shehan madushanka contract: ਆਪਣੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਹੈਟ੍ਰਿਕ ਲੈਣ ਵਾਲੇ ਸ਼੍ਰੀਲੰਕਾ ਦੇ ਕ੍ਰਿਕਟਰ ਸ਼ਹਿਨ ਮਦੁਸ਼ੰਕਾ ਨੂੰ ਹੈਰੋਇਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਸ੍ਰੀਲੰਕਾ ਕ੍ਰਿਕਟ (ਐਸਐਲਸੀ) ਉਸ ਨਾਲ ਆਪਣਾ ਕਰਾਰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਰਮਿਆਨੇ ਤੇਜ਼ ਗੇਂਦਬਾਜ਼ ਅਤੇ ਉਸ ਦੇ ਇੱਕ ਦੋਸਤ ਨੂੰ 23 ਮਈ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਤਰ-ਪੱਛਮੀ ਪ੍ਰਾਂਤ ਦੇ ਕੁਲਿਆਪੀਤੀਆ ਵਿੱਚ ਮੈਜਿਸਟਰੇਟ ਨੇ ਉਸ ਨੂੰ 2 ਜੂਨ ਤੱਕ ਰਿਮਾਂਡ ‘ਤੇ ਰੱਖਣ ਦੇ ਆਦੇਸ਼ ਦਿੱਤੇ ਹਨ।
ਐਸਸੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਸ਼ਲੇ ਡੀਸਿਲਵਾ ਨੇ ਕਿਹਾ, “ਸਾਨੂੰ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ।” ਉਹ ਇੱਕ ਸਮਝੌਤਾ ਵਾਲਾ ਖਿਡਾਰੀ ਹੈ। ਜੇ ਉਸ ਖਿਲਾਫ ਦੋਸ਼ ਸਾਬਿਤ ਹੋ ਜਾਂਦਾ ਹੈ, ਤਾਂ ਅਸੀਂ ਉਸ ਦੇ ਇਕਰਾਰਨਾਮੇ ਨੂੰ ਰੱਦ ਕਰਨ ਲਈ ਕਾਰਵਾਈ ਕਰਾਂਗੇ।” 25 ਸਾਲਾ ਇਸ ਗੇਂਦਬਾਜ਼ ਨੇ 2018 ਵਿੱਚ ਬੰਗਲਾਦੇਸ਼ ਖਿਲਾਫ ਆਪਣੇ ਪਹਿਲੇ ਮੈਚ ਵਿੱਚ ਹੈਟ੍ਰਿਕ ਲਈ ਹੈ। ਵਨਡੇ ਕ੍ਰਿਕਟ ਵਿੱਚ ਅਜਿਹਾ ਕਰਨ ਵਾਲਾ ਉਹ ਚੌਥਾ ਗੇਂਦਬਾਜ਼ ਬਣ ਗਿਆ ਹੈ।
ਉਸ ਦੀ ਅੰਤਰਰਾਸ਼ਟਰੀ ਸ਼ੁਰੂਆਤ ਤਿਕੋਣੀ ਲੜੀ ਦੇ ਫਾਈਨਲ ਦੌਰਾਨ ਹੋਈ, ਜਿਥੇ ਮਦੁਸ਼ਾਂਕਾ ਨੇ ਮਸ਼ਰਾਫੇ ਮੁਰਤਜ਼ਾ, ਰੁਬੇਲ ਹੁਸੈਨ ਅਤੇ ਆਲਰਾਊਂਡਰ ਮਹਿਮੂਦੁੱਲਾ ਨੂੰ ਲਗਾਤਾਰ ਤਿੰਨ ਗੇਂਦਾਂ ‘ਤੇ ਆਊਟ ਕੀਤਾ ਸੀ। ਵਨਡੇ ਮੈਚਾਂ ਤੋਂ ਇਲਾਵਾ ਉਸ ਨੇ ਦੋ ਟੀ -20 ਮੈਚ ਖੇਡੇ ਹਨ।