Vaginal Yeast infection: ਔਰਤਾਂ ਦੀ ਵੈਜਾਇਨਲ ਯੀਸਟ ਇਨਫੈਕਸ਼ਨ ਇਕ ਆਮ ਸਮੱਸਿਆ ਹੈ। ਸ਼ਾਇਦ ਜਿਸ ਬਾਰੇ ਉਹ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਪਾਉਂਦੀਆਂ, ਪਰ ਯੀਸਟ ਇਨਫੈਕਸ਼ਨ ਤੁਹਾਨੂੰ ਕਾਫ਼ੀ ਪਰੇਸ਼ਾਨ ਕਰ ਸਕਦੀ ਹੈ। ਯੀਸਟ ਇਨਫੈਕਸ਼ਨ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿਚ ਗਿੱਲੇ-ਕੱਪੜੇ ਤੇ ਗੰਦੇ ਕੱਪੜੇ ਪਾਉਣਾ ਵੀ ਕਾਰਨ ਹੋ ਸਕਦੇ ਹਨ। ਅਜਿਹਾ ਨਹੀਂ ਕਿ ਇਹ ਸਮੱਸਿਆ ਸਿਰਫ਼ ਔਰਤਾਂ ਨੂੰ ਹੁੰਦੀ ਹੈ, ਪੁਰਸ਼ਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
ਯੀਸਟ ਇਨਫੈਕਸ਼ਨ ਦੇ ਲੱਛਣ: ਖੁਜਲੀ ਤੇ ਜਲਨ ਹੋਣਾ। ਇਸ ਤੋਂ ਇਲਾਵਾ ਵ੍ਹਾਈਟ ਡਿਸਚਾਰਜ ਹੁੰਦਾ ਹੈ ਜਿਸ ਵਿਚ ਨਿਯਮਤ ਰੂਪ ਦੇ ਮੁਕਾਬਲੇ ਵ੍ਹਾਈਟ ਡਿਸਚਾਰਜ ਜ਼ਿਆਦਾ ਮੋਟਾ ਹੁੰਦਾ ਹੈ। ਤੁਸੀਂ ਚਕੱਤੇ, ਲਾਲੀਮਾ ਜਾਂ ਸਾੜ ਦੇ ਲੱਛਣ ਵੀ ਦੇਖ ਸਕਦੇ ਹੋ, ਇਸ ਦੇ ਨਾਲ ਹੀ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਅਸੁਵਿਧਾ ਜਾਂ ਦਰਦ ਹੋ ਸਕਦੀ ਹੈ। ਇਹ ਇਕ ਅਜਿਹੀ ਸਮੱਸਿਆ ਹੈ ਜਿਸ ਬਾਰੇ ਤੁਸੀਂ ਗੱਲ ਕਰਨ ਤੋਂ ਝਿਜਕਦੇ ਜਾਂ ਸ਼ਰਮਾਉਂਦੇ ਹੋ। ਅਜਿਹੇ ਵਿਚ ਆਓ ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਆਸਾਨ ਘਰੇਲੂ ਉਪਾਅ ਅਸੀਂ ਤੁਹਾਨੂੰ ਦੱਸਦੇ ਹਾਂ…
ਐੱਪਲ ਸਾਈਡਰ ਵਿਨੇਗਰ: ਐੱਪਲ ਸਾਈਡਰ ਵਿਨੇਗਰ ਤੁਹਾਡੀ ਚਮੜੀ ਤੇ ਵਾਲ਼ਾਂ ਤੋਂ ਲੈ ਕੇ ਕਈ ਹੋਰ ਸਮੱਸਿਆਵਾਂ ਦਾ ਇਲਾਜ ਕਰ ਸਕਦਾ ਹੈ। ਤੁਸੀਂ ਇਸ ਦੀ ਵਰਤੋਂ ਯੀਸਟ ਇਨਫੈਕਸ਼ਨ ਨਾਲ ਨਜਿੱਠਣ ਲਈ ਵੀ ਕਰ ਸਕਦੇ ਹੋ ਕਿਉਂਕਿ ਇਹ ਐਂਟੀਫੰਗਲ ਹੈ ਤੇ ਤੁਹਾਡੀ ਵੈਜਾਇਨਾ ਦੇ ਪੀਐੱਚ ਲੈਵਲ ਦਾ ਸੰਤੁਲਨ ਬਹਾਲ ਕਰਨ ‘ਚ ਮਦਦ ਕਰਦਾ ਹੈ। ਐੱਪਲ ਸਾਈਡਰ ਵਿਨੇਗਰ ਯੀਸਟ ਦਾ ਉਤਪਾਦਨ ਰੋਕਣ ਲਈ ਤੇ ਸਿਹਤ ਸਬੰਧੀ ਬੈਕਟੀਰੀਆ ਦਾ ਵਾਧਾ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ 1 ਗਿਲਾਸ ਪਾਣੀ ਜਾਂ 1 ਕੱਪ ਚਾਹ ‘ਚ 1 ਵੱਡਾ ਚਮਚ ਐੱਪਲ ਸਾਈਡਰ ਵਿਨੇਗਰ ਮਿਲਾ ਕੇ ਖ਼ਾਲੀ ਪੇਟ ਪੀਓ। ਇਸ ਤੋਂ ਇਲਾਵਾ ਤੁਸੀਂ ਐੱਪਲ ਸਾਈਡਰ ਵਿਨੇਗਰ ‘ਚ ਕੌਟਨ ਗਿੱਲਾ ਕਰ ਕੇ ਸਿੱਧਾ ਪ੍ਰਭਾਵਿਤ ਖੇਤਰ ‘ਤੇ ਲਾਓ। ਇਸ ਨੂੰ 30 ਮਿੰਟ ਲਈ ਰੱਖੋ ਤੇ ਫਿਰ ਕੋਸੇ ਪਾਣੀ ਨਾਲ ਨਹਾ ਲਓ।
ਨਾਰੀਅਲ ਤੇਲ: ਨਾਰੀਅਲ ਦਾ ਤੇਲ ਵੀ ਯੀਸਟ ਇਨਫੈਕਸ਼ਨ ‘ਚ ਤੁਹਾਨੂੰ ਆਰਾਮ ਦੇ ਸਕਦਾ ਹੈ ਕਿਉਂਕਿ ਇਸ ਵਿਚ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਲਈ ਐਂਟੀਫੰਗਲ ਗੁਣ ਹੁੰਦੇ ਹਨ। ਇਸ ਦੇ ਇਸਤੇਮਾਲ ਲਈ ਤੁਸੀਂ ਨਾਰੀਅਲ ਤੇਲ ਨੂੰ ਪ੍ਰਭਾਵਿਤ ਥਾਂ ‘ਤੇ ਸਿੱਧਾ ਅਪਲਾਈ ਕਰ ਸਕਦੇ ਹੋ। ਵਰਜਿਨ ਕੋਕੋਨਟ ਆਇਲ ਦੀ ਵਰਤੋਂ ਕਰੋ, ਇਹ ਬਿਨਾਂ ਕਿਸੇ ਸਾਈਡ ਇਫੈਕਟ ਦੇ ਇਸ ਨੂੰ ਜਲਦ ਠੀਕ ਕਰੇਗਾ। ਤੁਸੀਂ ਅਜਿਹਾ ਦਿਨ ਵਿਚ 2-3 ਵਾਰ ਕਰ ਸਕਦੇ ਹੋ।
ਟ੍ਰੀ-ਟ੍ਰੀ ਆਇਲ: ਟ੍ਰੀ-ਟ੍ਰੀ ਆਇਲ ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਤੇ ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਹੈ, ਇਸ ਲਈ ਇਹ ਯੀਸਟ ਇਨਫੈਕਸ਼ਨ ਨਾਲ ਲੜਨ ‘ਚ ਮਦਦਗਾਰ ਹੈ। ਇਸ ਦੇ ਇਸਤੇਮਾਲ ਲਈ ਤੁਸੀਂ ਟ੍ਰੀ-ਟ੍ਰੀ ਆਇਲ ਦੀਆਂ ਕੁਝ ਬੂੰਦਾਂ ਸ਼ਹਿਰ ਜਾਂ ਨਾਰੀਅਲ ਤੇਲ ਨਾਲ ਮਿਲਾਓ ਤੇ ਮਿਸ਼ਰਨ ਨੂੰ ਇਨਫੈਕਸ਼ਨ ਵਾਲੀ ਜਗ੍ਹਾ ਲਾਓ। ਹਾਲਾਂਕਿ, ਟ੍ਰੀ-ਟ੍ਰੀ ਆਇਲ ਦੀ ਸਿੱਧੀ ਵਰਤੋਂ ਨਾ ਕਰੋ ਕਿਉਂਕਿ ਇਹ ਥੋੜ੍ਹਾ ਕਠੋਰ ਮੰਨਿਆ ਜਾਂਦਾ ਹੈ ਤੇ ਜਲਨ ਪੈਦਾ ਕਰ ਸਕਦਾ ਹੈ। ਜੇਕਰ ਤੁਸੀਂ ਪਹਿਲੀ ਵਾਰ ਟ੍ਰੀ-ਟ੍ਰੀ ਆਇਲ ਦੀ ਵਰਤੋਂ ਕਰ ਰਹੇ ਹੋ ਤਾਂ ਪਹਿਲਾਂ ਆਪਣੀ ਚਮੜੀ ‘ਤੇ ਇਸ ਦਾ ਟੈਸਟ ਕਰ ਲਓ।
ਐਲੋਵੇਰਾ: ਐਲੋਵੇਰਾ ‘ਚ ਅਜਿਹੇ ਗੁਣ ਹਨ ਜਿਹੜਾ ਯੀਸਟ ਇਨਫੈਕਸ਼ਨ ਠੀਕ ਕਰਨ ਤੇ ਵ੍ਹਾਈਟ ਬਲੱਡ ਸੈਲਜ਼ ਵਧਾਉਣ ‘ਚ ਮਦਦ ਕਰ ਸਕਦਾ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਬੈਕਟੀਰੀਆ ਨਾਲ ਲੜਨ ‘ਚ ਮਦਦ ਮਿਲਦੀ ਹੈ। ਤੁਸੀਂ ਐਲੋਵੇਰਾ ਜੂਸ ਪੀ ਸਕਦੇ ਹੋ, ਚਾਹੋ ਤਾਂ ਪ੍ਰਭਾਵਿਤ ਜਗ੍ਹਾ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ।
ਪੁਦੀਨੇ ਦਾ ਤੇਲ: ਯੀਸਟ ਇਨਫੈਕਸ਼ਨ ਨਾਲ ਨਜਿੱਠਣ ਲਈ ਤੁਸੀਂ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾਂ ਨਾਲ ਨਾਰੀਅਲ ਤੇਲ ਮਿਲਾਓ ਜਾਂ ਚਾਹੋ ਤਾਂ ਇਸ ਵਿਚ ਪਾਣੀ ਦੀਆਂ ਕੁਝ ਬੂੰਦਾਂ ਪਾ ਲਓ। ਹੁਣ ਤੁਸੀਂ ਇਸ ਨੂੰ ਸੰਕ੍ਰਮਿਤ ਜਗ੍ਹਾ ਲਾਓ। ਇਹ ਇਨਫੈਕਸ਼ਨ ਠੀਕ ਕਰਨ ‘ਚ ਮਦਦ ਕਰੇਗਾ। ਹਾਲਾਂਕਿ ਜੇਕਰ ਸਥਿਤੀ ਗੰਭੀਰ ਹੋਵੇ ਤਾਂ ਡਾਕਟਰ ਦੀ ਸਲਾਹ ਲਓ।
ਗ੍ਰੀਨ ਟੀ: ਗ੍ਰੀਨ ਟੀ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜਿਹੜੀ ਤੁਹਾਡੀ ਯੀਸਟ ਇਨਫੈਕਸ਼ਨ ਨਾਲ ਵੀ ਲੜਨ ‘ਚ ਮਦਦਗਾਰ ਹੈ। ਯੀਸਟ ਇਨਫੈਕਸ਼ਨ ਲਈ ਤੁਸੀਂ ਇਕ ਇਸਤੇਮਾਲ ਕੀਤਾ ਹੋਇਆ ਗ੍ਰੀਨ ਟੀ ਬੈਗ ਲਓ ਤੇ ਇਸ ਨੂੰ ਠੰਢਾ ਕਰਨ ਲਈ ਫਰਿੱਜ ‘ਚ ਰੱਖ ਦਿਉ। ਹੁਣ ਤੁਸੀਂ ਇਸ ਨੂੰ ਸੰਕ੍ਰਮਿਤ ਜਗ੍ਹਾ ‘ਤੇ ਲਾਓ। ਇਸ ਤੋਂ ਇਲਾਵਾ ਤੁਸੀਂ ਨਹਾਉਣ ਦੇ ਪਾਣੀ ‘ਚ ਵੀ ਗ੍ਰੀਨ ਟੀ ਦੀਆਂ ਪੱਤੀਆਂ ਪਾ ਸਕਦੇ ਹੋ।
ਐਪਸਮ ਸਾਲਟ: ਐਪਸਮ ਸਾਲਟ ਚਮੜੀ ‘ਤੇ ਆਰਾਮਦਾਇਕ ਅਸਰ ਲਈ ਜਾਣਿਆ ਜਾਂਦਾ ਹੈ। ਇਹ ਵੀ ਬੈਕਟੀਰੀਆ ਮਾਰਨ ‘ਚ ਮਦਦ ਕਰ ਸਕਦਾ ਹੈ। ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ‘ਚ ਐਪਸਮ ਸਾਲਟ ਪਾ ਕੇ ਨਹਾਓ। ਬਾਥ ਟੱਬ ‘ਚ ਐਪਸਮ ਸਾਲਟ ਪਾ ਕੇ ਉਸ ਵਿਚ 10 ਤੋਂ 15 ਮਿੰਟ ਗੁਜ਼ਾਰ ਸਕਦੇ ਹੋ। ਅਜਿਹਾ ਹਫ਼ਤੇ ‘ਚ ਤਿੰਨ ਵਾਰ ਕੀਤਾ ਜਾ ਸਕਦਾ ਹੈ।
ਅਜਵਾਇਨ ਦਾ ਤੇਲ: ਯੀਸਟ ਇਨਫੈਕਸ਼ਨ ਨਾਲ ਨਜਿੱਠਣ ਲਈ ਅਜਵਾਇਨ ਦਾ ਤੇਲ ਸਭ ਤੋਂ ਅਸਰਦਾਰ ਸਮੱਗਰੀਆਂ ‘ਚੋਂ ਇਕ ਹੈ। ਇਸ ਵਿਚ ਕਾਰਵੈਕ੍ਰੋਲ ਤੇ ਥਾਇਮੋਲ ਨਾਂ ਦੇ ਏਜੰਟ ਸ਼ਾਮਲ ਹਨ ਜਿਹੜੇ ਕੈਂਡਿਡਾ ਕੋਸ਼ਿਕਾਵਾਂ ਨੂੰ ਡੀ-ਹਾਈਡ੍ਰੇਟ ਕਰ ਕੇ ਬੈਕਟੀਰੀਆਂ ਨਾਲ ਲੜਦੇ ਹਨ। ਇਸਤੇਮਾਲ ਲਈ ਤੁਸੀਂ ਇਕ ਗਿਲਾਸ ਪਾਣੀ ‘ਚ 2-4 ਬੂੰਦ ਅਜਵਾਇਨ ਦਾ ਤੇਲ ਮਿਲਾਓ ਤੇ ਇਸ ਨੂੰ ਰੋਜ਼ਾਨਾ ਪੀਓ। ਇਕ ਵਾਰ ਜਦੋਂ ਤੁਸੀਂ ਸਵਾਦ ਵਧਾ ਸਕਦੇ ਹੋ ਤਾਂ ਤੁਸੀਂ ਇਸ ਖ਼ੁਰਾਕ ਨੂੰ 5-6 ਬੂੰਦਾਂ ਤਕ ਵਧਾ ਸਕਦੇ ਹੋ। ਇਹ ਨਾ ਸਿਰਫ਼ ਯੀਸਟ ਇਨਫੈਕਸ਼ਨ ਠੀਕ ਕਰਦਾ ਹੈ ਬਲਕਿ ਦੁਬਾਰਾ ਯੀਸਟ ਇਨਫੈਕਸ਼ਨ ਹੋਣ ਨਾਲ ਵੀ ਰੋਕ ਸਕਦਾ ਹੈ।