ ਆਫ ਸਾਇੰਸ ਦੇ ਪੰਜ ਸਾਲ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਦਰਜਾਬੰਦੀ ਕੀਤੀ ਜਾਂਦੀ ਹੈ। ਇਸ ਸਰਵੇਖਣ ਲਈ 2013-2017 ਦੇ ਅੰਕੜਿਆਂ ਦੇ ਮੱਦੇਨਜ਼ਰ ਵਿਸ਼ਵ ਦੀਆਂ ਯੂਨੀਵਰਸਿਟੀਆਂ ਨੂੰ ਦਰਜੇ ਦਿੱਤੇ ਗਏ ਹਨ।
ਇਥੇ ਤੁਹਾਨੂੰ ਦੱਸ ਦੇਈਏ ਕਿ ਵੈੱਬ ਆਫ ਸਾਇਂਸ ਵੈਬਸਾਈਟ ਆਧਾਰਤ ਖੋਜ ਮੰਤ ਹੈ, ਜੋ ਪੂਰੀ ਦੁਨੀਆ ਵਿਚ ਵਿਗਿਆਨ ਅਤੇ ਸਮਾਜਿਕ ਵਿਗਿਆਨਾਂ, ਆਰਟਸ ਅਤੇ ਹਿਊਮੈਨਿਟੀਜ਼ ਦੇ ਕੇਤਰ ਵਿਚ ਸਭ ਤੋਂ ਵਧੇਰੇ ਪ੍ਰਭਾਵੀ ਅਤੇ ਨਾਮਵਰ 18 ਹਜ਼ਾਰ ਤੋਂ ਵਧੇਰੇ ਖੋਜ ਪੱਤਰਾਂ ਉਪਰ ਆਪਣਾ ਪ੍ਰਭਾਵ ਰਖਦਾ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਪੱਤਰਾਂ ਤੋਂ ਆਉਣ ਵਾਲੇ ਅੰਕੜਿਆੰ ਦੀ ਤਾਜ਼ਾ ਜਾਣਕਾਰੀ ਨੂੰ ਸਰਵੇਖਣ ਹਿੱਤ ਵਰਤਿਆ ਗਿਆ ਹੈ। ਖੇਤੀ ਖੇਤਰ ਦੀ ਦਰਜਾਬੰਦੀ ਲਈ ਬਾਗਬਾਨੀ, ਭੋਜਨ ਵਿਗਿਆਨ, ਪੋਸ਼ਕਤਾ, ਡੇਅਰੀ ਵਿਗਿਆਨ ਅਤੇ ਫਸਲ ਵਿਗਿਆਨ ਵਰਗੇ ਖੇਤਰ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ ਅਤੇ ਸਰਵੋਤਮ ਯੂਨੀਵਰਸਿਟੀਆਂ ਦੀਆਂ ਖੋਜਾਂ ਅਤੇ ਵੱਕਾਰ ਦੇ ਆਧਾਰ ’ਤੇ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ।
ਇਸ ਸਬੰਧੀ ਪੀਏਯੂ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਦਾ ਕਹਿਣਾ ਹੈ ਕਿ 2020 ਲਈ ਹੋ ਰਹੀ ਅਜਿਹੀ ਦਰਜਾਬੰਦੀ ਲਈ ਵੀ ਪੀਏਯੂ ਨੂੰ ਪਹਿਲੀਆਂ 100 ਸੰਸਥਾਵਾਂ ਵਿਚ ਨਾਮਜ਼ਦ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਥੇ ਹੀ ਪੀਏਯੂ ਦੇ ਵਾਈਸ ਚਾਂਸਲ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ਲਈ ਆਪਣੀ ਖੁਸ਼ੀ ਤੇ ਮਾਣ ਦਾ ਇਜ਼ਹਾਰ ਕਰਦਿਆਂ ਸਟਾਫ ਅਤੇ ਵਿਦਿਆਰਥੀਆਂ ਨੂੰ ਸਕਤ ਮਿਹਨਤ ਲਈ ਵਧਾਈ ਦਿੱਤੀ ਤੇ ਕਰਮਚਾਰੀਆਂ ਨੂੰ ਭਵਿੱਖ ਵਿਚ ਵੀ ਖੇਤੀ ਖੇਤਰ ਵਿਚ PAU ਨੂੰ ਹੋਰ ਬੁਲੰਦੀਆਂ ਤੱਕ ਲਿਜਾਉਣ ਲਈ ਇਸੇ ਤਰ੍ਹਾਂ ਹੌਸਲੇ ਤੇ ਸਮਰਪਣ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।