Watermelon Skin benefits: ਗਰਮੀਆਂ ਦੇ ਮੌਸਮ ਵਿਚ ਤਰਬੂਜ ਦਾ ਜ਼ਿਕਰ ਨਾ ਹੋਵੇ, ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। ਹਰ ਕੋਈ ਗਰਮੀਆਂ ਵਿਚ ਤਰਬੂਜ ਖਾਣਾ ਪਸੰਦ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਤਰਬੂਜ ਜੋ ਸਰੀਰ ਨੂੰ ਠੰਢਕ ਦਿੰਦਾ ਹੈ ਸਿਹਤ ਲਈ ਲਾਭਕਾਰੀ ਹੋਣ ਦੇ ਨਾਲ-ਨਾਲ ਸਾਡੀ ਸਕਿਨ ਨੂੰ ਵੀ ਨਿਖਾਰਦਾ ਹੈ। ਤਰਬੂਜ ਵਿੱਚ ਭਰਪੂਰ ਪਾਣੀ ਹੁੰਦਾ ਹੈ ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵੀ ਹੁੰਦਾ ਹੈ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਤਰਬੂਜ ਨਿਖ਼ਾਰੇ ਸਕਿਨ
ਕਿੱਲ-ਮੁਹਾਸੇ ਦੂਰ ਕਰੇ: ਕੇਲੇ ਅਤੇ ਤਰਬੂਜ ਨੂੰ ਇਕੱਠਾ ਮੈਸ਼ ਕਰੋ। ਇਸ ਨੂੰ ਆਪਣੇ ਚਿਹਰੇ ‘ਤੇ 15-20 ਮਿੰਟ ਲਈ ਲਗਾਓ। ਇਸ ਨਾਲ ਤੁਹਾਡੀਸਕਿਨ ਦੇ ਮੁਹਾਸੇ ਦੂਰ ਹੋ ਜਾਣਗੇ ਅਤੇ ਤੁਹਾਡੇ ਚਿਹਰੇ ਦੀ ਰੰਗਤ ਵੀ ਸੁਧਰੇਗੀ।
ਟੈਨਿੰਗ ਲਈ: ਤਰਬੂਜ ਦੇ 2-3 ਟੁਕੜਿਆਂ ਵਿਚ ਦੁੱਧ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਰੋਜ਼ ਆਪਣੇ ਚਿਹਰੇ ‘ਤੇ ਲਗਾਓ। ਇਸ ਨੂੰ ਲਗਾਉਣ ਨਾਲ ਸਕਿਨ ‘ਤੇ ਨਿਖ਼ਾਰ ਆਵੇਗਾ ਅਤੇ ਨਾਲ ਹੀ ਸਕਿਨ ‘ਤੇ ਹੋਈ ਟੈਨਿੰਗ ਵੀ ਠੀਕ ਹੋਵੇਗੀ।
ਸਕਿਨ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਓ: ਖੀਰੇ ਅਤੇ ਤਰਬੂਜ ਨੂੰ ਮਿਲਾ ਕੇ ਫੇਸਪੈਕ ਬਣਾ ਲਓ। ਇਹ ਪੈਕ ਚਿਹਰੇ ‘ਤੇ ਸਨਸਕ੍ਰੀਨ ਦੀ ਤਰ੍ਹਾਂ ਕੰਮ ਕਰਦਾ ਹੈ। ਧੁੱਪ ‘ਚ ਨਿਕਲਣ ‘ਤੇ ਸੂਰਜ ਦੀਆਂ ਕਿਰਨਾਂ ਦੁਆਰਾ ਹੋਣ ਵਾਲੇ ਨੁਕਸਾਨ ਤੋਂ ਇਹ ਪੈਕ ਕੁਦਰਤੀ ਤੌਰ ‘ਤੇ ਸਕਿਨ ਨੂੰ ਬਚਾਉਂਦਾ ਹੈ।