sri lanka pacer shehan madushanka: ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਸ਼ਹਿਨ ਮਦੁਸ਼ੰਕਾ, ਜਿਸ ਨੇ ਅੰਤਰਰਾਸ਼ਟਰੀ ਸ਼ੁਰੂਆਤ ‘ਤੇ ਹੈਟ੍ਰਿਕ ਲੈ ਕੇ ਸੁਰਖੀਆਂ ‘ਚ ਨਾਮ ਬਣਾਇਆ ਸੀ, ਉਸ ਨੂੰ ਸ੍ਰੀਲੰਕਾ ਦੀ ਪੁਲਿਸ ਨੇ ਹੈਰੋਇਨ ਰੱਖਣ ਦੇ ਦੋਸ਼ ‘ਚ ਹਿਰਾਸਤ ਵਿੱਚ ਲੈ ਲਿਆ ਹੈ। ਅਧਿਕਾਰੀਆਂ ਦੇ ਅਨੁਸਾਰ ਮਦੁਸ਼ੰਕਾ ਦੇ ਕੋਲ ਤਕਰੀਬਨ ਢਾਈ ਗ੍ਰਾਮ ਹੈਰੋਇਨ ਮਿਲੀ ਸੀ ਜਦੋਂ ਐਤਵਾਰ ਨੂੰ ਉਸ ਨੂੰ ਪੁਲਿਸ ਨੇ ਇੱਕ ਹੋਰ ਵਿਅਕਤੀ ਸਮੇਤ ਪਨਾਲਾ ਸ਼ਹਿਰ ਵਿੱਚ ਘੁੰਮਣ ਲਈ ਰੋਕਿਆ ਸੀ। ਸ਼ਹਿਰ ਵਿੱਚ ਕਰਫਿਊ ਲਾਗੂ ਸੀ ਜਦੋਂ ਮਦੁਸ਼ਾਂਕਾ ਹੈਰੋਇਨ ਲੈ ਜਾ ਰਿਹਾ ਸੀ। ਮੈਜਿਸਟਰੇਟ ਦੁਆਰਾ ਸਜ਼ਾ ਮਿਲਣ ਤੋਂ ਬਾਅਦ ਉਸ ਨੂੰ ਦੋ ਹਫਤਿਆਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਤੇਜ਼ ਗੇਂਦਬਾਜ਼ ਨੂੰ ਸ਼੍ਰੀਲੰਕਾ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸ ਨੂੰ ਆਪਣੀ ਸ਼ਾਨਦਾਰ ਰਫਤਾਰ ਕਾਰਨ ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਤਿਕੋਣੀ ਲੜੀ ਲਈ ਚੁਣਿਆ ਗਿਆ ਸੀ। ਦਰਅਸਲ, ਮਦੁਸ਼ਕਾ ਨੇ ਬੰਗਲਾਦੇਸ਼ ਖ਼ਿਲਾਫ਼ ਆਪਣੇ ਵਨਡੇ ਡੈਬਿਊ ਤੋਂ ਪਹਿਲਾਂ ਸਿਰਫ ਤਿੰਨ ਫਸਟ ਕਲਾਸ ਅਤੇ ਤਿੰਨ ਲਿਸਟ-ਏ ਮੈਚ ਖੇਡੇ ਸਨ। ਉਸ ਦੀ ਅੰਤਰਰਾਸ਼ਟਰੀ ਸ਼ੁਰੂਆਤ ਤਿਕੋਣੀ ਲੜੀ ਦੇ ਫਾਈਨਲ ਦੌਰਾਨ ਹੋਈ, ਜਿਥੇ ਮਦੁਸ਼ਾਂਕਾ ਨੇ ਮਸ਼ਰਾਫੇ ਮੁਰਤਜ਼ਾ, ਰੁਬੇਲ ਹੁਸੈਨ ਅਤੇ ਆਲਰਾਊਂਡਰ ਮਹਿਮੂਦੁੱਲਾ ਨੂੰ ਲਗਾਤਾਰ ਤਿੰਨ ਗੇਂਦਾਂ ‘ਤੇ ਆਊਟ ਕੀਤਾ ਸੀ।