R. P. F. 7 young people : ਲੁਧਿਆਣਾ ਵਿਚ RPF ਦੇ 7 ਹੋਰ ਜਵਾਨ ਕੋਰੋਨਾ ਪਾਜ਼ੀਟਿਵ ਆਏ ਹਨ।ਇਹ ਜਵਾਨਾਂ ਦੇ ਸੰਪਰਕ ਵਿਚ ਆਉਣ ਵਾਲੇ 100 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੁਧਿਆਣਾ ਵਿਚ ਪਹਿਲਾ ਵੀ ਕਈ ਜਵਾਨ ਪੌਜੀਟਿਵ ਆਏ ਸਨ। ਇਹ ਜਾਣਕਾਰੀ ਆਰ. ਪੀ. ਐੱਫ. ਦੇ ਡੀ. ਜੀ. ਨੇ ਦਿੱਤੀ ਹੈ। ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਸਪੈਸ਼ਲ ਟ੍ਰੇਨਾਂ ਰਾਹੀਂ ਉਨ੍ਹਾਂ ਦੇ ਪਿਤਰੀ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ। ਯੂ.ਪੀ., ਬਿਹਾਰ ਸਮੇਤ ਹੋਰ ਰਾਜਾਂ ਨੂੰ ਜਾਣ ਵਾਲੇ ਮਜ਼ਦੂਰ ਸਟੇਸ਼ਨ ‘ਤੇ ਪਹੁੰਚ ਰਹੇ ਹਨ। 7 ਜਵਾਨਾਂ ਦੇ ਕੋਰੋਨਾ ਪਾਜੀਟਿਵ ਆਉਣ ਕਾਰਨ ਰੇਲਵੇ ਦੀ ਚਿੰਤਾ ਵਧ ਗਈ ਹੈ।
ਮੈਡੀਕਲ ਸਕਰੀਨਿੰਗ ਵਿਚ ਫਿਟ ਹੋਣ ਤੋਂ ਬਾਅਦ ਹੀ ਮਜ਼ਦੂਰਾਂ ਨੂੰ ਟ੍ਰੇਨ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸੋਮਵਾਰ ਨੂੰ ਜਿਲ੍ਹੇ ਤੋਂ ਕੁੱਲ 12 ਟ੍ਰੇਨਾਂ ਬਿਹਾਰ ਤੇ ਉਤਰ ਪ੍ਰਦੇਸ਼ ਲਈ ਰਵਾਨਾ ਹੋਈਆਂ। ਹਰ ਟ੍ਰੇਨ ਵਿਚ 1600 ਯਾਤਰੀਆਂ ਨੂੰ ਭੇਜਿਆ ਜਾ ਰਿਹਾ ਹੈ। ਅੱਜ ਵੀ ਲੁਧਿਆਣਾ ਤੋਂ 8 ਟ੍ਰੇਨਾਂ ਭੇਜੀਆਂ ਜਾਣਗੀਆਂ। ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨ ਚੱਲ ਤੋਂ ਚਾਰ ਘੰਟੇ ਪਹਿਲਾਂ ਲੜਕੀਆਂ ਦੇ ਸਰਕਾਰੀ ਕਾਲਜ ਵਿਚ ਮੈਡੀਕਲ ਸਕਰੀਨਿੰਗ ਲਈ ਪਹੁੰਚਣਾ ਹੋਵੇਗਾ। ਪੰਜਾਬ ਵਿਚ ਹੁਣ ਕੋਰੋਨਾ ਵਾਇਰਸ 2100 ਦੇ ਕਰੀਬ ਮਰੀਜ਼ ਹਨ। ਹੁਣ ਤੱਕ ਪੰਜਾਬ ਵਿਚ 1913 ਮਰੀਜ਼ ਠੀਕ ਹੋ ਗਏ ਹਨ ਅਤੇ 40 ਮਰੀਜਾਂ ਦੀ ਮੌਤ ਹੋਈ ਹੈ।ਪੰਜਾਬ ਵਿਚ 151 ਕੇਸ ਐਕਟਿਵ ਹਨ।
ਸਮੱਸਿਆ ਇਹ ਆ ਰਹੀ ਹੈ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਸਕਰੀਨਿੰਗ ਤੋਂ ਬਾਅਦ ਯਾਤਰਾ ਦੀ ਮਨਜ਼ੂਰੀ ਮਿਲਦੀ ਹੈ ਤਾਂ ਆਏ ਦਿਨ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਕਿਵੇਂ ਵਧ ਰਹੀ ਹੈ? ਸੂਬਾ ਸਰਕਾਰ ਵਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੌਕਡਾਊਨ ਵਿਚ ਥੋੜ੍ਹੀ ਢਿੱਲ ਦਿੱਤੀ ਗਈ ਹੈ ਪਰ ਲੋਕਾਂ ਵਲੋਂ ਇਸ ਛੋਟ ਦਾ ਗਲਤ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ ਤੇ ਇਸ ਦਾ ਨਤੀਜਾ ਇਹ ਹੈ ਕਿ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।